ਮੁੱਖ ਮੰਤਰੀ ਤੋਂ ਕੀਤੀ ਇਨਸਾਫ ਦੀ ਮੰਗ

0


ਅੰਮਿ੍ਰਤਸਰ / ਪੀ.ਐਸ.ਵਰਪਾਲ
ਸਾਬਕਾ ਕੋਂਸਲਰ ਬੀਬੀ ਦਲਬੀਰ ਕੌਰ ਨੇ ਆਪਣੇ ਸਥਾਨ ਗਿਲਵਾਲੀ ਗੇਟ ਵਿਖੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦਾ ਲੜਕਾ ਜੋ ਕਿ ਪਿਛਲੇ 5 ਸਾਲਾਂ ਤੋਂ ਜੇਲ੍ਹ ‘ਚ ਬੰਦ ਹੈ। ਜਿਸਦਾ ਆਪਣੇ ਪਰਿਵਾਰ ਨਾਲ ਕੋਈ ਵੀ ਤਾਲਮੇਲ ਨਹੀ ਹੈ ਪ੍ਰੰਤੂ ਪੁਲਿਸ ਵੱਲੋਂ ਉਨ੍ਹਾਂ ਨੂੰ ਨਜਾਇਜ ਤੋਰ ਤੇ ਤੰਗ ਪਰੇਸ਼ਾਨ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਅਪਣਾਏ ਜਾ ਰਹੇ ਹਨ। ਉਹਨਾਂ ਨੇ ਦੱਸਿਆ ਕਿ ਉਨ੍ਹਾਂ ਦਾ ਜਵਾਈ ਲਖਵਿੰਦਰ ਸਿੰਘ ਜੋ ਕਿ ਨਗਰ ਨਿਗਮ ਕਾਰਪੋਰੇਸ਼ਨ ‘ਚ ਨੋਕਰੀ ਕਰਦਾ ਹੈ ਤੇ ਬੀਤੇ ਐਤਵਾਰ ਵਾਲੇ ਦਿਨ ਤੋਂ ਲਾਪਤਾ ਹੈ ਜਿਸਦੀ ਗੁੰਮਸ਼ੁਦਗੀ ਦੀ ਰਿਪੋਰਟ ਉਨ੍ਹਾਂ ਨੇ ਪੁਲਿਸ ਚੋਂਕੀ ਗੁੱਜਰਪੁਰਾ ਵਿਖੇ ਦਰਜ ਕਰਵਾਈ ਸੀ। ਪ੍ਰੰਤੂ ਉਨ੍ਹਾਂ ਨੂੰ ਪ੍ਰਕਾਸ਼ਿਤ ਅਖਬਾਰ ਦੀ ਖਬਰ ਰਾਂਹੀ ਪਤਾ ਲੱਗਾ ਕਿ ਪੁਲਿਸ ਵੱਲੋਂ ਉਨ੍ਹਾਂ ਨੂੰ ਝੂਠੇ ਕੇਸ ਵਿੱਚੋਂ ਚੁੱਕ ਲਿਆ ਗਿਆ ਜਦਕਿ ਉਹ ਆਪਣੇ ਕਿਸੇ ਕੰਮ ਬੱਸ ਰਾਂਹੀ ਸਵਾਰ ਹੋ ਕੇ ਜਾ ਰਹੇ ਸਨ। ਬੀਬੀ ਦਲਬੀਰ ਕੌਰ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਦੇ ਨਾਲ ਪੁਲਿਸ ਪ੍ਰਸਾਸ਼ਨ ਨੇ ਬੜਾ ਵੱਡਾ ਧੱਕਾ ਕਰ ਰਹੀ ਹੈ। ਇੱਕ ਪਾਸੇ ਪੁਲਿਸ ਉਨ੍ਹਾਂ ਦੇ ਜਵਾਈ ਦੇ ਲਾਪਤਾ ਹੋਣ ਦੀ ਰਿਪੋਰਟ ਲਿੱਖ ਰਹੀ ਹੈ ਤੇ ਦੂਜੇ ਪਾਸੇ ਉਹਨਾਂ ਦੇ ਜਵਾਈ ਲਖਵਿੰਦਰ ਸਿੰਘ ਨੂੰ ਪੁਲਿਸ ਪ੍ਰਸਾਸ਼ਨ ਵੱਲੋਂ ਬਿਨ੍ਹਾਂ ਕਿਸੇ ਕਾਰਨ ਚੁੱਕ ਲਿਆ ਜਾਂਦਾ ਹੈ। ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਪੁਲਿਸ ਵੱਲੋਂ ਉਹਨਾਂ ਦੇ ਪਰਿਵਾਰ ਮੈਂਬਰਾਂ ਨੂੰ ਝੂਠੇ ਕੇਸ ‘ਚ ਫਸਾਉਣ ਦੀ ਜੋ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ।

Share.

About Author

Leave A Reply