ਅਮਰੀਕੀ ਸਕੂਲ ‘ਚ ਵਿਦਿਆਰਥੀ ਵੱਲੋਂ ਫਾਇਰਿੰਗ 17 ਮਰੇ

0


ਪਾਰਕਲੈਂਡ (ਆਵਾਜ਼ ਬਿਊਰੋ)-ਦੱਖਣੀ ਫਲੋਰੀਡਾ ਦੇ ਮਿਆਮੀ ਤੋਂ ਉੱਤਰ ਪੱਛਮ ਵਿੱਚ ਸਥਿਤ ਪਾਰਕਲੈਂਡ ਦੇ ਇੱਕ ਹਾਈ ਸਕੂਲ ਵਿੱਚ ਹੱਥਿਆਰਬੰਦ ਵਿਦਿਆਰਥੀ ਨੇ ਗੋਲੀਆਂ ਚਲਾ ਕੇ 17 ਵਿਅਕਤੀਆਂ ਨੂੰ ਮਾਰ ਦਿੱਤਾ। ਇਸ ਫਾਇਰਿੰਗ ਵਿੱਚ 14 ਵਿਦਿਆਰਥੀ ਜ਼ਖਮੀਂ ਹੋਏ ਹਨ। ਇਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਨਾਜ਼ੁਕ ਹੈ। ਮੌਤ ਦਾ ਤਾਂਡਵ ਕਰਨ ਵਾਲੇ ਇਸ ਵਿਦਿਆਰਥੀ ਨੇ ਗੋਲੀਆਂ ਚਲਾਉਣ ਤੋਂ ਪਹਿਲਾਂ ਸਕੂਲ ਵਿੱਚ ਫਾਇਰ ਅਲਾਰਮ ਵਜਾਇਆ, ਅਲਾਰਮ ਸੁਣ ਖਤਰੇ ਨੂੰ ਦੇਖਦਿਆਂ ਵਿਦਿਆਰਥੀ ਅਤੇ ਟੀਚਰ ਕਮਰਿਆਂ ਵਿੱਚੋਂ ਬਾਹਰ ਆ ਗਏ ਸਨ। ਇਸੇ ਦੌਰਾਨ ਇਸ ਵਿਦਿਆਰਥੀ ਨੂੰ ਅੰਨ੍ਹੇਵਾਹ ਗੋਲੀਆਂ ਚਲਾ ਕੇ 17 ਵਿਅਕਤੀਆਂ ਵਿੱਚ ਅਧਿਕਾਰੀਆਂ ਅਨੁਸਾਰ ਮਰਨ ਵਾਲਿਆਂ ਦੀ ਗਿਣਤੀ ਹੋਰ ਵੱਧ ਸਕਦੀ ਹੈ। 19 ਸਾਲ ਦੇ ਹਮਲਾਵਰ ਨਿਪੋਲਸ ਕਰੂਸ ਬਾਰੇ ਕਿਹਾ ਜਾ ਰਿਹਾ ਹੈ ਕਿ ਸਕੂਲ ਵਿੱਚੋਂ ਕੱਢੇ ਜਾਣ ਤੋਂ ਦੁੱਖੀ ਅਤੇ ਅਪਮਾਨਤ ਹੋ ਕੇ ਉਸ ਨੇ ਇਹ ਭਿਆਨਕ ਕਾਰਾ ਕੀਤਾ। ਕਰੂਸ ਨੂੰ ਅਨੁਸ਼ਾਸਨ ਤੋੜਨ ਦੀ ਸਜਾ ਦਿੰਦਿਆਂ ਸਕੂਲ ਵਿੱਚੋਂ ਕੱਢ ਦਿੱਤਾ ਗਿਆ ਸੀ। ਇਸ ਦਾ ਬਦਲਾ ਲੈਣ ਲਈ ਹੀ ਉਹ ਸੈਮੀ ਆਟੋਮੈਟਿਕ ਏ.ਆਰ-15 ਰਾਈਫਲ ਲੈ ਕੇ ਸਕੂਲ ਤੇ ਹਮਲਾ ਕਰਨ ਆ ਗਿਆ। ਉਸ ਨੇ ਪਹਿਲਾਂ ਸਕੂਲ ਦੇ ਬਾਹਰ ਫਾਇਰਿੰਗ ਕੀਤੀ ਜਿਸ ਨਾਲ ਤਿੰਨ ਵਿਅਕਤੀ ਮਾਰੇ ਗਏ, ਫਿਰ ਉਹ ਬਿਲਡਿੰਗ ਦੇ ਅੰਦਰ ਵੜਿਆ ਅਤੇ 12 ਵਿਅਕਤੀ ਮਾਰੇ ਗਏ। ਦੋ ਜ਼ਖਮੀਆਂ ਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ। ਵੱਧ ਤੋਂ ਵੱਧ ਲੋਕ ਉਸ ਦੀਆਂ ਗੋਲੀਆਂ ਨਾਲ ਮਾਰੇ ਜਾਣ ਇਸ ਲਈ ਉਸ ਨੇ ਸਕੂਲ ਵਿੱਚੋਂ ਛੁੱਟੀ ਹੋਣ ਤੋਂ ਕੁੱਝ ਸਮਾਂ ਪਹਿਲਾਂ ਆ ਕੇ ਫਾਇਰਿੰਗ ਕੀਤੀ। ਹਮਲਾ ਕਰਨ ਤੋਂ ਬਾਅਦ ਉਹ ਫਰਾਰ ਹੋ ਗਿਆ ਸੀ, ਪਰ ਪੁਲਿਸ ਨੇ ਕੁੱਝ ਘੰਟਿਆਂ ਵਿੱਚ ਹੀ ਉਸ ਨੂੰ ਨਜ਼ਦੀਕੀ ਸ਼ਹਿਰ ਕੋਰਲ ਸਪਰਿੰਗ ਤੋਂ ਗ੍ਰਿਫਤਾਰ ਕਰ ਲਿਆ। ਇਸ ਘਟਨਾ ਦਾ ਵੀਡੀਓ ਵੀ ਸੋਸ਼ਲ ਮੀਡੀਆ ਉੱਪਰ ਲੋਕਾਂ ਵੱਲੋਂ ਵੱਧ ਤੋਂ ਵੱਧ ਸ਼ੇਅਰ ਕੀਤਾ ਜਾ ਰਿਹਾ ਹੈ। ਸੀਨੀਅਰ ਪੁਲਿਸ ਅਧਿਕਾਰੀਆਂ ਨੇ ਇਸ ਘਟਨਾ ਨੂੰ ਬੇਹੱਦ ਵਿਨਾਸ਼ਕਾਰੀ ਕਰਾਰ ਦਿੱਤਾ ਹੈ। ਫਲੋਰਿਡਾ ਦੀ ਸੈਨੇਟਰ ਬਿੱਲ ਨੈਲਸਨ ਨੇ ਦੱਸਿਆ ਕਿ ਹਮਲਾਵਰ ਪੂਰੀ ਤਿਆਰੀ ਨਾਲ ਆਇਆ ਸੀ। ਉਸ ਨੇ ਗੈਸ ਮਾਸਕ ਵੀ ਪਹਿਨਿਆ ਹੋਇਆ ਸੀ ਅਤੇ ਉਸ ਕੋਲ ਸਮੋਕ ਗਰਨੇਡ ਵੀ ਸਨ।  ਮਰਨ ਵਾਲਿਆਂ ਵਿੱਚ ਇੱਕ ਫੁੱਟਬਾਲ ਕੋਚ ਅਤੇ ਜਖਮੀਆਂ ਵਿੱਚ ਇੱਕ ਪੁਲਿਸ ਅਧਿਕਾਰੀ ਦਾ ਪੁੱਤਰ ਵੀ ਸ਼ਾਮਲ ਹੈ। ਸਕੂਲ ਦੀ ਮੈਥ ਟੀਚਰ ਨੇ ਦੱਸਿਆ ਕਿ ਹਮਲਾਵਰ ਨਿਪੋਲਸ ਕਰੂਜ਼ ਉਸ ਦਾ ਵਿਦਿਆਰਥੀ ਰਿਹਾ ਹੈ। ਉਹ ਪਹਿਲਾਂ ਬਹੁਤ ਸ਼ਾਂਤ ਸੁਭਾਅ ਦਾ ਹੋਇਆ ਕਰਦਾ ਸੀ। ਉਸ ਦਾ ਸਕੂਲ ਦੀ ਹੀ ਇੱਕ ਲੜਕੀ ਨਾਲ ਇੱਕਤਰਫਾ ਪਿਆਰ ਸੀ। ਉਸ ਦਾ ਉਹ ਅਕਸਰ ਹੀ ਪਿੱਛਾ ਕਰਿਆ ਕਰਦਾ ਸੀ ਅਤੇ ਸਕੂਲ ਵਿੱਚ ਵੀ ਉਸ ਨਾਲ ਹਮੇਸ਼ਾਂ ਗੱਲਬਾਤ ਦੀ ਕੋਸ਼ਿਸ਼ ਕਰਦਾ ਰਹਿੰਦਾ ਸੀ।

Share.

About Author

Leave A Reply