ਮਾਤਾ ਸੁੰਦਰੀ ਗਰੁੱਪ ਢੱਡੇ ਵਿਖੇ ਸਲਾਨਾ ਅਥਲੈਟਿਕ ਮੀਟ ਸਮਾਪਤ

0

ਰਾਮਪੁਰਾ ਫੂਲ – ਰਾਜ ਗੋਇਲ-ਮਾਤਾ ਸੁੰਦਰੀ ਗਰੁੱਪ ਢੱਡੇ ਵਿਖੇ ਫਿਜੀਕਲ ਵਿਭਾਗ ਦੇ ਮੁਖੀ ਪ੍ਰੋ. ਜਸਵਿੰਦਰ ਸਿੰਘ ਜਟਾਣਾ ਦੀ ਯੋਗ ਅਗਵਾਈ ਹੇਠ ਸਲਾਨਾ ਅਥਲੈਟਿਕ ਮੀਟ ਕਰਵਾਈ ਗਈ। ਜਿਸ ਦਾ ਉਦਘਾਟਨ ਊਘੇ ਸਮਾਜ ਸੇਵੀ ਅਤੇ ਪੰਜਾਬ ਪੁਲਿਸ ਦੇ ਇੰਸਪੈਕਟਰ ਸ. ਸੁਖਦੇਵ ਸਿਘ ਨੇ ਆਪਣੇ ਕਰ ਕਮਾਲਾ ਦੁਵਾਰਾ ਕੀਤਾ ਇਸ ਮੌਕੇ ਤੇ ਉਹਨਾ ਨੂੰ ਜੀ ਆਇਆ ਨੂੰ ਸੰਸਥਾ ਦੇ ਡਾਇਰੈਕਟਰ ਸੁਖਦੀਪ ਸਿੰਘ ਸਿੱਧੂ ਨੇ ਕਿਹਾ। ਇਸ ਮੌਕੇ ਤੇ ਅਥਲੈਟਿਕ ਮੀਟ ਦੌਰਾਨ ਵਿਦਿਆਰਥੀਆਂ ਨੂੰ ਚਾਹ ਹਾਊਸ ਵਿਚ ਵੰਡ ਕੇ ਜਿਸ ਵਿੱਚ ਮਾਤਾ ਗੁਜਰੀ ਜੀ ਹਾਊਸ, ਮਾਤਾ ਸੁੰਦਰੀ ਜੀ ਹਾਊਸ, ਮਾਤਾ ਸਾਹਿਬ ਕੌਰ ਜੀ, ਹਾਉਸ ਜੀਤੋ ਜੀ, ਹਾਉਸ ਦੇ ਮੁਖ ਮਹਿਮਾਨ ਜੀ ਨੇ ਸਲਾਮੀ ਦਿੱਤੀ। ਇਹਨਾ ਸਾਰੇ ਹਾਊਸਾ ਦੇ ਆਪਣੇ ਵਿਚ ਮੁਕਾਬਲੇ ਕਰਵਾਏ ਗਏ ਜਿਵੇ ਕਿ ਲੰਬੀ-ਛਾਲ, ਗੋਲਾ ਸੁੱਟਣਾ, ਰੱਸਾ-ਕੱਸੀ ਮੁਕਾਬਲੇ, 100 ਮੀ. ਰੇਸ, 400 ਮੀ.  ਰੇਸ, 400 ਮੀ. ਰਲੇਅ, 800 ਮੀ. ਰਲੇਅ, ਤਿੰਨ ਟੰਗੀ ਰੇਸ, ਸਪੂਨ ਰੇਸ, ਬੋਹਾ ਰੇਸਾ, ਰੱਸਾ ਕਸੀ ਮੁਕਾਬਲੇ, ਟਰਾਂਸਪੋਰਟ,  ਵਿਦਿਆਰਥੀ ਅਤੇ ਸਟਾਫ ਦੇ ਕਰਵਾਏ ਗਏ। ਇਹਨਾਂ ਚਾਰੇ ਹਾਊਸਾ ਦੇ ਵਿੱਚੋਂ ਮਾਤਾ ਜੀਤੋ ਜੀ ਹਾਉਸ ਨੇ ਉਵਰ ਆਲ ਅਵੱਲ ਸਥਾਨ ਪ੍ਰਾਪਤ ਕੀਤਾ ਜਿਸ ਵਿੱਚ ਕਿ ਬੋਰਾ ਰੇਸ ਜਸਵੀਰ ਕੌਰ ਨੇ ਪਹਿਲਾ ਸਥਾਨ ਮੂਤਰੀ ਕੌਰ ਦੂਜਾ ਅਤੇ ਸੁਖਪ੍ਰੀਤ ਕੌਰ ਤੀਜਾ ਪ੍ਰਾਪਤ ਕੀਤਾ। 100 ਮੀ. ਰੇਸ ਵਿਚੋ ਹਰਜੀਤ ਕੌਰ ਨੇ ਪਹਿਲਾ ਸਥਾਨ, ਵੀਰਪਾਲ ਕੌਰ ਦੂਜਾ ਸਥਾਨ, ਸਿਮਰਜੀਤ ਕੌਰ ਤੀਜਾ  ਸਥਾਨ ਪ੍ਰਾਪਤ ਕੀਤਾ। 200 ਮੀ. ਵਿੱਚ ਸਰਬਜੀਤ ਕੌਰ ਪਹਿਲਾ ਸਥਾਨ , ਲਵਪ੍ਰੀਤ ਕੌਰ ਦੂਜਾ ਸਥਾਨ ਅਤੇ ਸਿਮਰਜੀਤ ਕੌਰ ਤੀਜਾ ਸਥਾਨ, 400 ਮੀ.  ਰੇਸ ਵਿੱਚ ਵੀਰਪਾਲ ਕੌਰ ਪਹਿਲਾ ਸਥਾਨ ਜਸਵੀਰ ਕੌਰ ਦੂਜਾ ਸਥਾਨ ਅਤੇ ਅਮਨਪ੍ਰੀਤ ਕੌਰ ਤੀਜਾ ਸਥਾਨ, 800 ਮੀਟਰ ਰੇਸ ਵਿੱਚ ਰਜੀਆ ਪਹਿਲਾ ਸਥਾਨ, ਹਰਪ੍ਰੀਤ ਕੌਰ ਦੂਜਾ ਸਥਾਨ ਅਤੇ ਲਵਪ੍ਰੀਤ ਕੌਰ ਤੀਜਾ ਸਥਾਨ, ਲੰਬੀ ਛਾਲ ਵਿਚੋ ਜਗਸੀਰ ਕੌਰ ਪਹਿਲਾ ਸਥਾਨ, ਹਰਜੀਤ ਕੌਰ ਦੂਜਾ ਸਥਾਨ ਅਤੇ ਕਮਲਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਗੋਲਾ ਸੁੱਟਣ ਵਿੱਚ ਸੁਖਵਿੰਦਰ ਕੌਰ ਪਹਿਲਾ ਸਥਾਨ, ਹਰਜੀਤ ਕੌਰ ਦੂਜਾ ਸਥਾਨ ਅਤੇ ਰਜੀਆ ਤੀਜਾ ਸਥਾਨ ਪ੍ਰਾਪਤ ਕੀਤਾ। 400 ਮੀ.ਰਲੇਅ ਰੇਸ ਲਵਪ੍ਰੀਤ ਕੌਰ ਪਹਿਲਾ ਸਥਾਨ, ਵੀਰਪਾਲ ਕੌਰ ਦੂਜਾ ਸਥਾਨ ਅਤੇ ਗੁਰਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਤੇ ਪਿਛਲੇ ਸਾਲ ਯੂਨੀਵਰਸਿਟੀ ਪੱਧਰ ਤੇ ਪੰਜਾਬ ਪੱਧਰ ਦੀਆ ਪ੍ਰਾਪਤੀਆ  ਦੀ ਰਿਪੋਰਟ ਸੰਸਥਾ ਦੇ ਪ੍ਰਿੰਸੀਪਲ ਪ੍ਰੋ. ਰਾਜ ਸਿੰਘ ਬਾਘਾ ਨੇ ਪੜ੍ਹੀ ਅਤੇ  ਖਿਡਾਰਨਾਂ ਨੂੰ ਟ੍ਰੇਕ ਸੂਟ ਦੇ ਕੇ ਸਨਮਾਨ ਕੀਤਾ ਗਿਆ ਆਏ ਹੋਏ ਸਮੂਹ ਮਹਿਮਾਨਾ ਦਾ ਧੰਨਵਾਦ ਸੰਸਥਾ ਦੇ ਮਾਨਯੋਗ ਚੇਅਰਮੈਂਨ ਕਲਵੰਤ ਸਿੰਘ ਨੇ ਕੀਤਾ। ਅਤੇ ਉਹਨਾ ਨੇ ਕਿਹਾ ਕਿ ਖੇਡਾ ਮਨੁੱਖੀ ਵਿਕਾਸ ਲਈ ਸਹਾਈ ਸਿੱਧ ਹੁੰਦੀਆ ਹਨ। ਇਸ ਮੌਕੇ ਤੇ ਸੰਸਥਾ ਦੇ ਐਮ.ਡੀ ਗੁਰਬਿੰਦਰ ਸਿੰਘ ਬੱਲੀ, ਮੈਂਡਮ ਸਿੰਬਲਜੀਤ ਕੌਰ, ਡੀਨ ਪ੍ਰੋ. ਜੀਤ ਸਿੰਘ ਚਹਿਲ, ਰਾਜਪਾਲ ਸਿੰਘ ਰੁੜੇਕੇ ਕਲਾਂ, ਕਰਨਵੀਰ ਸਿੰਘ, ਗੁਰਜੀਤ ਸਿੰਘ ਮਾਨ ਡੀ.ਈ.ਪੀ., ਪ੍ਰੋ. ਗੁਰਪ੍ਰੀਤ ਸਿੰਘ ਮਾਨ, ਡੀ.ਈ.ਪੀ ਗੁਰਪ੍ਰੀਤ ਸਿੰਘ ਭਾਈ ਜਗਤਾ ਸਕੂਲ, ਸਿਮਰਜੀਤ ਕੌਰ ਪੰਜਾਬ ਪੁਲਿਸ, ਪ੍ਰੋ. ਹਰਵਿੰਦਰ ਕੌਰ (ਫਿਜੀਕਲ ਵਿਭਾਗ), ਪ੍ਰੋ. ਸੁਪਿੰਦਰ ਕੌਰ ਜੀ, ਪ੍ਰੋ. ਅਮਨਦੀਪ ਕੌਰ, ਪ੍ਰੋ. ਬੇਅੰਤ ਕੌਰ (ਕੰਟਰੋਲਰ) ਕਾਨਵੇਟ ਪ੍ਰਿੰਸੀਪਲ ਮੈਡਮ ਤਰੁਨਾ ਜੀ, ਪ੍ਰੋ. ਹਰਦੀਪ ਸਿੰਘ ਮਾਨ, ਡੀ.ਪੀ ਕੁਲਦੀਪ ਕੌਰ ਅਤੇ ਸਟੇਜ ਦੀ ਭੂਮਿਕਾ ਹਿੰਦੀ ਵਿਭਾਗ ਦੇ ਮੁਖੀ ਪ੍ਰੋ. ਰਵਿੰਦਰ ਸਰਮਾ ਜੀ ਨੇ ਨਿਭਾਈ ਇਸ ਮੌਕੇ ਫਿਲਡ ਅਫਸਰ ਨਾਜਰ ਸਿੰਘ ਜੀ ਪ੍ਰੋ. ਕਰਨ ਮਾਨ, ਪ੍ਰੋ. ਅਮਨਪ੍ਰੀਤ ਕੌਰ, ਪ੍ਰੋ. ਮਨਦੀਪ ਕੌਰ, ਪ੍ਰੋ. ਰਣਜੀਤ ਕੌਰ, ਨੇ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਯੋਗਦਾਨ ਦਿੱਤਾ।

Share.

About Author

Leave A Reply