ਗੁਰਦੁਆਰਾ ਸਿੰਘ ਸਭਾ ਮਿਆਣੀ ਰੋਡ ਦਸੂਹਾ ਵਿਖੇ 17ਵਾਂ ਕੀਰਤਨ ਦਰਬਾਰ ਸਜਾਇਆ

0

ਦਸੂਹਾ / ਨਵਦੀਪ ਗੌਤਮ
ਬੀਤੇ ਦਿਨੀਂ 25 ਫਰਵਰੀ ਦਿਨ ਐਤਵਾਰ ਨੂੰ ਸ. ਮਨਜੀਤ ਸਿੰਘ ਦਸੂਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਮਰੀਕਾ ਵੱਲੋਂ ਗੁਰਦੁਆਰਾ ਸਿੰਘ  ਸਭਾ ਮਿਆਣੀ ਰੋਡ ਦਸੂਹਾ ਵਿਖੇ 17ਵਾਂ ਕੀਰਤਨ ਦਰਬਾਰ ਸਮਾਗਮ ਕਰਵਾਇਆ ਗਿਆ। ਜੋ ਕਿ ਸਵੇਰੇ 9 ਵਜੇ ਤੋਂ ਸ਼ਾਮਲ 6 ਵਜੇ ਤੱਕ ਚਲਿਆ। ਇਸ ਕੀਰਤਨ ਦਰਬਾਰ ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਸਿੱਖ ਪੰਥ ਦੇ ਪ੍ਰਸਿੰਧ ਕੀਰਤਨੀ ਜਥਿਆਂ ਨੇ ਹਾਜ਼ਰੀਆ ਭਰੀਆਂ। ਇਸ ਮੌਕੇ ਸਿੱਖ ਪੰਥ ਦੇ ਪ੍ਰਸਿੱਧ ਕੀਰਤਨੀ ਜਥੇ. ਭਾਈ ਦਵਿੰਦਰ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ,ਭਾਈ ਜਗਤਾਰ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਸ਼ੌਕੀਨ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਕਮਲਜੀਤ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈਬਾਵਾ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਨਿਰਮਲ ਸਿੰਘ ਹਾਜੀਪੁਰ ਨੇਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਨਿਹਾਲ ਕੀਤਾ। ਇਸ ਮੌਕੇ ਸਿੱਖ ਪੰਥ ਦੇ ਵਿਦਵਾਨ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਨੇ ਸੰਗਮਾਂ ਨੂੰ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕੀਤਾ। ਇਸ ਮੌਕੇ ਸ. ਮਨਜੀਤ ਸਿੰਘ ਦਸੂਹਾ ਸਾਬਕਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਮਰੀਕਾ ਨੇ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਕਰਨੈਲ ਸਿੰਘ ਖ਼ਾਲਸਾ ਪ੍ਰਧਾਨ ਗੁਰਦੁਆਰਾ ਸਿੰਘ ਸਭਾ , ਤਰਸੇਮ ਸਿੰਘ ਖ਼ਾਲਸਾ, ਅਮਰੀਕ ਸਿੰਘ ਗੱਗੀ, ਜੁਗਿੰਦਰ ਸਿੰਘ ਭਾਟੀਆ, ਜਗਮੋਹਣ ਸਿੰਘ ਲਾਡੀ ਪੁਰੀ, ਜਗਮੋਹਣ ਸਿੰਘ ਬੱਬੂ ਘੁੰਮਣ ਚੇਅਰਮੈਨ ਵਿਕਾਸ ਮੰਚ ਦਸੂਹਾ,ਪਰਮਜੀਤ ਸਿੰਘ ਸ਼ੇਰੇ ਪੰਜਾਬ ਬੂਟ ਹਾਊਸਠ ਪਰਮਿੰਦਰ ਸਿੰਘ, ਸਰਦਾਰ ਮੋਬਾਇਲ ਹਾਊਸ, ਦਿਲਬਾਗ ਸਿੰਘ ਝਿੰਗੜ ਕਲਾਂ, ਰਜਿੰਦਰ ਸਿੰਘ ਬੁੱਧੋਬਰਕਤ, ਤਰਲੋਚਨ ਸਿੰਘ ਐਲ.ਆਈ.ਸੀ., ਜਸਵਿੰਦਰ ਸਿੰਘ ਕਾਲੜਾ, ਪ੍ਰਿੰਥੀਪਾਲ ਦਾਤਾ ਐਡ. ਕਰਮਬੀਰ ਸਿੰਘ ਘੁੰਮਣ, ਬਿਕਰਮਜੀਤ ਸਿੰਘ ਸੰਧੂ ਸਾਬਕਾ ਕੌਂਸਲਰ, ਜਤਿੰਦਰ ਸਿੰਘ ਬਾਜਵਾ, ਕਿਰਪਾਲ ਸਿੰਘ ਪੁਰੀ, ਗੁਰਦਿਆਲ ਸਿੰਘ, ਪਰਮਜੀਤ ਸਿੰਘ ਪੰਮਾ, ਅਮਨਪ੍ਰੀਤ ਸਿੰਘ ਮੰਨਾ ਡਿਪਟੀ ਕੁਲੈਕਟਰ ਸਿੰਚਾਈ ਵਿਭਾਗ,ਕੁਲਦੀਪ ਸਿੰਘ ਲੱਕੀ, ਜਗਦੀਸ਼ ਸਿੰਘ ਮੁਲਤਾਨੀ, ਸੁਰਿੰਦਰ ਸਿੰਘ, ਕੁਲਵੰਤ ਸਿੰਘ, ਨਿਰਮਲ ਸਿੰਘ, ਕਰਤਾਰ ਸਿੰਘ, ਦਿਲਬਾਗ ਸਿੰਘ, ਰਾਜੂ ਠੁਕਰਾਲ, ਅਮਰਪ੍ਰੀਤ ਸਿੰਘ ਸੋਨੂੰ ਖ਼ਾਲਸਾ, ਹਰਮਿੰਦਰ ਸਿੰਘ ਕੌਂਸਲਰ, ਮਾ ਨਰਿੰਦਰਜੀਤ ਸਿੰਘ, ਐਡ. ਗੁਰਵਿੰਦਰ ਸਿੰਘ, ਅਮਰੀਕ ਸਿੰਘ, ਨੰਬਰਦਾਰ ਦਲੀਪ ਸਿੰਘ ਬਾਜਵਾ, ਕਮਲਜੀਤ ਸਿੰਘ, ਕੁਲਵੰਤ ਸਿੰਘ, ਭੁਪਿੰਦਰ, ਨਿਰਮਲ ਸਿੰਘ, ਕਮਲਜੀਤ ੰਿਸਘ, ਤਰਲੋਚਨ ਸਿੰਘ,ਸਰਬਣ ਸਿੰਘ, ਸੁਰਿੰਦਰ ਕੌਰ ਕਾਲੜਾ, ਜਤਿੰਦਰ ਕੌਰ ਠੁਕਾਰਲ, ਨਿਰਮਲ ਕੌਰ ਸ਼ਾਹੂ, ਸੁਰਜੀਤ ਕੌਰ, ਰਣਜੀਤ ਕੌਰ, ਗੁਰਜੀਤ ਕੌਰ, ਗੁਰਪ੍ਰੀਤ ਕੌਰ, ਪ੍ਰਭਜੋਤ ਕੌਰ, ਗੁਰਸੀਰਤ ਕੌਰ, ਹਰਕੀਰਤ ਕੌਰ ਆਦਿ ਹਾਜ਼ਰ ਸਨ।

Share.

About Author

Leave A Reply