ਫਿਲਪੀਂਸ ਦੀ ਫੌਜ ਵਿੱਚ ਭਰਤੀ ਹੋਈ ਪਹਿਲੀ ਮਹਿਲਾ ਟਰਾਂਸਜੈਂਡਰ

0

ਮਨੀਲਾ – ਆਵਾਜ਼ ਬਿੳੂਰੋ
ਅੱਜ ਤੱਕ ਤੁਸੀਂ ਫੌਜ ਵਿਚ ਪੁਰਸ਼ ਦੇਖੇ ਹੋਣਗੇ, ਕੁਝ ਦੇਸ਼ਾਂ ਵਿਚ ਔਰਤਾਂ ਵੀ ਫੌਜ ਵਿਚ ਸ਼ਾਮਲ ਹਨ ਲੇਕਿਨ ਕੀ ਤੁਸੀਂ ਕਦੇ ਕਿਸੇ ਟਰਾਂਸਜੈਂਡਰ ਦੀ ਸੈਨਾ ਵਿਚ ਭਰਤੀ ਹੋਣ ਦੀ ਖ਼ਬਰ ਸੁਣੀ ਹੈ। ਇਹ ਕਦਮ ਚੁੱਕਿਆ ਹੈ ਫਿਲੀਪੀਂਸ ਦੀ ਸਰਕਾਰ ਨੇ। ਜਿਸ ਨੇ ਪਹਿਲੀ ਵਾਰ ਕਿਸੇ ਟਰਾਂਸਜੈਂਡਰ ਨੂੰ ਸੈਨਾ ਵਿਚ ਭਰਤੀ ਕੀਤਾ ਹੈ। 50 ਸਾਲ ਦੀ ਗੇਰਾਲਡਿਨ ਰੋਮਨ ਨੇ ਕੈਥੋਲਿਕ ਬਹੁਗਿਣਤੀ ਵਾਲੇ ਦੇਸ਼ ਦੀ ਕਾਂਗਰਸ ਵਿਚ 2016 ਵਿਚ ਪਹਿਲੀ ਵਾਰ ਸ਼ਾਮਲ ਹੋਈ। ਫਿਲੀਪੀਂਸ ਦੇ ਰੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਉਹ ਫਿਲੀਪੀਂਨ ਦੀ ਫੌਜ ਵਿਚ ਭਰਤੀ ਹੋਣ ਵਾਲੀ ਪਹਿਲਾ ਮਹਿਲਾ ਟਰਾਂਸਜੈਂਡਰ ਹੋਵੇਗੀ। ਉਸ ਦੇ ਅਨੁਸਾਰ ਜਦ ਗੱਲ ਦੇਸ਼ ਦੀ ਸੇਵਾ ਦੀ ਆਉਂਦੀ ਹੈ ਤਾਂ ਉਸ ਵਿਚ ਲਿੰਗ ਦੀ ਕੋਈ ਰੁਕਾਵਟ ਨਹੀਂ ਹੁੰਦੀ, ਯੁੱਧ ਕਦੇ ਵੀ ਜੈਂਡਰ ਦੇਖ ਕੇ ਨੁਕਸਾਨ ਨਹੀਂ ਪਹੁੰਚਾਉਂਦੇ ਉਹ ਸਭ ਦੇ ਲਈ ਬਰਾਬਰ ਘਾਤਕ ਹੁੰਦੇ ਹਨ ਇਸ ਲਈ ਜਦ ਦੇਸ਼ ਦੀ ਸੇਵਾ ਦੀ ਗੱਲ ਆਉਂਦੀ ਹੈ ਤਾਂ ਇਸ ਵਿਚ ਸਭ ਨੂੰ ਹਿੱਸਾ ਲੈਣਾ ਚਾਹੀਦਾ। ਰੋਮਨ ਨੂੰ ਆਰਮੀ ਰਿਜ਼ਰਵ ਵਿਚ ਲੈਫ਼ਟੀਨੈਂਟ ਕਰਨਲ ਦੇ ਰੈਂਕ ’ਤੇ ਚੁਣਿਆ ਗਿਆ ਹੈ। ਇਨ੍ਹਾਂ ਦੇ ਨਾਲ ਦੋ ਹੋਰ ਸਾਥੀਆਂ ਨੂੰ ਵੀ ਆਰਮੀ ਦੇ ਲਈ ਚੁਣਿਆ ਗਿਆ ਹੈ। ਇਕ ਸਿਆਸੀ ਪਰਿਵਾਰ ਵਿਚ ਜਨਮ ਲੈਣ ਵਾਲੀ ਰੋਮਨ ਨੇ 1990 ਵਿਚ ਅਪਣਾ ਜੈਂਡਰ ਬਦਲਵਾਇਆ ਸੀ। ਐਲਜੀਬੀਟੀ ਸਮਾਜ ਦੇ ਲੋਕਾਂ ਨੇ ਰੋਮਨ ਦੇ ਇਸ ਸਿਆਸੀ ਸਫਲਤਾ ਦੀ ਤਾਰੀਫ ਕੀਤੀ ਹੈ। ਖ਼ਾਸ ਕਰਕੇ ਉਸ ਸਮਾਜ ਦੇ ਲਈ ਇਹ ਵੱਡੀ ਉਪਲਬਧੀ ਹੈ ਜਿੱਥੇ ਤਲਾਕ ਅਤੇ ਸਮਲਿੰਗੀ ਵਿਆਹ ’ਤੇ ਰੋਕ ਹੈ।

Share.

About Author

Leave A Reply