ਤੁਰਕੀ ਤਣਾਅ ਨੂੰ ਘੱਟ ਕਰਨ ਲਈ ਟਿਲਰਸਨ ਨੇ ਕੀਤੀ ਐਦਰੋਆਨ ਨਾਲ ਮੁਲਾਕਾਤ

0

ਅੰਕਾਰਾ – ਆਵਾਜ਼ ਬਿੳੂਰੋ
ਅਮਰੀਕਾ ਦੇ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੇ ਨਾਟੋ ਸਹਿਯੋਗੀਆਂ ਵਿਚਕਰ ਤਣਾਅ ਘੱਟ ਕਰਨ ਦੇ ਟੀਚੇ ਨਾਲ ਅੱਜ ਸ਼ੁੱਕਰਵਾਰ ਨੂੰ ਅੰਕਾਰਾ ਵਿਚ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਾਯਪੇ ਐਦਰੋਆਨ ਨਾਲ ਮੁਲਾਕਾਤ ਕੀਤੀ। ਸੀਰੀਆ ਦੀ ਸਰਹੱਦ ਅੰਦਰ ਤੁਰਕੀ ਦੀ ਕਾਰਵਾਈ ਕਾਰਨ ਦੋਵੇਂ ਨਾਟੋ ਸਹਿਯੋਗੀ ਦੇਸ਼ਾਂ ਵਿਚਕਾਰ ਤਣਾਅ ਵਧ ਗਿਆ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੀਨੀਅਰ ਡਿਪਲੋਮੈਟ ਦਾ ਮੁੱਖ ਕੰਮ ਅਮਰੀਕਾ ਦੀ ਸੀਰੀਆ ਨੀਤੀ ਕਾਰਨ ਨਾਰਾਜ਼ ਚੱਲ ਰਹੇ ਸਹਿਯੋਗੀ ਦੇਸ਼ ਤੁਰਕੀ ਨੂੰ ਮਨਾਉਣਾ ਸੀ। ਜ਼ਿਕਰਯੋਗ ਹੈ ਕਿ 2003 ਦੇ ਇਰਾਕ ਯੁੱਧ ਦੇ ਬਾਅਦ ਤੋਂ ਦੋਵਾਂ ਦੇਸ਼ਾਂ ਵਿਚਕਾਰ ਫਿਲਹਾਲ ਸਬੰਧਾਂ ਦਾ ਸਭ ਤੋਂ ਖਰਾਬ ਦੌਰ ਚੱਲ ਰਿਹਾ ਹੈ। ਤੁਰਕੀ ਦੇ ਰਾਸ਼ਟਰਪਤੀ ਦਫਤਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਟਿਲਰਸਨ ਨਾਲ ਚਲੀ 3 ਘੰਟੇ ਦੀ ਬੈਠਕ ਵਿਚ ਐਦਰੋਆਨ ਨੇ ਆਪਣੀ ਚਿੰਤਾਵਾਂ ਨੂੰ ਸਪਸ਼ਟ ਰੂਪ ਨਾਲ ਸਾਂਝਾ ਕੀਤਾ ਹੈ। ਪਛਾਣ ਗੁਪਤ ਰੱਖਣ ਦੀ ਬੇਨਤੀ ਕਰਦੇ ਹੋਏ ਸੂਤਰ ਨੇ ਦੱਸਿਆ, ਗੱਲਬਾਤ ਦੌਰਾਨ ਸਾਰੇ ਮੁੱਦਿਆਂ ’ਤੇ ਤੁਰਕੀ ਦੀਆਂ ਤਰਜੀਹਾਂ ਅਤੇ ਉਮੀਦਾਂ ਨਾਲ ਅਮਰੀਕਾ ਦੇ ਵਿਦੇਸ਼ ਮੰਤਰੀ ਨੂੰ ਸਪਸ਼ਟ ਰੂਪ ਨਾਲ ਜਾਣੂ ਕਰਵਾ ਦਿੱਤਾ ਗਿਆ।

Share.

About Author

Leave A Reply