ਜੈਕਬ ਦੇ ਅਸਤੀਫੇ ਤੋਂ ਬਾਅਦ ਦੱਖਣੀ ਅਫਰੀਕਾ ਨੂੰ ਮਿਲਿਆ ਨਵਾਂ ਰਾਸ਼ਟਰਪਤੀ

0

ਕੈਪ ਟਾਊਨ – ਆਵਾਜ਼ ਬਿੳੂਰੋ
ਜੈਕਬ ਜੁਮਾ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਦੱਖਣੀ ਅਫਰੀਕਾ ਨੂੰ ਸੀਰਿਲ ਰਮਫੋਸਾ ਦੇ ਰੂਪ ’ਚ ਨਵਾਂ ਰਾਸ਼ਟਰਪਤੀ ਮਿਲ ਗਿਆ ਹੈ। ਜੁਮਾ ਨੇ ਬੁੱਧਵਾਰ ਨੂੰ ਰਾਸ਼ਟਰਪਤੀ ਅਹੁਦੇ ਤੋਂ ਅਸਤੀਫਾ ਦਿੱਤਾ ਸੀ। 9 ਸਾਲਾਂ ਤੋਂ ਰਾਸ਼ਟਰਪਤੀ ਰਹੇ ਜੁਮਾ ’ਤੇ ਪਿਛਲੇ ਕੁਝ ਸਮੇਂ ਤੋਂ ਭਿ੍ਰਸ਼ਟਾਚਾਰ ਅਤੇ ਘੋਟਾਲਿਆਂ ਨੂੰ ਲੈ ਕੇ ਅਫਰੀਕਨ ਨੈਸ਼ਨਲ ਕਾਂਗਰਸ (ਏ. ਐੱਨ. ਸੀ.) ਵੱਲੋਂ ਅਹੁਦਾ ਛੱਡਣ ਦਾ ਦਬਾਅ ਵਧਦਾ ਜਾ ਰਿਹਾ ਸੀ। ਉਨ੍ਹਾਂ ਦੇ ਅਸਤੀਫੇ ਤੋਂ ਬਾਅਦ ਜੁਮਾ ਦੇ 9 ਸਾਲਾਂ ਸ਼ਾਸਨ ਦਾ ਅੰਤ ਹੋ ਗਿਆ। ਜੁਮਾ ਦੇ ਅਸਤੀਫਾ ਤੋਂ ਕੁਝ ਘੰਟਿਆਂ ਦੇ ਅੰਦਰ ਸੀਰਿਲ ਕਮਫੋਸਾ ਨੂੰ ਨਵਾਂ ਰਾਸ਼ਟਰਪਤੀ ਚੁਣ ਲਿਆ ਗਿਆ। ਦੱਖਣੀ ਅਫਰੀਕਾ ਦੀ ਨੈਸ਼ਨਲ ਅਸੈਂਬਲੀ ਨੇ ਰਮਫੋਸਾ ਨੂੰ ਨਿਰਪੱਖ ਰਾਸ਼ਟਰਪਤੀ ਚੁਣਿਆ। 65 ਸਾਲਾਂ ਸੀਰਿਲ ਰਮਫੋਸਾ ਨੂੰ 2 ਮਹੀਨੇ ਪਹਿਲਾਂ ਹੀ ਅਫਰੀਕਨ ਨੈਸ਼ਨਲ ਕਾਂਗਰਸ (ਏ. ਐੱਨ. ਸੀ.) ਦਾ ਪ੍ਰਧਾਨ ਚੁਣਿਆ ਗਿਆ ਸੀ। 75 ਸਾਲ ਦੇ ਜੁਮਾ ਖਿਲਾਫ ਲਗਾਤਾਰ ਵਧਦੇ ਦੋਸ਼ਾਂ ਤੋਂ ਉਨ੍ਹਾਂ ਦੀ ਪਾਰਟੀ ਏ. ਐੱਨ. ਸੀ. ਪਹਿਲਾਂ ਹੀ ਪਰੇਸ਼ਾਨ ਸੀ ਅਤੇ ਉਹ ਆਮ ਚੋਣਾਂ ਤੋਂ ਪਹਿਲਾਂ ਜੁਮਾ ਨੂੰ ਹਟਾ ਕੇ ਖੁਦ ਨੂੰ ਬੇਦਾਗ ਦਿਖਾਉਣਾ ਚਾਹੁੰਦੀ ਸੀ। ਅਜਿਹੇ ’ਚ ਰਮਸੋਫਾ ਨੂੰ ਪਾਰਟੀ ਪ੍ਰਮੁੱਖ ਬਣਨ ਤੋਂ ਬਾਅਦ ਜੁਮਾ ’ਤੇ ਅਹੁਦਾ ਛੱਡਣ ਦਾ ਦਬਾਅ ਵਧਦਾ ਗਿਆ। ਹਾਲਾਂਕਿ ਉਨ੍ਹਾਂ ਨੇ ਤੁਰੰਤ ਅਸਤੀਫਾ ਨਹੀਂ ਦਿੱਤਾ ਅਤੇ ਕਰੀਬ 2 ਮਹੀਨੇ ਤੱਕ ਅਹੁਦੇ ’ਤੇ ਬਣੇ ਰਹੇ। ਜੁਮਾ ਨੇ ਇਹ ਅਸਤੀਫਾ ਉਦੋਂ ਦਿੱਤਾ ਜਦੋਂ ਉਨ੍ਹਾਂ ਦੀ ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਉਨ੍ਹਾਂ ਤੋਂ ਅਹੁਦਾ ਛੱਡਣ ਜਾਂ ਫਿਰ ਸੰਸਦ ’ਚ ਅਵਿਸ਼ਵਾਸ ਪ੍ਰਸਤਾਵ ਦਾ ਸਾਹਮਣਾ ਕਰਨ ’ਚੋਂ ਕਿਸੇ ਇਕ ਨੂੰ ਚੁਣਨ ਦਾ ਨਿਰਦੇਸ਼ ਦਿੱਤਾ। ਨਵਾਂ ਰਾਸ਼ਟਰਪਤੀ ਰਮਸੋਫਾ ਸੱਤਾਧਾਰੀ ਪਾਰਟੀ ਦੇ ਸੀਨੀਅਰ ਨੇਤਾਵਾਂ ’ਚੋਂ ਇਕ ਹਨ ਅਤੇ ਉਹ ਨੈਲਸਨ ਮਡੇਲਾ ਤੋਂ ਬਾਅਦ ਰਾਸ਼ਟਰਪਤੀ ਅਹੁਦੇ ਦੇ ਦਾਅਵੇਦਾਰ ਵੀ ਸਨ, ਉਨ੍ਹਾਂ ਦੀ ਥਾਂ ਤਾਬੋ ੰਬੇਕੀ ਨੂੰ ਰਾਸ਼ਟਰਪਤੀ ਬਣਨ ’ਚ ਕਾਮਯਾਬ ਰਹੇ।

Share.

About Author

Leave A Reply