ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਨੂੰ ਵੱਡਾ ਸਨਮਾਨ

0

ਲੰਡਨ – ਆਵਾਜ਼ ਬਿੳੂਰੋ
ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਤੇ ਮਹਾਰਾਜਾ ਦਲੀਪ ਸਿੰਘ ਦੀ ਬੇਟੀ ਰਾਜਕੁਮਾਰੀ ਸੋਫੀਆ ਦਲੀਪ ਸਿੰਘ ਦੇ ਨਾਂਅ ਦੀ ਬਰਤਾਨੀਆ ਵਿਚ ਡਾਕ ਟਿਕਟ ਜਾਰੀ ਕੀਤੀ ਗਈ ਹੈ। ਇਹ ਡਾਕ ਟਿਕਟ ਰਾਜਕੁਮਾਰੀ ਸੋਫੀਆ ਦਲੀਪ ਸਿੰਘ ਵਲੋਂ ਔਰਤਾਂ ਦੇ ਹੱਕਾਂ ਲਈ ਲੜੀ ਲੜਾਈ ਬਦਲੇ ਜਾਰੀ ਕੀਤੀ ਗਈ ਹੈ। ਸੋਫੀਆ ਦਲੀਪ ਸਿੰਘ ਔਰਤਾਂ ਦੇ ਵੋਟ ਪਾਉਣ ਦੇ ਅਧਿਕਾਰ ਵਾਲੇ ਉਸ ਅੰਦੋਲਨ ਦਾ ਅਹਿਮ ਹਿੱਸਾ ਸੀ ਜਿਸ ਤੋਂ ਬਾਅਦ 30 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ। ਬਰਤਾਨੀਆਂ ਵਿਚ ਔਰਤਾਂ ਨੂੰ ਵੋਟ ਪਾਉਣ ਦੇ ਮਿਲੇ ਅਧਿਕਾਰ ਨੂੰ 100 ਵਰ੍ਹੇ ਪੂਰੇ ਹੋਣ ਤੇ ਯੂ.ਕੇ. ਦੀ ਰਾਇਲ ਮੇਲ ਵਲੋਂ ਇਹ ਡਾਕ ਟਿਕਟ ਜਾਰੀ ਕੀਤੀ ਗਈ। ਬਰਤਾਨੀਆਂ ਦੀ ਸੰਸਦ ਵਿਚ ਇਸ ਵਾਰ ਔਰਤ ਮੈਂਬਰਾਂ ਦੀ ਗਿਣਤੀ ਪਹਿਲਾਂ ਨਾਲੋਂ ਵਧੀ ਹੈ ਤੇ ਔਰਤਾਂ ਦੇ ਹੱਕਾਂ ਲਈ ਸੰਘਰਸ ਕਰਨ ਵਾਲੀ ਸੋਫੀਆ ਦਲੀਪ ਸਿੰਘ ਦੇ ਸੰਘਰਸ਼ ਤੋਂ 100 ਵਰ੍ਹੇ ਬਾਅਦ ਇਕ ਸਿੱਖ ਔਰਤ ਨੂੰ ਇਹ ਮਾਣ ਪ੍ਰਾਪਤ ਹੋਇਆ ਹੈ। ਸੋਫੀਆ ਦਲੀਪ ਸਿੰਘ ਦਾ ਜਨਮ ਬਰਤਾਨੀਆਂ ਦੇ ਸ਼ਹਿਰ ਥੈਟਫੋਰਡ ਨੇੜੇ ਇਲਵੀਡੀਅਨ ਇਸਟੇਟ (ਜੋ ਨਾਰਥਫਲਕ ਤੇ ਸਾਫਲਕ ਦੀ ਸਰਹੱਦ ’ਤੇ ਹੈ) ਵਿਚ ਹੋਇਆ ਸੀ, ਜਿਸ ਨੂੰ ਮਹਾਰਾਜਾ ਦਲੀਪ ਸਿੰਘ ਨੇ ਪੰਜਾਬ ਦੇ ਸ਼ਾਹੀ ਮਹੱਲਾਂ ਦੀ ਤਰਜ ’ਤੇ ਬਣਵਾਇਆ ਸੀ।

Share.

About Author

Leave A Reply