ਸੁਖਬੀਰ ਬਾਦਲ ਵੱਲੋਂ ਮਾਨਸਾ ਜ਼ਿਲ੍ਹੇ ਵਾਸਤੇ ਪਾਰਟੀ ਦੀ ਕੋਰ ਕਮੇਟੀ ਦਾ ਐਲਾਨ

0


ਚੰਡੀਗੜ੍ਹ (ਆਵਾਜ਼ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮਾਨਸਾ ਜ਼ਿਲ੍ਹੇ ਦੀ ਕੋਰ ਕਮੇਟੀ ਅਤੇ ਸਰਕਲ ਪ੍ਰਧਾਨਾਂ ਦੇ ਤੋਂ ਇਲਾਵਾ ਮਾਨਸਾ ਅਤੇ ਬੁਢਲਾਡਾ ਅਸੰਬਲੀ ਹਲਕਿਆਂ ਦੀਆਂ ਤਾਲਮੇਲ ਕਮੇਟੀਆਂ ਦਾ ਵੀ ਐਲਾਨ ਕੀਤਾ ਹੈ।
ਇਸ ਦੀ ਜਾਣਕਾਰੀ ਦਿੰਦਿਆਂ ਪਾਰਟੀ ਦੇ ਬੁਲਾਰੇ ਨੇ ਦੱਸਿਆ ਕਿ ਕੋਰ ਕਮੇਟੀ ਅਤੇ ਤਾਲਮੇਲ ਕਮੇਟੀਆਂ ਜ਼ਮੀਨੀ ਪੱਧਰ ਉੱਤੇ ਪਾਰਟੀ ਨੂੰ ਤਕੜਾ ਹੁਲਾਰਾ ਦੇਣਗੀਆਂ,ਕਿਉਂਕਿ ਉਹ ਲੋਕਾਂ ਤੋਂ ਸਿੱਧੀ ਫੀਡਬੈਕ ਲੈਣਗੀਆਂ ਅਤੇ ਉਸ ਉੱਤੇ ਤੁਰੰਤ ਢੁੱਕਵੀਂ ਕਾਰਵਾਈ ਕਰਨਗੀਆਂ। ਉਹਨਾਂ ਦੱਸਿਆ ਕਿ ਪਾਰਟੀ ਫੈਸਲਾ ਲੈਣ ਦੀ ਪ੍ਰਕਿਰਿਆ ਵਿਚ ਵੱਧ ਤੋਂ ਵੱਧ ਲੋਕਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਪ੍ਰਤੀਬੱਧ ਹੈ ਅਤੇ ਕਮੇਟੀਆਂ ਬਣਾਉਣਾ ਇਸ ਮੰਤਵ ਦੀ ਪੂਰਤੀ ਵਾਸਤੇ ਮੱਦਦਗਾਰ ਸਾਬਿਤ ਹੋਵੇਗਾ। ਬੁਲਾਰੇ ਨੇ ਕਿਹਾ ਕਿ ਪੂਰੀ ਲਗਨ ਨਾਲ ਕੰਮ ਕਰਨ ਵਾਲੇ ਪਾਰਟੀ ਵਰਕਰਾਂ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਜਿਹੜੇ ਕਿ ਜ਼ਮੀਨੀ ਪੱਧਰ ਉੱਤੇ ਪਾਰਟੀ ਦੀ ਅਗਵਾਈ ਕਰਨਗੇ। ਉਹਨਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਸਾ ਜ਼ਿਲ੍ਹੇ ਦੀ ਕੋਰ ਕਮੇਟੀ ਵਿਚ ਗੁਰਮੇਲ ਸਿੰਘ ਫਾਫੜੇ, ਪ੍ਰੇਮ ਕੁਮਾਰ ਅਰੋੜਾ, ਜਗਦੀਪ ਸਿੰਘ ਨਕਈ, ਦਿਲਰਾਜ ਸਿੰਘ ਭੂੰਦੜ, ਡਾਕਟਰ ਨਿਸ਼ਾਨ ਸਿੰਘ, ਸੁਖਦੇਵ ਸਿੰਘ ਚੈਨੇਵਾਲਾ, ਸੁਰਜੀਤ ਸਿੰਘ ਰਾਇਪੁਰ, ਸੁਖਵਿੰਦਰ ਸਿੰਘ ਔਲਖ, ਹਰਵੰਤ ਸਿੰਘ ਦਾਤੇਵਾਸ, ਬੀਬੀ ਬਲਬੀਰ ਕੌਰ, ਸੁਖਦੇਵ ਸਿੰਘ ਦਿਆਲਪੁਰਾ, ਬਾਲਮ ਸਿੰਘ ਕਾਲੀਪੁਰ, ਗੋਪਾਲ ਮਾਹਸ਼ਾ, ਮਨਜੀਤ ਸਿੰਘ ਬੱਪੀਆਣਾ, ਗੁਰਦੇਵ ਸਿੰਘ ਲਾਲੀ,ਸਵਰਨ ਸਿੰਘ ਹੀਰੇਵਾਲਾ, ਬਲਦੇਵ ਸਿੰਘ ਮੱਖਾ, ਬਲਦੇਵ ਸਿੰਘ ਮੀਰਪੁਰ, ਜਗਦੀਪ ਸਿੰਘ ਹਿੰਗਣਾ, ਅੰਗਰੇਜ਼ ਮਿੱਤਲ, ਬੀਬੀ ਨਛੱਤਰ ਕੌਰ ਅਤੇ ਕੁਲਵੰਤ ਸਿੰਘ ਹੀਰੋਂ ਨੂੰ ਸ਼ਾਮਿਲ ਕੀਤਾ ਗਿਆ ਹੈ।\ ਸਰਕਲ ਪ੍ਰਧਾਨਾਂ ਦੀਆਂ ਨਿਯੁਕਤੀਆਂ ਬਾਰੇ ਦੱਸਦਿਆਂ ਉਹਨਾਂ ਦੱਸਿਆ ਕਿ ਭੋਲਾ ਸਿੰਘ ਕੋਟਲੀ ਨੂੰ ਸਰਕਲ ਮਾਨਸਾ-1, ਸੁਰਜੀਤ ਸਿੰਘ ਸਰਪੰਚ ਨੂੰ ਸਰਕਲ ਮਾਨਸਾ-2, ਭਰਪੂਰ ਸਿੰਘ ਅਟਲਾ ਨੂੰ ਸਰਕਲ ਜੋਗਾ, ਬਲਜੀਤ ਸਿੰਘ ਸਰਪੰਚ ਸਰਕਲ ਭੀਖੀ, ਅਮਰਜੀਤ ਸਿੰਘ ਕੁਲਾਨਾ ਸਰਕਲ ਬੁਢਲਾਡਾ, ਮਹਿੰਦਰ ਸਿੰਘ ਸੈਦੇਵਾਲਾ ਸਰਕਲ ਬੋਹਾ, ਬਲਦੇਵ ਸਿੰਘ ਸਿਰਸੀਵਾਲਾ ਸਰਕਲ ਬਰੇਟਾ, ਬਲਬੀਰ ਸਿੰਘ ਸਾਬਕਾ ਸਰਪੰਚ ਸਰਕਲ ਵੱਛੋਆਣਾ, ਬੋਘ ਸਿੰਘ ਸਰਪੰਚ ਸਰਕਲ ਧਰਮੂ, ਸ਼ੇਰ ਸਿੰਘ ਸਰਕਲ ਝੂਨੀਰ, ਅਮਰੀਕ ਸਿੰਘ ਮੱਖਾ ਸਰਕਲ ਜੌਰਕੀਆਂ ਅਤੇ ਬਲਦੇਵ ਸਿੰਘ ਨੂੰ ਸਰਕਲ ਸਰਦੂਲਗੜ੍ਹ ਦੇ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਮਾਨਸਾ ਹਲਕੇ ਦੀ ਤਾਲਮੇਲ ਕਮੇਟੀ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਜਰਨੈਲ ਸਿੰਘ ਹੋਡਲਾ, ਆਤਮਜੀਤ ਸਿੰਘ ਕਾਲਾ, ਬੱਬੀ ਦਾਨੇਵਾਲੀਆ, ਸਾਬਕਾ ਕੌਂਸਲਰ ਹਰਬੰਸ ਸਿੰਘ ਪੰਮੀ,ਬੀਬੀ ਸਿਮਰਨਜੀਤ ਕੌਰ, ਮਿੱਠੂ ਕੁਮਾਰ ਅਰੋੜਾ, ਮਾਸਟਰ ਗੁਰਚਰਨ ਸਿੰਘ ਅਕਲੀਆ, ਰਘਬੀਰ ਸਿੰਘ ਗੁਰਪ੍ਰੀਤ ਸਿੰਘ ਝੱਬਰ, ਬਲਜੀਤ ਸਿੰਘ ਅਟਲਾ ਖੁਰਦ, ਤਰਸੇਮ ਕੁਮਾਰ ਮਿੱਢਾ, ਹਰਭਜਨ ਸਿੰਘ ਰੱਲਾ, ਦਰਸ਼ਨ ਸਿੰਘ ਜੋਗਾ, ਅਵਤਾਰ ਸਿੰਘ ਰਾੜਾ, ਰੰਗੀ ਸਿੰਘ ਖਾਰਾ, ਰਜਿੰਦਰ ਸਿੰਘ ਚੇਕਰੀਆਂ, ਜਸਵਿੰਦਰ ਸਿੰਘ ਤਾਮਕੋਟ, ਬਿੱਕਰ ਸਿੰਘ ਮਘਿਆਣਾ, ਹਰਪ੍ਰੀਤ ਸਿੰਘ ਭੀਖੀ, ਗੁਰਤੇਜ ਸਿੰਘ ਸਮਾਂਓ, ਗੁਰਦੇਵ ਸਿੰਘ ਮੈਂਬਰ, ਅਤੇ ਜਗਦੇਵ ਸਿੰਘ ਨੰਬਰਦਾਰ ਨੂੰ ਤਾਲਮੇਲ ਕਮੇਟੀ ਵਿਚ ਲਿਆ ਗਿਆ ਹੈ। ਬੁਢਲਾਡਾ ਹਲਕੇ ਦੀ ਤਾਲਮੇਲ ਕਮੇਟੀ ਬਾਰੇ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਇਸ ਤਾਲਮੇਲ ਕਮੇਟੀ ਵਿਚ ਗੁਰਜੀਤ ਸਿੰਘ ਬਹਾਦਰਪੁਰ, ਦਲਬੀਰ ਸਿੰਘ ਕਾਲਾ ਕੁੱਲਰੀਆਂ,ਮਹਿੰਦਰ ਸਿੰਘ ਮੜੀ੍ਹਆ ਕੁੱਲਰੀਆਂ, ਦਰਸ਼ਨ ਸਿੰਘ ਗੋਰਖਨਾਥ, ਜਮਨਾ ਸਿੰਘ ਆਂਡਿਆਂਵਾਲੀ,ਸ਼ਮਸ਼ੇਰ ਸਿੰਘ ਗਿੜੱਦੀ, ਦਰਸ਼ਨ ਸਿੰਘ ਭੰਡੋਲ, ਜਸਵੀਰ ਸਿੰਘ ਬੋਰਾਵਾਲ,ਮਹਿੰਦਰ ਸਿੰਘ ਆਲਮਪੁਰ ਬੋਦਲਾ, ਜਗਸੀਰ ਸਿੰਘ ਅੱਕਾਂਵਾਲੀ,ਹਰਿੰਦਰ ਸਿੰਘ ਸ਼ਾਨੀ, ਗੁਰਪਾਲ ਸਿੰਘ ਠੇਕੇਦਾਰ, ਹਰਮੇਲ ਸਿੰਘ ਕਾਲੀਪੁਰ, ਅਮਰਜੀਤ ਸਿੰਘ ਕੁਲਾਣਾ, ਮਹਿੰਦਰ ਸਿੰਘ ਸੈਦੇਵਾਲਾ, ਬਲਬੀਰ ਸਿੰਘ ਬੀਰਾ ਬੀਰੋਕੇ ਕਲਾਂ, ਜੋਗਾ ਸਿੰਘ ਬੋਹਾ, ਅੰਗਰੇਜ਼ ਸਿੰਘ ਰਿਓਂਦ, ਅਜੈਬ ਸਿੰਘ ਖੁਡਾਲ, ਸ਼ਾਮ ਸਿੰਘ ਧਾਲੇਵਾਨ, ਸ਼ਾਮ ਲਾਲ ਬਰੇਟਾ, ਬੀਬੀ ਅਮਨਦੀਪ ਕੌਰ ਛੀਨਾ ਅਤੇ ਬੀਬੀ ਰਾਣੀ ਬਰੇਟਾ ਨੂੰ ਸ਼ਾਮਿਲ ਕੀਤਾ ਗਿਆ ਹੈ।

Share.

About Author

Leave A Reply