ਚੀਨ ਨੂੰ ਏਸ਼ੀਆਈ ਦੇਸ਼ਾਂ ਉੱਪਰ ਬਦਮਾਸ਼ੀ ਦੀ ਇਜਾਜਤ ਨਹੀਂ ਦਿਆਂਗੇ : ਟਰੰਪ

0


ਵਾਸ਼ਿੰਗਟਨ (ਆਵਾਜ਼ ਬਿਊਰੋ)-ਅਮਰੀਕਾ ਨੇ ਚੀਨ ਨੂੰ ਏਸ਼ੀਆਈ ਦੇਸ਼ਾਂ ਨੂੰ ਤੰਗ ਪ੍ਰੇਸ਼ਾਨ ਨਾ ਕਰਨ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਆਪਣੇ ਆਪ ਨੂੰ ਵਧੇਰੇ ਤਾਕਤਵਰ ਸਮਝ ਰਹੇ ਚੀਨ ਨੂੰ ਏਸ਼ੀਆਈ ਦੇਸ਼ਾਂ ਉੱਪਰ ਬਦਮਾਸ਼ੀ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ। ਅਮਰੀਕਾ ਨੇ ਕਿਹਾ ਹੈ ਕਿ ਟਰੰਪ ਪ੍ਰਸ਼ਾਸਨ ਚੀਨ ਨਾਲ ਮਿੱਠੇ ਸਬੰਧ ਚਾਹੁੰਦਾ ਹੈ ਅਤੇ ਦੋਵਾਂ ਦੇਸ਼ਾਂ ਨੂੰ ਮਤਭੇਦ ਸੁਲਝਾਉਣ ਲਈ ਕੰਮ ਕਰਨਾ ਚਾਹੀਦਾ ਹੈ।
ਅਮਰੀਕੀ ਸਹਾਇਕ ਵਿਦੇਸ਼ ਮੰਤਰੀ ਸੁਸਾਨਥਾਨਟਰਨ ਨੇ ਸਪੱਸ਼ਟ ਕੀਤਾ ਹੈ ਕਿ ਅਸੀਂ ਏਸ਼ੀਆ ਵਿੱਚ ਅਮਰੀਕਾ ਨੂੰ ਪ੍ਰਾਪਤ ਕਰਨ ਅਤੇ ਇਸ ਖੇਤਰ ਵਿੱਚ ਚੀਨ ਦੀਆਂ ਸ਼ਕਤੀ ਵਰਤਣ ਵਾਲੀਆਂ ਕੋਸ਼ਿਸ਼ਾਂ ਬਰਦਾਸ਼ਤ ਨਹੀਂ ਕਰਾਂਗੇ।  ਉਸ ਨੇ ਇਹ ਵੀ ਕਿਹਾ ਕਿ ਜੇ ਚੀਨ ਨੂੰ ਆਪਣੇ ਕਾਰੋਬਾਰੀ ਸਬੰਧ ਵਧਾਉਣ ਦੀ ਜਰੂਰਤ ਹੈ ਤਾਂ ਉਸ ਨੂੰ ਨਿਯਮਾਂ ਮੁਤਾਬਕ ਚੱਲਣਾ ਪਵੇਗਾ। ਕਿਸੇ ਵੀ ਦੇਸ਼ ਨੂੰ ਪ੍ਰੇਸ਼ਾਨ ਕਰਕੇ ਜਾਂ ਡਰਾ ਕੇ ਲਾਭ ਹਾਸਲ ਨਹੀਂ ਕੀਤੇ ਜਾ ਸਕਣਗੇ।

Share.

About Author

Leave A Reply