2 ਰੋਜਾ ਸਿਲਵਰ ਜੁਬਲੀ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਕਰਵਾਇਆ

0

ਫਿਰੋਜਪੁਰ / ਮਨੋਹਰ ਲਾਲ
ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਵੱਲੋਂ ਸ੍ਰ: ਹਰਪਾਲ ਸਿੰਘ ਭੁੱਲਰ ਪ੍ਰਧਾਨ ਦੀ ਅਗਵਾਈ ਹੇਠ ਫਿਰੋਜਪੁਰ ਵਿਚ 2 ਰੋਜਾ “ਸਿਲਵਰ ਜੁਬਲੀ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ” ਆਯੋਜਿਤ ਕੀਤਾ ਗਿਆ, ਜਿਸ ਵਿਚ ਦੇਸ਼ ਭਰ ਵਿਚੋਂ ਆਈਆਂ ਸੰਗਤਾ ਨੇ ਭਾਗ ਲਿਆ। ਇਹ ਜਾਣਕਾਰੀ ਦਿੰਦੇ ਹੋਏ ਸ੍ਰ: ਹਰਪਾਲ ਸਿੰਘ ਭੁੱਲਰ, ਸਰਬਜੀਤ ਸਿੰਘ ਛਾਬੜਾ, ਸੋਹਨ ਸਿੰਘ ਅਤੇ ਸਰਵਨ ਸਿੰਘ ਨੇ ਦੱਸਿਆ ਕਿ ਪਹਿਲੇ ਦਿਨ ਉਚ ਕੋਟਿ ਦੇ ਰਾਗੀ ਭਾਈ ਗੁਰਦੀਪ ਸਿੰਘ ਅਬੋਹਰ ਵਾਲੇ, ਭਾਈ ਜਗਤਾਰ ਸਿੰਘ ਹਜੂਰੀ ਰਾਗੀ, ਸਿੰਘ ਭਾਈ ਜਸਵੰਤ ਸਿੰਘ ਅਤੇ ਪਦਮ ਸ਼੍ਰੀ ਨਿਰਮਲ ਸਿੰਘ ਖਾਲਸਾ ਨੇ ਕੀਰਤਨ ਕਰਕੇ ਸੰਗਤਾਂ ਨੂੰ ਮੰਤਰ ਮੁਗਦ ਕੀਤਾ ਅਤੇ ਜੱਥੇਦਾਰ ਜਸਵੰਤ ਸਿੰਘ ਨੇ ਕਥਾ ਕਰਦੇ ਬਹੁਤ ਚੰਗੇ ਤਰੀਕੇ ਨਾਲ ਸਿੱਖੀ ਦਾ ਪ੍ਰਚਾਰ ਕੀਤਾ। ਦੂਸਰੇ ਦਿਨ ਭਾਈ ਕੁਲਬੀਰ ਸਿੰਘ ਫਾਜਿਲਕਾ ਵਾਲਿਆਂ ਨੇ ਪੁਰਾਤਨ ਰਾਗੀ ਭਾਈ ਸੱਜਨ ਸਿੰਘ ਦੀ ਅਵਾਜ ਵਿਚ ਕੀਰਤਨ ਕਰਕੇ ਭਾਈ ਮਰਦਾਨਾ ਜੀ ਨੂੰ ਯਾਦ ਕੀਤਾ। ਇਸ ਕੀਰਤਨ ਦਰਬਾਰ ਵਿਚ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵਿਸ਼ੇਸ਼ ਰੂਪ ਵਿਚ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਵੱਲੋਂ ਹਰ ਸਾਲ ਆਯੋਜਿਤ ਕੀਤੇ ਜਾਂਦੇ ਕੀਰਤਨ ਦਰਬਾਰ ਅਤੇ ਗਰੀਬ ਪਰਿਵਾਰਾਂ ਦੀਆ ਬੇਟੀਆ ਦੀਆਂ ਸ਼ਾਦੀਆ ਕਰਨ ਦੇ ਲਈ ਸੁਸਾਇਟੀ ਦੀ ਪ੍ਰਸ਼ੰਸ਼ਾ ਕੀਤੀ ਅਤੇ ਸੁਸਾਇਟੀ ਨੂੰ 51 ਹਜਾਰ ਰੁਪਏ ਦੇਣ ਦਾ ਐਲਾਨ ਕੀਤਾ। ਸ੍ਰ: ਭੁੱਲਰ ਨੇ ਦੱਸਿਆ ਕਿ ਭਾਰਤ ਹਾਈ ਕਮਿਸ਼ਨ ਵੱਲੋਂ ਸਾਨੂੰ ਭਰੋਸਾ ਦੇਣ ਦੇ ਬਾਵਜੂਦ ਭਾਈ ਮਰਦਾਨਾ ਦੇ ਵੰਸ਼ ਦੇ ਮੈਂਬਰਾਂ ਨੂੰ ਇਸ ਕੀਰਤਨ ਦਰਬਾਰ ਵਿਚ ਸ਼ਾਮਲ ਹੋਣ ਦੇ ਲਈ ਇਸ ਵਾਰ ਵੀਜੇ ਨਹੀ ਦਿੱਤੇ ਗਏ, ਜਿਸਦਾ ਸਾਨੂੰ ਭਾਰੀ ਦੁੱਖ ਹੈ। ਭਾਈ ਜਤਿੰਦਰ ਸਿੰਘ ਬੋਪਾਰਾਏ, ਭਾਈ ਗੁਰਵਿੰਦਰ ਸਿੰਘ ਨੇ ਮਿੱਠੀ ਅਵਾਜ ਵਿਚ ਕੀਰਤਨ ਕੀਤਾ ਅਤੇ ਭਾਈ ਸਤਨਾਮ ਸਿੰਘ ਫਲੌਰ ਵਾਲਿਆਂ ਨੇ ਕੀਰਤਨ ਕਰਦੇ ਸੰਗਤਾ ਨੂੰ ਨਿਹਾਲ ਕੀਤਾ। ਇਸ ਕੀਰਤਨ ਦਰਬਾਰ ਵਿਚ ਸ੍ਰ: ਪਰਮਿੰਦਰ ਸਿੰਘ ਪਿੰਕੀ ਅਤੇ ਸ੍ਰ: ਐਸ.ਪੀ. ਓਬਰਾਏ ਨੂੰ ਵਿਸ਼ੇਸ਼ ਰੂਪ ਵਿਚ ਸਨਮਾਨਿਤ ਕੀਤਾ ਗਿਆ। ਕੀਰਤਨ ਦਰਬਾਰ ਵਿਚ ਲਗਾਤਾਰ 2 ਦਿਨ ਵਿਸ਼ਾਲ ਲੰਗਰ ਚਲਾਇਆ ਗਿਆ।

Share.

About Author

Leave A Reply