ਚੀਨ ’ਚ ਨਵੇਂ ਸਾਲ ਦਾ ਜਸ਼ਨ ਲੋਕਾਂ ਨੇ ‘ਡੌਗ ਸਾਲ’ ਦਾ ਇੰਝ ਕੀਤਾ ਸਵਾਗਤ

0

ਬੀਜਿੰਗ – ਆਵਾਜ਼ ਬਿਊਰੋ
ਚੀਨ ਵਿਚ 16 ਫਰਵਰੀ ਤੋਂ ਨਵੇਂ ਸਾਲ ਦਾ ਜਸ਼ਨ ਸ਼ੁਰੂ ਹੋ ਚੁੱਕਾ ਹੈ। ਚੀਨ ਵਿਚ ਹਰ ਪਾਸੇ ਜਸ਼ਨ ਦਾ ਮਾਹੌਲ ਹੈ। ਪੂਰਾ ਆਸਮਾਨ ਰੰਗ-ਬਰੰਗੇ ਫੈਸਟਿਵ ਫਲੈਗ ਨਾਲ ਜਗਮਗਾਉਂਦਾ ਨਜ਼ਰ ਆ ਰਿਹਾ ਹੈ। ਲੋਕ ਰਵਾਇਤੀ ਡਰੰਮ ਨਾਲ ਤਾਲ ਨਾਲ ਤਾਲ ਮਿਲਾ ਕੇ ਨੱਚ ਰਹੇ ਹਨ। ਵਰਨਣਯੋਗ ਹੈ ਕਿ ਚੀਨੀ ਲੋਕ ਰਵਾਇਤੀ ਚੰਨ ਕੈਲੰਡਰ ਮੁਤਾਬਕ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਹਨ। ਦੁਨੀਆ ਭਰ ਵਿਚ ਵੱਡੇ ਪੱਧਰ ’ਤੇ ਇਹ ਤਿਉਹਾਰ ਮਨਾਇਆ ਜਾਂਦਾ ਹੈ। ਇਸ ਸਾਲ ਚੀਨ ਦੇ ਸੱਭਿਆਚਾਰ ਦੇ ਪ੍ਰਚਾਰ-ਪ੍ਰਸਾਰ ਲਈ 130 ਦੇਸ਼ਾਂ ਦੇ 400 ਸ਼ਹਿਰਾਂ ਵਿਚ ਇਹ ਤਿਉਹਾਰ ਮਨਾਇਆ ਜਾ ਰਿਹਾ ਹੈ। ਹਾਲਾਂਕਿ ਹਰ ਸਾਲ ਇਸ ਦੀ ਤਰੀਕ ਵੱਖ ਹੁੰਦੀ ਹੈ। 12ਵੇਂ ਚੀਨੀ ਰਾਸ਼ੀ ਚੱਕਰ ਮੁਤਾਬਕ ਸਾਲ 2018 ‘ਯੀਅਰ ਆਫ ਦੀ ਡੌਗ’ ਹੈ, ਜਿਸ ਦਾ ਚੀਨੀ ਨਾਗਰਿਕਾਂ ਨੇ ਧਮਾਕੇਦਾਰ ਤਰੀਕੇ ਨਾਲ ਸਵਾਗਤ ਕੀਤਾ ਹੈ। ਅਸਲ ਵਿਚ ਚੀਨੀ ਰਾਸ਼ੀ ਚੱਕਰ ਮੁਤਾਬਕ ਹਰ ਸਾਲ ਇਕ ਜਾਨਵਰ ਨਾਲ ਸੰਬੰਧਿਤ ਹੁੰਦਾ ਹੈ। ਹਰ 12 ਸਾਲ ਬਾਅਦ ਇਹ ਚੱਕਰ ਦੁਹਰਾਇਆ ਜਾਂਦਾ ਹੈ। ਕਿਉਂਕਿ ਸਾਲ 2018 ਦੇ ਅਖੀਰ ਵਿਚ 8 ਸ਼ਾਮਲ ਹੈ, ਇਸ ਲਈ ਚੀਨੀ ਲੋਕਾਂ ਲਈ ਇਹ ਸਾਲ ਹੋਰ ਵੀ ਜ਼ਿਆਦਾ ਲੱਕੀ ਹੈ। ਅਜਿਹੀ ਮਾਨਤਾ ਹੈ ਕਿ ਇਸ਼ ਦਿਨ ਲੋਕ ਰੈੱਡ ਜੈਕਟ-ਜੰਪਰਸ ਪਹਿਨਦੇ ਹਨ ਅਤੇ ਆਪਣੇ ਘਰਾਂ ਨੂੰ ਸਜਾਉਣ ਲਈ ਰੈੱਡ ਲਾਲਟੇਨ-ਪੇਪਰ-ਕਟਿੰਗ ਖਰੀਦਦੇ ਹਨ। ਇਸ ਮੌਕੇ ਪਰਿਵਾਰ ਦੇ ਸਾਰੇ ਮੈਂਬਰ ਇਕੱਠੇ ਹੁੰਦੇ ਹਨ ਅਤੇ ਖਾਣੇ ਵਿਚ ਖਾਸ ਤੌਰ ’ਤੇ ਰੈੱਡ ਸਟੀਮਡ ਬਨ ਤਿਆਰ ਕੀਤੇ ਜਾਂਦੇ ਹਨ। ਬੱਚਿਆਂ ਲਈ ਇਹ ਬਹੁਤ ਖਾਸ ਦਿਨ ਹੁੰਦਾ ਹੈ। ਉਨ੍ਹਾਂ ਨੂੰ ਲਾਲ ਰੰਗ ਦੇ ਲਿਫਾਫੇ ਵਿਚ ਗਿਫਟ ਦੇ ਤੌਰ ’ਤੇ ਕੈਸ਼ ਦਿੱਤਾ ਜਾਂਦਾ ਹੈ। ਜਸ਼ਨ ਦਾ ਇਹ ਮਾਹੌਲ 16 ਦਿਨਾਂ ਤੱਕ ਜਾਰੀ ਰਹਿੰਦਾ ਹੈ। ਇਹ ਚੰਨ ਨਵੇਂ ਸਾਲ ਦੀ ਬੀਤੀ ਸ਼ਾਮ ਤੋਂ ਸ਼ੁਰੂ ਹੁੰਦਾ ਹੈ ਅਤੇ ਲਾਲਟੇਨ ਫੈਸਟੀਵਲ ਤੱਕ ਜਾਰੀ ਰਹਿੰਦਾ ਹੈ। ਜਸ਼ਨ ਦੇ ਉਤਸ਼ਾਹ ਨੂੰ ਦੇਖਦੇ ਹੋਏ ਚੀਨ ਵਿਚ ਥਾਂ-ਥਾਂ ਕੁੱਤੇ ਦੀ ਛਾਪ ਵਾਲੇ ਝੰਡੇ ਲਗਾਏ ਗਏ ਹਨ। ਇਸ ਜਸ਼ਨ ਨੂੰ ਮਨਾਉਣ ਦੀਆਂ ਤਿਆਰੀਆਂ ਪਹਿਲਾਂ ਤੋਂ ਕਰ ਲਈਆਂ ਜਾਂਦੀਆਂ ਹਨ। ਇਸ ਦੌਰਾਨ ਚੀਨ ਦੇ ਸਾਰੇ ਸਰਕਾਰੀ ਤੇ ਨਿਜ਼ੀ ਦਫਤਰ ਅਤੇ ਵਪਾਰਕ ਅਦਾਰੇ ਬੰਦ ਰਹਿੰਦੇ ਹਨ। ਲੱਖਾਂ ਲੋਕ ਛੁੱਟੀਆਂ ਮਨਾਉਣ ਆਪਣੇ ਪਿੰਡ ਜਾਂ ਵਿਦੇਸ਼ ਘੁੰਮਣ ਜਾਂਦੇ ਹਨ। ਇਸ ਦੌਰਾਨ ਯਾਤਰਾ ਕਰਨ ਵਾਲੇ ਲੋਕਾਂ ਦੀ ਗਿਣਤੀ ਕਰੋੜਾਂ ਵਿਚ ਹੋਣ ਕਾਰਨ ਇਸ ਤਿਉਹਾਰ ਨੂੰ ‘ਦੁਨੀਆ ਦਾ ਸਭ ਤੋਂ ਵੱਡਾ ਮਨੁੱਖੀ ਪ੍ਰਵਾਸ’ ਕਿਹਾ ਜਾਂਦਾ ਹੈ। ਹਾਲਾਂਕਿ ਇਸ ਜਸ਼ਨ ਵਿਚ ਇਹ ਖਾਸ ਧਿਆਨ ਰੱਖਿਆ ਗਿਆ ਹੈ ਕਿ ਵਾਤਾਵਰਣ ਨੂੰ ਕੋਈ ਨੁਕਸਾਨ ਨਾ ਪਹੁੰਚੇ।

Share.

About Author

Leave A Reply