ਬਾਬਾ ਰਾਮ ਚੰਦ ਯਾਦਗਾਰੀ ਟਰੱਸਟ ਯੂਰਪ ਵੱਲੋ ਇਟਲੀ ‘ਚ ਸਾਈਂ ਪੱਪਲ ਸ਼ਾਹ ਜੀ (ਭਰੋਮਜਾਰਾ) ਦਾ ਹੋਵੇਗਾ ਗੋਲਡ ਮੈਡਲ ਨਾਲ ਸਨਮਾਨ

0

ਰੋਮ – ਵਿੱਕੀ ਬਟਾਲਾ-ਸੂਫੀਆਨਾ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ ਦੇ ਪ੍ਰਧਾਨ  ਸਾਈ ਪੱਪਲ ਸ਼ਾਹ ਜੀ ਭਰੋਮਜਾਰਾ ਸ੍ਰੀ ਚਰਨਜੀਤ ਕੁਮਾਰ ਆਸਟਰੀਆਂ ਦੇ ਵਿਸੇਸੱਦੇ ਤੇ ਫਰਵਰੀ ਦੇ ਅਖੀਰ ਵਿਚ  ਯੂਰਪ ਦੌਰੇ ਤੇ ਪਹੁੰਚ ਰਹੇ ਹਨ।ਇਸ ਯੂਰਪ ਦੌਰੇ ਦੌਰਾਨ ਸਮਾਜ ਦੇ ਹਰ ਪਹਿਲੂ ਤੋਂ ਸੇਵਾ ਹਿੱਤ ਸਮਰਪਿਤ ਬਾਬਾ ਰਾਮ ਚੰਦ ਯਾਦਗਾਰੀ ਟਰੱਸਟ ਯੂਰਪ ਵਲੋ ਸਾਈ ਪੱਪਲ ਸ਼ਾਹ ਜੀ ਭਰੋਮਜਾਰਾ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਸਾਈ ਪੱਪਲ ਸ਼ਾਹ ਜੀ ਆਸਟਰੀਆ ਤੋਂ ਇਲਾਵਾ ਇਟਲੀ ਵਿਚ ਕਰਵਾਏ ਜਾ ਰਹੇ  ਭਗਤ ਸ੍ਰੀ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਦੇ ਸਬੰਧ ਚ ਵਿਸੇਸਮਾਗਮਾਂ ਦੌਰਾਨ ਆਈਆਂ ਸੰਗਤਾਂ ਨੂੰ ਆਪਣੇ ਅਨਮੋਲ ਅਮ੍ਰਿਤ ਮਈ ਪ੍ਰਵਚਨਾਂ ਅਤੇ ਰਸਭਿੰਨੇ ਕੀਰਤਨ ਰਾਹੀ  ਨਿਹਾਲ ਕਰਨਗੇ। ਵਰਨਣਯੋਗ ਹੈ ਕਿ ਸਾਈ ਪੱਪਲ ਸ਼ਾਹ ਭਰੋਮਜਾਰਾ ਪਿਛਲੇ ਲੰਮੇ ਸਮੇ ਤੋਂ ਸੂਫੀ ਮੱਤ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਨਾਲ-ਨਾਲ ਭਗਤ ਸ੍ਰੀ ਰਵਿਦਾਸ ਮਹਾਰਾਜ ਜੀ ਬਾਣੀ ਦਾ ਵੀ ਪ੍ਰਚਾਰ ਕਰਨ ਵਿਚ ਆਪਣਾ ਯੋਗਦਾਨ ਪਾ ਰਹੇ ਹਨ।

Share.

About Author

Leave A Reply