ਚੌਥਾ ਕੀਰਤਨ ਦਰਬਾਰ ਆਯੋਜਿਤ

0

ਅੰਮ੍ਰਿਤਸਰ / ਕੇ ਰੰਧਾਵਾ
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 14 ਵਾਂ ਮਹਾਨ ਕੀਰਤਨ ਦਰਬਾਰ ਧੰਨ ਧੰਨ ਗੁਰੂ ਨਾਨਕ ਦੇਵ ਜੀ ਸੇਵਕ ਜੱਥਾ ਸਤਿਸੰਗ ਸਭਾ ਵੱਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਜੱਜ ਨਗਰ ਵਿਖੇ ਅਯੋਜਿਤ ਕੀਤਾ ਗਿਆ।ਹਰ ਸਾਲ ਦੀ ਤਰਾਂ੍ਹ ਹੋਏ ਇਸ ਸਮਾਗਮ ਵਿੱਚ ਪਹਿਲਾਂ ਸੁਖਮਨੀ ਸਾਹਿਬ ਦਾ ਪਾਠ ਇਲਾਕੇ ਦੀਆਂ ਸੰਗਤਾਂ ਨੇ ਰਲਕੇ ਕੀਤਾ।ਜਿਸ ਦੇ ਭੋਗ ਪੈਣ ਉਪਰੰਤ ਪੰਥ ਪ੍ਰਸਿੱਧ ਰਾਗੀ ਸੰਤ ਗੁਰਦੀਪ ਸਿੰਘ ਖੁਜਾਲੇ ਵਾਲੇ, ਭਾਈ ਜੋਗਿੰਦਰ ਸਿੰਘ ਰਿਆੜ, ਭਾਈ ਰਜਿੰਦਰਪਾਲ ਸਿੰਘ ਖਾਲਸਾ ਲੁਧਿਆਣੇ ਵਾਲੇ, ਭਾਈ ਸੁਖਪੀ੍ਰਤ ਸਿੰਘ ਖਾਲਸਾ, ਗਿਆਨੀ ਪ੍ਰਮਜੀਤ ਸਿੰਘ ਖਾਲਸਾ ਯੂਕੇ ਵਾਲੇ, ਗਿਆਨੀ ਕੇਵਲ ਸਿੰਘ ਕੋਮਲ ਕਵੀਸ਼ਰ, ਭਾਈ ਬਲਬੀਰ ਸਿੰਘ ਪਾਰਸ ਢਾਡੀ ਜਥਾ, ਭਾਈ ਸਰਬਜੀਤ ਸਿੰਘ ਬੀਬੀ ਕੌਲਾਂ ਜੀ ਭਲਾਈ ਕੇਂਦਰ, ਭਾਈ ਗੁਰਜੰਟ ਸਿੰਘ ਮੁੱਖ ਗਰੰਥੀ ਗੁਰਦੁਆਰਾ ਸਾਹਿਬ, ਬੀਬੀ ਹਰਭਜਨ ਕੌਰ, ਬੀਬੀ ਜਸਬੀਰ ਕੌਰ ਬੀਬੀਆਂ ਦਾ ਜਥਾ ਆਦਿ ਨੇ ਸੰਗਤਾਂ ਨੂੰ ਗੁਰਬਾਣੀ ਦੇ ਰਸਭਿੰਨੇ ਸਬਦ ਕੀਰਤਨ ਅਤੇ ਗੁਰਇਤਹਾਸ ਨਾਲ ਨਿਹਾਲ ਕੀਤਾ।ਡੇਰ ਰਾਤ ਤੱਕ ਚੱਲੇ ਇਸ ਸਮਾਗਮ ਵਿੱਚ ਸੰਗਤਾਂ ਨੇ ਸ਼ਾਂਤੀ ਨਾਲ ਬੈਠਕੇ ਸਮਾਗਮ ਦਾ ਅਨੰਦ ਮਾਣਿਆ।
ਇਸ ਮੌਕੇ ਸਾਬਕਾ ਮੰਤਰੀ ਬੀਬੀ ਨਵਜੋਤ ਕੌਰ ਸਿੱਧੂ, ਕੌਸ਼ਲਰ ਰਜਿੰਦਰ ਸਿੰਘ ਸੈਣੀ, ਕੌਸ਼ਲਰ ਮੁਨੀਸ਼ ਕੁਮਾਰ ਆਦਿ ਤੋਂ ਇਲਾਵਾ ਇਲਾਕੇ ਦੀਆਂ ਹੋਰ ਵੀ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਸਖਸ਼ੀਅਤਾਂ ਨੇ ਹਾਜਰੀ ਭਰੀ।ਜਿਹਨਾ ਨੂੰ ਸਤਿਸੰਗ ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਪ੍ਰਧਾਨ, ਸਕੱਤਰ ਸਖਬੀਰ ਸਿੰਘ ਕੋਹਲੀ ਅਤੇ ਹੋਰ ਪ੍ਰਬੰਧਕਾਂ ਨੇ ਗੁਰੂ ਕੀ ਬਖਸ਼ਿਸ਼ ਸਿਰੋਪਾਓ, ਯਾਦਗਾਰੀ ਚਿੰਨ ਅਤੇ ਲੱਡੂਆਂ ਦੇ ਪ੍ਰਸਾਦ ਨਾਲ ਸਨਮਾਨਿਤ ਕੀਤਾ।ਸਮਾਗਮ ਦੌਰਾਨ ਗੁਰੂ ਕੇ ਲੰਗਰ ਅਟੁੱਟ ਚੱਲਦੇ ਰਹੇ।

Share.

About Author

Leave A Reply