ਪਿੰਡ ਬਘੇਲਾ ਵਿੱਚ ਨੌਜਵਾਨ ਪੁਲਿਸ ਮੁਲਾਜ਼ਮ ਦੀ ਭੇਦਭਰੀ ਮੌਤ

0


ਮਹਿਤਪੁਰ / ਕੰਵਲ ਚੌਹਾਨ
ਪਿੰਡ ਬਘੇਲਾ ਦੇ ਨਜਦੀਕ ਦਾਣਾ ਮੰਡੀ ਵਿਖੇ ਥਾਣਾ ਵਿਖੇ ਤਾਈਨਾਤ ਪੁਲਿਸ ਮੁਲਾਜਮ ਉਮਰ 21 ਸਾਲ ਦੀ ਅਚਾਨਕ ਮੌਤ ਹੋ ਗਈ । ਡਿਊਟੀ ਅਫਸਰ ਏ ਐਸ ਆਈ ਤੀਰਥ ਸਿੰਘ ਨੇ ਦੱਸਿਆ ਕਿ ਸਵੇਰੇ 7 ਵਜੇਦੇ ਕਰੀਬ ਪਿੰਡ ਦੀ ਸਰਪੰਚ ਸ੍ਰੀਮਤੀ ਜਸਵਿੰਦਰ ਕੌਰ ਨੇ ਥਾਣੇ ਫੋਨ ਕਰਕੇ ਇਤਲਾਹ ਦਿੱਤੀ ਕਿ ਪਿੰਡ ਬਘੇਲੇ ਦੀ ਨਜਦੀਕ ਪੈਦਂੀ ਦਾਣਾ ਮੰਡੀ ਕੋਲ ਇੱਕ ਸਿਪਾਹੀ ਦੀ ਲਾਸ਼ ਪਈ ਹੋਈ ਹੈ ਜਿਸ ਦੇ ਵਰਦੀ ਪਾਈ ਹੋਈ ਹੈ । ਜਦੋ ਥਾਣਾ ਮਹਿਤਪੁਰ ਦੀ ਪੁਲਿਸ ਮੌਕੇ ਤੇ ਪਹੁੰਚੀ ਤਾ ਪੰਜਾਬ ਪੁਲਿਸ ਦਾ ਨੌਜਵਾਨ ਮੁਲਾਜਮ ਦੀ ਲਾਸ਼ ਸੜਕ ਨਾਲ ਕੱਚੀ ਜਗ੍ਹਾ ਤੇ ਪਈ ਸੀ । ਤਲਾਸ਼ੀ ਲੈਣ ਤੇ ਪਤਾ ਚੱਲਿਆ ਕਿ ਨੌਜਵਾਨ ਪੁਲਿਸ ਮੁਲਾਜਮ ਦਾ ਨਾਮ ਬਲਕਾਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਪੱਦੀ ਖਾਲਸਾ,ਥਾਣਾ ਗੁਰਾਇਆ,ਤਹਿਸੀਲ ਫਿਲੋਰ,ਜਿਲ੍ਹਾ ਜਲੰਧਰ ਦਾ ਰਹਿਣ ਵਾਲਾ ਹੈ ਅਤੇ ਥਾਣਾ ਫਿਲੋਰ ਵਿਖੇ ਨੌਕਰੀ ਕਰਦਾ ਸੀ ਅਤੇ ਸਵੇਰੇ 6 ਵਜੇਪਿੰਡ ਵਿੱਚ ਕਿਸੇ ਨੂੰ ਸੰਮਨ ਤਾਮੀਲ ਕਰਵਾਉਣ ਆਇਆ ਸੀ ਜਿਸ ਦੀ ਅਚਾਨਕ ਮੌਤ ਹੋ ਗਈ । ਪੁਲਿਸ ਨੇ ਮਿ੍ਰਤਕ ਪੁਲਿਸ ਮੁਲਾਜਮ ਦੀ ਪਰਿਵਾਰ ਨੂੰ ਸੁਚਿਤ ਕਰ ਦਿੱਤਾ ਸੀ ਅਤੇ ਪਰਿਵਾਰ ਆਪਣੇ 21 ਸਾਲਾ ਪੁਤਰ ਦੀ ਲਾਸ਼ ਦੇਖ ਕੇ ਗਹਿਰੇ ਸਦਮੇ ਵਿੱਚ ਪੈ ਗਿਆ ਸੀ।

Share.

About Author

Leave A Reply