ਚੰਗਾ ਖੇਡਣ ਦੇ ਬਾਵਜੂਦ ਰੈਨਾ ਨੂੰ ਕਿਉਂ ਕੱਢਿਆ ਬਾਹਰ?

0

ਨਵੀਂ ਦਿੱਲੀ – ਆਵਾਜ਼ ਬਿੳੂਰੋ
ਲੰਮੀ ਉਡੀਕ ਮਗਰੋਂ ਟੀਮ ਇੰਡੀਆ ਦੇ ਟੀ-20 ਵਿੱਚ ਵਾਪਸੀ ਕਰਨ ਵਾਲੇ ਸੁਰੇਸ਼ ਰੈਨਾ ਨੇ ਟੀਮ ਤੋਂ ਬਾਹਰ ਕੀਤੇ ਜਾਣ ’ਤੇ ਵੱਡਾ ਬਿਆਨ ਦਿੱਤਾ ਹੈ। ਰੈਨਾ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਚੰਗੀ ਪਰਫਾਰਮੈਂਸ ਦੇ ਬਾਵਜੂਦ ਭਾਰਤੀ ਟੀਮ ਤੋਂ ਬਾਹਰ ਕਰ ਦਿੱਤਾ ਗਿਆ। ਇਸ ਕਾਰਨ ਉਹ ਕਾਫੀ ਪ੍ਰੇਸ਼ਾਨ ਸਨ ਪਰ ਹੁਣ ਸਾਉਥ ਅਫਰੀਕਾ ਵਿੱਚ ਟੀ-20 ਸੀਰੀਜ਼ ਵਿੱਚ ਮੌਕੇ ਦਾ ਪੂਰਾ ਫਾਇਦਾ ਚੁੱਕਣ ਲਈ ਤਿਆਰ ਹਨ। ਰੈਨਾ ਨੇ ਕਿਹਾ, ‘ਮੈਂ ਦੁਖੀ ਹੋ ਗਿਆ ਸੀ ਕਿਉਂਕਿ ਚੰਗਾ ਖੇਡਣ ਦੇ ਬਾਵਜੂਦ ਬਾਹਰ ਕਰ ਦਿੱਤਾ ਗਿਆ। ਹੁਣ ਮੈਂ ਟੈਸਟ ਪਾਸ ਕਰ ਲਿਆ ਹੈ ਤੇ ਫਿੱਟ ਮਹਿਸੂਸ ਕਰ ਰਿਹਾ ਹਾਂ। ਇੰਨੀ ਪ੍ਰੈਕਟਿਸ ਤੋਂ ਬਾਅਦ ਮੈਂ ਆਪਣੇ ਆਪ ਨੂੰ ਹੋਰ ਚੰਗਾ ਮਹਿਸੂਸ ਕਰ ਰਿਹਾ ਹਾਂ।’ ਰੈਨਾ ਨੇ ਕਿਹਾ, ਗੱਲ ਸਿਰਫ ਇੰਨੀ ਹੀ ਨਹੀਂ ਹੈ। ਮੈਂ ਭਾਰਤ ਲਈ ਉਦੋਂ ਤੱਕ ਖੇਡਣਾ ਚਾਹੁੰਦਾ ਹਾਂ ਜਦੋਂ ਤੱਕ ਮੇਰੇ ਅੰਦਰ ਕਿ੍ਰਕਟ ਬਾਕੀ ਰਹਿੰਦੀ ਹੈ। ਮੈਂ 2019 ਵਾਲਾ ਵਰਲਡ ਕੱਪ ਵੀ ਖੇਡਣਾ ਚਾਹੁੰਦਾ ਹਾਂ। ਮੈਨੂੰ ਸਾਉਥ ਅਫਰੀਕਾ ਵਿੱਚ ਚੰਗੀ ਪਰਫਾਰਮੈਂਸ ਦਾ ਭਰੋਸਾ ਹੈ। 31 ਵਰ੍ਹਿਆਂ ਦੇ ਰੈਨਾ ਨੇ 223 ਵਨਡੇ ਤੇ 65 ਟੀ-20 ਮੈਚ ਖੇਡੇ ਹਨ।

Share.

About Author

Leave A Reply