ਵਿਧਾਇਕ ਬੈਂਸ ਦੀਆਂ ਕੋਸ਼ਿਸ਼ਾਂ ਨੂੰ ਪੈਣ ਲੱਗਿਆ ਬੂਰ, ਜੋਧੇਵਾਲ ਚੌਂਕ ਪੁਲ ਦਾ ਨਿਰਮਾਣ ਕਾਰਜ ਸ਼ੁਰੂ

0

ਲੁਧਿਆਣਾ ਸੁਰੇਸ਼ ਕੁਮਾਰ
ਪਿਛਲੇ ਤਕਰੀਬਨ ਇੱਕ ਸਾਲ ਤੋਂ ਹੀ ਲੁਧਿਆਣਾ ਦੇ ਬਸਤੀ ਜੋਧੇਵਾਲ ਚੌਂਕ ਅਤੇ ਸ਼ੇਰਪੁਰ ਚੌਂਕ ਦੇ ਪੁਲਾਂ ਦਾ ਰੁਕਿਆ ਕੰਮ ਚਾਲੂ ਹੋਣ ਨਾਲ ਲੋਕ ਇਨਸਾਫ ਪਾਰਟੀ ਦੇ ਆਗੂ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਨੂੰ ਬੂਰ ਪੈਣ ਲੱਗਿਆ ਹੈ ਜਿਸ ਨਾਲ ਲੁਧਿਆਣਾ ਵਾਸੀਆਂ ਨੂੰ ਭਾਰੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਐਨਐਚਏਆਈ ਦੇ ਅਧਿਕਾਰੀਆਂ ਨੂੰ ਮਿਲਣਗੇ ਅਤੇ ਇਸ ਕੰਮ ਵਿੱਚ ਤੇੇਜੀ ਲਿਆਉਣ ਦੀ ਗੱਲ ਕਰਨਗੇ, ਕਿਉਂਕਿ ਐਨਐਚਏਆਈ ਪਹਿਲਾਂ ਹੀ ਇੱਕ ਸਾਲ ਦੀ ਦੇਰੀ ਕਰ ਚੁੱਕੀ ਹੈ। 27 ਜਨਵਰੀ ਨੂੰ ਕਰਨਾ ਸੀ ਲਾਡੋਵਾਲ ਟੋਲ ਪਲਾਜ਼ਾ ਬੰਦ ਜਿਕਰਯੋਗ ਹੈ ਕਿ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਐਨਐਚਏਆਈ ਸਮੇਤ ਕੇਂਦਰ ਸਰਕਾਰ ਅਤੇ ਜਿਲਾ ਲੁਧਿਆਣਾ ਦੇ ਡੀਸੀ ਨੂੰ ਪੱਤਰ ਲਿਖ ਕੇ 6 ਜਨਵਰੀ ਨੂੰ ਮੰਗ ਕੀਤੀ ਸੀ ਕਿ ਜੇਕਰ 20 ਦਿਨਾਂ ਦੇ ਅੰਦਰ ਅੰਦਰ ਬਸਤੀ ਜੋਧੇਵਾਲ ਚੌਂਕ ਅਤੇ ਸ਼ੇੋਰਪੁਰ ਚੌਂਕ ਪੁਲ ਦੇ ਨਿਰਮਾਣ ਕਾਰਜ ਸ਼ੁਰੂ ਨਾ ਹੋਏ ਤਾਂ 27 ਜਨਵਰੀ ਨੂੰ ਲੋਕ ਇਨਸਾਫ ਪਾਰਟੀ ਦੇ ਸਮੂਹ ਆਗੂ ਅਤੇ ਲੁਧਿਆਣਾ ਸ਼ਹਿਰ ਦੀਆਂ ਵੱਖ ਵੱਖ ਧਾਰਮਿਕ ਅਤੇ ਸਮਾਜਿਕ ਸੰਗਠਨਾਂ ਦੇ ਆਗੂਆਂ ਨੂੰ ਨਾਲ ਲੈ ਕੇ ਲਾਡੋਵਾਲ ਟੋਲ ਪਲਾਜ਼ਾ ਬੰਦ ਕਰਵਾ ਦਿੱਤਾ ਜਾਵੇਗਾ ਪਰ 26 ਜਨਵਰੀ ਨੂੰ ਹੀ ਐਨਐਚਏਆਈ ਦੇ ਅਧਿਕਾਰੀਆਂ ਨੇ ਵਿਧਾਇਕ ਬੈਂਸ ਨੂੰ ਫੋਨ ਤੇ ਕਿਹਾ ਕਿ ਜਲਦੀ ਹੀ ਕੰਮ ਸ਼ੁਰੂ ਕਰਵਾਇਆ ਜਾ ਰਿਹਾ ਹੈ ਪਰ ਟੋਲ ਪਲਾਜ਼ਾ ਬੰਦ ਨਾ ਕਰਵਾਇਆ ਜਾਵੇ, ਆਖਿਰ ਤਕਰੀਬਨ 20 ਦਿਨ ਹੋਰ ਲੰਘ ਜਾਣ ਤੇ ਐਨਐਚਏਆਈ ਨੇ ਇਹ ਕੰਮ ਸ਼ੁਰੂ ਕਰਵਾ ਦਿੱਤਾ।

Share.

About Author

Leave A Reply