ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਭਾਰਤ ਪੁੱਜੇ

0


*ਅੱਜ ਦੇਖਣਗੇ ਤਾਜ ਮਹਿਲ ਅਤੇ ਜਾਮਾ ਮਸਜਿਦ
ਨਵੀਂ ਦਿੱਲੀ (ਆਵਾਜ਼ ਬਿਊਰੋ)-ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਭਾਰਤ ਪਹੁੰਚ ਗਏ ਹਨ।  ਟਰੂਡੋ ਦੀ ਇਹ ਭਾਰਤ ਫੇਰੀ ਵਪਾਰਕ ਸਹਿਯੋਗ ਨੂੰ ਵਧਾਉਣ ਦੇ ਇਰਾਦੇ ਨਾਲ ਹੋ ਰਹੀ ਹੈ। ਉਮੀਦ ਹੈ ਕਿ ਇਸ ਨਾਲ ਕੈਨੇਡਾ ਅਤੇ ਭਾਰਤ ਦੇ ਰਿਸ਼ਤੇ ਹੋਰ ਮਜ਼ਬੂਤ ਹੋਣਗੇ। ਟਰੂਡੋ 23 ਫਰਵਰੀ ਤਕ ਭਾਰਤ ‘ਚ ਰਹਿਣਗੇ ਅਤੇ ਇਸ ਦੌਰਾਨ ਉਹ ਦਿੱਲੀ, ਮੁੰਬਈ, ਅਹਿਮਦਾਬਾਦ, ਅੰਮ੍ਰਿਤਸਰ ਅਤੇ ਆਗਰਾ ਜਾਣਗੇ। ਉਹ ਭਾਰਤ ਅਤੇ ਕੈਨੇਡਾ ਦੇ ਆਰਥਿਕ ਵਿਕਾਸ ਲਈ ਭਾਰਤ ਆਏ ਹਨ। ਟਰੂਡੋ 18 ਫਰਵਰੀ ਨੂੰ ਤਾਜ ਮਹੱਲ ਅਤੇ ਜਾਮਾ ਮਸਜਿਦ ਦੇਖਣ ਜਾਣਗੇ। ਟਰੂਡੋ 19 ਫਰਵਰੀ ਨੂੰ ਗੁਜਰਾਤ ਜਾਣਗੇ ਅਤੇ ਰਾਜਧਾਨੀ ਗਾਂਧੀਨਗਰ ‘ਚ ਸਥਿਤ ਵਿਸ਼ਾਲ ਮੰਦਰ ‘ਸਵਾਮੀ ਨਾਰਾਇਣ ਅਕਸ਼ਰਧਾਮ ਮੰਦਰ’ ‘ਚ ਮੱਥਾ ਟੇਕਣਗੇ। ਅਹਿਮਦਾਬਾਦ ‘ਚ ਭਾਰਤੀ ਪ੍ਰਬੰਧਨ ਸੰਸਥਾਨ ‘ਚ ਬਤੌਰ ਖਾਸ ਮਹਿਮਾਨ ਭਾਸ਼ਣ ਦੇਣਗੇ।
ਉਹ ਸਾਬਰਮਤੀ ਆਸ਼ਰਮ ਵੀ ਜਾਣਗੇ। 20 ਫਰਵਰੀ ਨੂੰ ਮਾਇਆ ਨਗਰੀ ਮੁੰਬਈ ਜਾਣ ਦਾ ਪ੍ਰੋਗਰਾਮ ਹੈ। 21 ਫਰਵਰੀ ਨੂੰ ਉਹ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣਗੇ ਅਤੇ ਇੱਥੇ ਲਗਭਗ ਇਕ ਘੰਟਾ ਰੁਕਣਗੇ।

Share.

About Author

Leave A Reply