ਬ੍ਰਿਟੇਨ ਸੰਸਦ ਦੇ ਬਾਹਰ ਅੰਗਰੇਜ਼ ਵੱਲੋਂ ਭਾਰਤੀ ਸਿੱਖ ਦੀ ਪੱਗ ਨੂੰ ਹੱਥ

0


*ਮੁਸਲਮ ਗੋ ਬੈਕ ਦਾ ਪਾਇਆ ਚੀਕ-ਚਿਹਾੜਾ
ਲੰਡਨ (ਆਵਾਜ਼ ਬਿਊਰੋ)-ਪੱਛਮੀ ਦੇਸ਼ਾਂ ਵਿੱਚ ਮੁਸਲਮ ਹੁਣ ਭੁਲੇਖੇ ਸਿੱਖਾਂ ਉੱਪਰ ਹੋ ਰਹੇ ਹਿੰਸਕ ਹਮਲਿਆਂ ਦੀ ਲੜੀ ਵਿੱਚ   ਇੱਕ ਹੋਰ ਵਾਧਾ ਉਸ ਸਮੇਂ ਹੋ ਗਿਆ, ਜਦੋਂ ਬ੍ਰਿਟੇਨ ਦੀ ਸੰਸਦ ਦੇ ਬਾਹਰ ਇੱਕ ਅੰਗਰੇਜ਼ ਨੇ ਭਾਰਤੀ ਸਿੱਖ ਉੱਪਰ ਨਸਲੀ ਹਮਲਾ ਬੋਲਦਿਆਂ ਉਸ ਦੀ ਪੱਗ ਲਾਹੁਣ ਦੀ ਕੋਸ਼ਿਸ਼ ਕੀਤੀ। ਸੂਚਨਾ ਅਨੁਸਾਰ ਰਵਨੀਤ ਸਿੰਘ ਜੋ ਮੂਲ ਰੂਪ ਵਿੱਚ ਪੰਜਾਬ ਦਾ ਰਹਿਣ ਵਾਲਾ ਹੈ, ਪੰਜਾਬੀ ਮੂਲ ਦੇ ਬ੍ਰਿਟੇਨ ਸੰਸਦ ਦੇ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ਮਿਲਣ ਸੰਸਦ ਭਵਨ ਪਹੁੰਚੇ ਸਨ। ਸੰਸਦ ਭਵਨ ਦੇ ਅੰਦਰ ਜਾਣ ਵਾਲਿਆਂ ਦੀ ਲਾਈਨ ਵਿੱਚ ਖੜ੍ਹੇ 37 ਸਾਲਾ ਰਵਨੀਤ ਸਿੰਘ ਵੱਲ ਇੱਕ ਅੰਗਰੇਜ਼ ਦੌੜਦਾ ਹੋਇਆ ਆਇਆ ਅਤੇ ਮੁਸਲਮ ਗੋ ਬੈਕ ਉੱਚੀ-ਉੱਚੀ ਚੀਖਦੇ ਹੋਏ ਨੇ ਰਵਨੀਤ ਸਿੰਘ ਦੀ ਪੱਗ ਨੂੰ ਹੱਥ ਪਾ ਲਿਆ।  ਬ੍ਰਿਟੇਨ ਦੇ ਸੰਸਦ ਮੈਂਬਰਾਂ ਅਤੇ ਸਿੱਖ ਭਾਈਚਾਰੇ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਬ੍ਰਿਟੇਨ ਪੁਲਿਸ ਦੋਸ਼ੀ ਦੀ ਤਲਾਸ਼ ਕਰ ਰਹੀ ਹੈ। ਰਵਨੀਤ ਸਿੰਘ ਨੇ ਦੱਸਿਆ ਕਿ ਮੈਂ ਸੰਸਦ ਭਵਨ ਅੰਦਰ ਜਾਣ ਲਈ ਲਾਈਨ ਵਿੱਚ ਖੜ੍ਹਾ ਆਪਣੀ ਵਾਰੀ ਦੀ ਉਡੀਕ ਕਰ ਰਿਹਾ ਸਾਂ ਕਿ ਇੱਕ ਅੰਗਰੇਜ਼ ਦੌੜਦਾ ਹੋਇਆ ਮੇਰੇ ਕੋਲ ਆਇਆ ਅਤੇ ਮੁਸਲਮ ਗੋ ਬੈਕ ਕਹਿੰਦਿਆਂ ਹੋਇਆਂ ਮੇਰੀ ਪੱਗ ਖਿੱਚਣ ਲੱਗਾ।  ਉਸ ਨੇ ਕਿਹਾ ਕਿ ਮੈਂ ਪੱਗ ਨੂੰ ਸੰਭਾਲਿਆ ਅਤੇ ਉਸ ਉੁੱਪਰ ਚਿਲਾਇਆ। ਰਵਨੀਤ ਸਿੰਘ ਅਨੁਸਾਰ ਮੇਰੇ ਚਿਲਾਉਣ ਤੋਂ ਬਾਅਦ ਹਮਲਾਵਰ ਅੰਗਰੇਜ਼ ਕਿਸੇ ਹੋਰ ਭਾਸ਼ਾ ਵਿੱਚ ਧਰਮ ਨਾਲ ਜੁੜੇ ਕੁਮੈਂਟ ਕਰਦਾ ਹੋਇਆ ਭੱਜ ਗਿਆ। ਲੇਬਰ ਪਾਰਟੀ ਨਾਲ ਸਬੰਧਿਤ ਬ੍ਰਿਟੇਨ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਇਸ ਭਾਰਤੀ ਸਿੱਖ ਉੱਪਰ ਹੋਏ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਜਾਣ ਕੇ ਬਹੁਤ ਦੁੱਖ ਹੋਇਆ ਕਿ ਕਿਸੇ ਨੇ ਮੈਨੂੰ ਮਿਲਣ ਆਏ ਮਹਿਮਾਨ ਦੀ ਸੰਸਦ ਦੇ ਬਾਹਰ ਪੱਗ ਉਤਾਰਨ ਦੀ ਕੋਸ਼ਿਸ਼ ਕੀਤੀ ਹੈ।

Share.

About Author

Leave A Reply