ਸਈਦ ਇਮਾਮੀ ਦੀ ਮੌਤ ਬਾਰੇ ਕੈਨੇਡਾ ਨੇ ਈਰਾਨ ਤੋਂ ਮੰਗਿਆ ਜਵਾਬ

0

ਓਟਾਵਾ / ਆਵਾਜ਼ ਬਿਊਰੋ
ਕੈਨੇਡਾ ਨੇ ਈਰਾਨੀ-ਕੈਨੇਡੀਅਨ ਕਾਵੋਸ ਸਈਦ ਇਮਾਮੀ ਦੀ ਮੌਤ ਦੇ ਮਾਮਲੇ ‘ਚ ਜਵਾਬ ਦੀ ਮੰਗ ਤੇਜ਼ ਕਰ ਦਿੱਤੀ ਹੈ। ਉਹ ਵਾਤਾਵਰਣ ਸੰਬੰਧੀ ਜਾਣਕਾਰੀ ਇਕੱਠੀ ਕਰਨ ਲਈ ਘੁੰਮਦੇ ਸਨ। ਈਰਾਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਮਾਮੀ ਨੇ ਜੇਲ ‘ਚ ਆਤਮ ਹੱਤਿਆ ਕੀਤੀ ਸੀ, ਜਿੱਥੇ ਉਹ ਬੰਦ ਸਨ। ਤਹਿਰਾਨ ਦੇ ਮੁੱਖ ਵਕੀਲ ਨੇ ਇਮਾਮੀ ‘ਤੇ ਇਜ਼ਰਾਇਲ ਅਤੇ ਅਮਰੀਕੀ ਖੁਫੀਆ ਏਜੰਸੀ ਵੱਲੋਂ ਜਾਸੂਸੀ ਨੈੱਟਵਰਕ ਦਾ ਹਿੱਸਾ ਹੋਣ ਦਾ ਦੋਸ਼ ਲਗਾਇਆ ਸੀ। ਕੈਨੇਡਾ ਦੇ ਵਿਦੇਸ਼ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਇਕ ਬਿਆਨ ‘ਚ ਕਿਹਾ,”ਅਸੀਂ ਸਈਦ ਇਮਾਮੀ ਨੂੰ ਹਿਰਾਸਤ ‘ਚ ਰੱਖਣ ਅਤੇ ਉਸ ਦੇ ਕਤਲ ਨਾਲ ਜੁੜੀ ਸਥਿਤੀ ਨੂੰ ਲੈ ਕੇ ਚਿੰਤਾ ‘ਚ ਹਾਂ।” ਉਨ੍ਹਾਂ ਕਿਹਾ ਕਿ ਓਟਾਵਾ ਨੇ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ,”ਇਕ ਕੈਨੇਡੀਅਨ ਦੀ ਮੌਤ ਹੋਈ ਹੈ। ਅਸੀਂ ਈਰਾਨ ਸਰਕਾਰ ਨਾਲ ਇਸ ਘਟਨਾ ਨਾਲ ਜੁੜੀ ਜਾਣਕਾਰੀ ਦੇਣ ਅਤੇ ਹਾਲਾਤਾਂ ਦੇ ਸੰਬੰਧ ‘ਚ ਜਵਾਬ ਦੀ ਉਮੀਦ ਕਰਦੇ ਹਾਂ।” ਜਾਣਕਾਰੀ ਮੁਤਾਬਕ ਸਈਦ ਇਮਾਮੀ ਨੂੰ  24 ਜਨਵਰੀ, 2018 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਨ੍ਹਾਂ ਦੀ ਮੌਤ 9 ਫਰਵਰੀ ਨੂੰ ਹੋ ਗਈ, ਇਸ ਲਈ ਪਰਿਵਾਰ ਨੂੰ ਮਾਮਲਾ ਸ਼ੱਕੀ ਜਾਪ ਰਿਹਾ ਹੈ। ਕੈਨੇਡੀਅਨ ਵਿਦੇਸ਼ ਮੰਤਰੀ ਕ੍ਰਿਸਟੀਆ ਨੇ ਮਾਮਲੇ ‘ਚ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਕੈਨੇਡਾ ਦੇ ਹਰ ਸਾਧਨ ਦੀ ਵਰਤੋਂ ਕਰਨ ਦਾ ਸੰਕਲਪ ਵੀ ਲਿਆ। ‘ਪਰਿਸ਼ੀਅਨ ਵਾਈਲਡਲਾਈਫ ਫਾਊਂਡੇਸ਼ਨ’ ਦੇ ਸੰਸਥਾਪਕ ਅਤੇ ਪ੍ਰੋਫੈਸਰ ਸਈਦ ਇਮਾਮ (63) ਨੂੰ ਮੰਗਲਵਾਰ ਨੂੰ ਤਹਿਰਾਨ ਤੋਂ 40 ਕਿਲੋਮੀਟਰ ਉੱਤਰ ‘ਚ ਸਥਿਤ ਆਮਾਮੀ ਪਿੰਡ ‘ਚ ਦਫਨਾਇਆ ਗਿਆ। ਈਰਾਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਗ੍ਰਿਫਤਾਰ ਕੀਤੇ ਜਾਣ ਦੇ ਤਕਰੀਬਨ 15 ਕੁ ਦਿਨਾਂ ਬਾਅਦ ਉਨ੍ਹਾਂ ਨੇ ਆਤਮ ਹੱਤਿਆ ਕਰ ਲਈ ਸੀ। ਪਰਿਵਾਰ ਅਤੇ ਸਹਿ ਕਰਮਚਾਰੀਆਂ ਦੇ ਉਨ੍ਹਾਂ ਦੀ ਮੌਤ ‘ਤੇ ਸ਼ੱਕ ਪ੍ਰਗਟ ਕੀਤਾ ਗਿਆ ਸੀ ਤੇ ਇਸ ਮਗਰੋਂ ਸੋਮਵਾਰ ਨੂੰ ਉਸ ਦੀ ਲਾਸ਼ ਦਾ ਪੋਸਟ ਮਾਰਟਮ ਵੀ ਕਰਵਾਇਆ ਗਿਆ ਸੀ।

Share.

About Author

Leave A Reply