ਸੀਚੇਵਾਲ ਨੂੰ ਬਣਾਇਆ ਜਾਵੇਗਾ ਸੋਲਰ ਪਿੰਡ

0


*ਸੰਤ ਸੀਚੇਵਾਲ ਦੀ 30 ਸਾਲਾਂ ਦੀ ਸਖਤ ਮਿਹਨਤ ਨੇ ਪੰਜਾਬ ਦਾ ਕੀਤਾ ਭਲਾ
ਸੁਲਤਾਨਪੁਰ ਲੋਧੀ (ਅਮ੍ਰਿਤਪਾਲ ਸਿੰਘ ਤਖਤਰ, ਅਰਵਿੰਦ)-ਰਾਜ ਸਭਾ ਮੈਂਬਰ ਸ਼ਵੇਤ ਮਾਲਿਕ ਨੇ ਕਿਹਾ ਹੈ ਕਿ ਸੀਚੇਵਾਲ ਪਿੰਡ ਨੂੰ ਸੋਲਰ ਪਿੰਡ ਵੱਜੋਂ ਵਿਕਸਤ ਕੀਤਾ ਜਾਵੇਗਾ। ਪਿੰਡ ਵਿੱਚ ਗੰਦੇ ਪਾਣੀਆਂ ਨੂੰ ਸੋਧਕੇ ਖੇਤੀ ਨੂੰ ਲਗਾਉਣ ਬਾਰੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਵੱਲੋਂ ਬਣਾਏ ਗਏ ਮਾਡਲ ਨੂੰ ਦੇਖਣ ਤੋਂ ਬਾਅਦ ਸ਼ਵੇਤ ਮਾਲਿਕ ਨੇ ਕਿਹਾ ਕਿ ਸੀਚੇਵਾਲ ਨੂੰ ਸੋਲਰ ਪਿੰਡ ਬਣਾਉਣ ਲਈ ਡੀ.ਪੀ.ਆਰ ਬਣਾਈ ਜਾਵੇਗੀ ਤੇ ਪ੍ਰਧਾਨ ਮੰਤਰੀ ਸੂਰਯਾ ਸ਼ਕਤੀ ਯੋਜਨਾ ਤਹਿਤ ਇਸ ਪਿੰਡ ਨੂੰ ਮੁਕੰਮਲ ਤੌਰ ‘ਤੇ ਪ੍ਰਦੂਸ਼ਣ ਮੁਕਤ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਇਸ ਦੀ ਚਰਚਾ ਉਹ ਰਾਜ ਸਭਾ ਵਿੱਚ ਵੀ ਕਰਨਗੇ ਕਿ ਕਿਵੇਂ ਪੰਜਾਬ ਨੇ ਦੇਸ਼ ਦੀਆਂ ਨਦੀਆਂ ਸਾਫ਼ ਰੱਖਣ ਦਾ ਰਾਹ ਦਿਖਾਇਆ ਹੈ।ਇਸ ਪਿੱਛੇ ਸੰਤ ਬਲਬੀਰ ਸਿੰਘ ਸੀਚੇਵਾਲ ਦੀ 30 ਸਾਲਾਂ ਦੀ ਅਣਥੱਕ ਮਿਹਨਤ ਦਾ ਸਿੱਟਾ ਹੈ। ਜੋ ਖੋਜਾਂ ਉਨ੍ਹਾਂ ਨੇ ਕੀਤੀਆਂ ਹਨ ਉਹ ਵਿਵਹਾਰਕ ਹਨ ਤੇ ਇਸ ਬਾਰੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਜਾਣੂ ਕਰਵਾਉਣ ਦੀ ਸਖਤ ਲੋੜ ਹੈ। ਸ਼ਵੇਤ ਮਾਲਿਕ ਨੇ ਸੀਚੇਵਾਲ ਛੱਪੜ ‘ਤੇ ਬੂਟਾ ਵੀ ਲਾਇਆ ਤੇ ਪੀਣ ਵਾਲੇ ਸਾਫ਼ ਪਾਣੀ ਦੀ ਸਪਲਾਈ ਬਾਰੇ ਜਾਣਕਾਰੀ ਹਾਸਲ ਕੀਤੀ ਕਿ ਕਿਵੇਂ ਪੀਣ ਵਾਲੇ ਪਾਣੀ ਦਾ ਰਿਕਾਰਡ ਸਾਂਭਿਆ ਜਾਂਦਾ ਹੈ ਤੇ ਹਰ ਘਰ ਵਿੱਚ ਲੱਗੇ ਮੀਟਰ ਮੁਤਾਬਿਕ ਹੀ ਬਿੱਲ ਲਿਆ ਜਾਂਦਾ ਹੈ। ਇਸ ਮੌਕੇ ਉਨ੍ਹਾਂ ਨਾਲ ਬੀ.ਐਸ ਬੇਦੀ, ਪ੍ਰਮੋਦ ਕੁਮਾਰ, ਰਾਮ ਗੋਪਾਲ, ਵਿਨੈ ਕੁਮਾਰ, ਯਗਦੱਤ, ਸ੍ਰੀ ਮੁਨੀਸ਼ਵਰ, ਦਿਨੇਸ਼ ਸ਼ਰਮਾ, ਪਿੰਡ ਸੀਚੇਵਾਲ ਦੀ ਸਰਪੰਚ ਰਜਵੰਤ ਕੌਰ, ਗੁਰਬਖਸ਼ ਕੌਰ, ਸੁਰਜੀਤ ਸਿੰਘ ਸ਼ੰਟੀ , ਅਮਰੀਕ ਸਿੰਘ ਸੰਧੂ, ਗੁਰਵਿੰਦਰ ਸਿੰਘ ਬੋਪਾਰਾਏ ਅਤੇ ਹੋਰ ਸੇਵਾਦਾਰ ਹਾਜ਼ਰ ਸਨ।

Share.

About Author

Leave A Reply