ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਦੋਹਰੀ ਵੋਟ ਮਾਮਲੇ ‘ਚ ਦੋਸ਼ੀ ਕਰਾਰ

0


ਤਲਵੰਡੀ ਸਾਬੋ (ਸਿੱਧੂ, ਰਾਮ ਜਿੰਦਲ)-ਚੋਣ ਕਮਿਸ਼ਨ ਵੱਲੋ ਤਲਵੰਡੀ ਤੋ ਆਪ ਵਿਧਾਇਕ ਪ੍ਰੋ ਬਲਜਿੰਦਰ ਕੌਰ ਨੂੰ ਦੋਹਰੀ ਵੋਟ ਬਣਾਉਣ ਦੇ ਮਾਮਲੇ ‘ਚ ਦੋਸ਼ੀ ਠਹਿਰਾਇਆ। ਐਸ ਡੀ. ਐਮ ਸੁਭਾਸ਼ ਖਟਕ ਨੇ ਡਿਪਟੀ ਕਮਿਸ਼ਨਰ ਨੂੰ ਸੌਪੀ ਰਿਪੋਰਟ ਵਿੱਚ ਇਹ ਖੁਲਾਸਾ ਕੀਤਾ। ਜ਼ਿਕਰਯੋਗ ਹੈ ਕਿ ਸਾਲ 2017 ‘ਚ ਹੋਈਆ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਨਾਮਜ਼ਦਗੀ ਪੱਤਰ ਦਾਖਲ ਕਰਦੇ ਸਮੇਂ ਇਹ ਮਾਮਲਾ ਸਾਹਮਣੇ ਆਇਆਂ ਸੀ। ਇਸ ਤੋਂ ਬਾਅਦ ਨਵੰਬਰ 2017 ‘ਚ ਐਸ ਡੀ ਐਮ ਤਲਵੰਡੀ ਸਾਬੋ ਨੇ ਦੋਹਰੀ ਵੋਟ ਬਣਾਉਣ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਜਾਣਕਾਰੀ ਮੁਤਾਬਕ ਸ਼ਿਕਾਇਤ ਕਰਤਾ ਹਰਮਿਲਾਪ ਗਰੇਵਾਲ ਨੇ ਐਸ. ਡੀ. ਐਮ. ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਪ੍ਰੋ. ਬਲਜਿੰਦਰ ਕੌਰ ਨੇ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਦੋ ਵੋਟਾਂ ਬਣਾਈਆਂ। ਉਕਤ ਸ਼ਿਕਾਇਤਕਰਤਾ ਨੇ ਦੱਸਿਆ ਕਿ ਬਲਜਿੰਦਰ ਕੌਰ ਵਾਸੀ ਜਗਾ ਰਾਮ ਤੀਰਥ ਨੂੰ ਉਸ ਦੇ ਹੀ ਪਿੰਡ ਦੇ ਅਮਰਜੀਤ ਸਿੰਘ ਪੁੱਤਰ ਸੋਹਣ ਸਿੰਘ ਨੇ ਗੋਦ ਲਿਆ ਸੀ, ਜਿਸ ਦਾ ਬਕਇਦਾ ਗੋਦਨਾਮਾ ਰਜਿਸਟਰਡ ਹੋਇਆ ਹੈ। ਉਸ ਨੇ ਦੱਸਿਆ ਕਿ ਰਾਸ਼ਨ ਕਾਰਡ ਵਿੱਚ ਵੀ ਬਲਜਿੰਦਰ ਕੌਰ ਦਾ ਨਾਮ ਦਰਜ ਹੈ ਪਰ ਸਾਲ 2012 ਵਿੱਚ ਬਲਜਿੰਦਰ ਕੌਰ ਨੇ ਇੱਕ ਵੋਟ ਹੋਰ ਬਣਵਾ ਲਈ, ਜਿਸ ਵਿੱਚ ਦਰਸ਼ਨ ਸਿੰਘ ਪਿਤਾ ਲਿਖਵਾਇਆ। ਹਰਮਿਲਾਪ ਨੇ ਦੱਸਿਆ ਕਿ ਚੋਣ ਅਫਸਰ ਨਾਲ ਮਿਲ ਕੇ ਬਲਜਿੰਦਰ ਕੌਰ ਨੇ ਇੱਕ ਵੋਟ ਕਟਵਾ ਦਿੱਤੀ। ਜਦੋਂਕਿ ਵੋਟ ਕੱਟਣ ਲਈ ਕੋਈ ਵੀ ਕਾਗਜ਼ੀ ਕਾਰਵਾਈ ਨਹੀਂ ਹੋਈ। ਇਸ ਮਾਮਲੇ ਸਬੰਧੀ ਚੋਣ ਕਮਿਸ਼ਨ ਨੇ ਬਲਜਿੰਦਰ ਕੌਰ ਨੂੰ ਦੋਸ਼ੀ ਠਹਿਰਾਇਆ।
ਜਦੋ ਇਸ ਬਾਰੇ ਪ੍ਰੋ. ਬਲਜਿੰਦਰ ਕੌਰ ਵਿਧਾਇਕ ਹਲਕਾ ਤਲਵੰਡੀ ਸਾਬੋ ਆਮ ਆਦਮੀ ਪਾਰਟੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਮੇਰੀ ਕੋਈ ਦੋਹਰੀ ਵੋਟ ਨਹੀਂ ਹੈ। ਜੇਕਰ ਮੇਰੀ ਕੋਈ ਦੋਹਰੀ ਵੋਟ ਬਣੀ ਹੁੰਦੀ ਤਾਂ ਚੋਣ ਕਮਿਸ਼ਨ ਮੇਰੇ 2017 ਦੀਆਂ ਵਿਧਾਨ ਸਭਾ ਦੀਆਂ ਵੋਟਾਂ ਵੇਲੇ ਮੇਰੇ ਕਾਗਜ਼ ਰੱਦ ਕਰ ਦਿੰਦਾ। ਉਨ੍ਹਾਂ ਕਿਹਾ ਕਿ ਮੇਰੇ ਕੋਲ ਕੋਈ ਵੀ ਚਿੱਠੀ ਪੱਤਰ ਨਹੀਂ ਆਇਆ। ਮੈਨੂੰ ਤਾਂ ਮੀਡੀਆ ਰਾਹੀਂ ਹੀ ਪਤਾ ਲੱਗਾ ਹੈ। ਜੇਕਰ ਮੇਰੇ ‘ਤੇ ਕੋਈ ਵੀ ਕਾਰਵਾਈ ਹੁੰਦੀ ਹੈ ਤਾਂ ਮੈਂ ਕੋਰਟ ਜਾਵਾਂਗੀ ਤੇ ਆਪਣਾ ਸੱਚ ਲੋਕਾਂ ਸਾਹਮਣੇ ਲੈ ਕੇ ਆਵਾਂਗੀ। ਉਨ੍ਹਾਂ ਕਿਹਾ ਕਿ ਇਹ ਸਭ ਸਿਆਸੀ ਦਬਾਅ ਹੇਠ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਬੇਕਸੂਰ ਹਾਂ, ਮੇਰੀ ਕੋਈ ਦੋਹਰੀ ਵੋਟ ਨਹੀਂ ਹੈ।
ਜਦੋਂ ਇਸ ਬਾਰੇ ਕਾਂਗਰਸ ਪਾਰਟੀ ਦੇ ਹਲਕਾ ਸੇਵਾਦਾਰ ਖੁਸ਼ਬਾਜ਼ ਸਿੰਘ ਜਟਾਣਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਂ ਇਸ ਫੈਸਲੇ ਦਾ ਸਵਾਗਤ ਕਰਦਾ ਹਾਂ ਕਿ ਚੋਣ ਕਮਿਸ਼ਨ ਨੇ ਸੱਚ ਨੂੰ ਸਾਹਮਣੇ ਲਿਆਂਦਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜਲਦ ਹੀ ਇਸ ਸੀਟ ਉੱਪਰ ਚੋਣ ਕਰਵਾਏ।
ਉੱਧਰ ਉਕਤ ਰਿਪੋਰਟ ਨਸ਼ਰ ਹੁੰਦਿਆਂ ਹੀ ਸਿਆਸੀ ਗਤੀਵਿਧੀਆਂ ਤੇਜ ਹੋ ਗਈਆਂ ਹਨ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਅਤੇ ਕਾਂਗਰਸ ਦੇ ਹਲਕਾ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਨੇ ਜਿੱਥੇ ਨੈਤਿਕਤਾ ਦੇ ਆਧਾਰ ਤੇ ਵਿਧਾਇਕਾ ਬਲਜਿੰਦਰ ਕੌਰ ਤੋਂ ਅਸਤੀਫੇ ਦੀ ਮੰਗ ਕੀਤੀ ਹੈ ਉੱਥੇ ਰਿਪੋਰਟ ਤੇ ਪ੍ਰਤੀਕਰਮ ਦਿੰਦਿਆਂ ਵਿਧਾਇਕਾ ਬਲਜਿੰਦਰ ਕੌਰ ਨੇ ਕਿਹਾ ਕਿ ਉਨਾਂ ਨੂੰ ਰਾਜਨੀਤਿਕ ਸਾਜਿਸ਼ ਤਹਿਤ ਫਸਾਇਆ ਜਾ ਰਿਹਾ ਹੈ ਜਦੋਂਕਿ 2014 ਦੀ ਜਿਮਨੀ ਚੋਣ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਵੀ ਇਹ ਮਾਮਲਾ ਉੱਠਿਆ ਸੀ ਤੇ ਉਨਾਂ ਨੂੰ ਚੋਣ ਕਮਿਸ਼ਨ ਨੇ ਕਲੀਨ ਚਿੱਟ ਦੇ ਦਿੱਤੀ ਸੀ। ਉਨਾਂ ਨੇ ਚੋਣ ਕਮਿਸ਼ਨ ਤੋਂ ਪੂਰੇ ਮਾਮਲੇ ਦੀ ਦੁਬਾਰਾ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਲੋੜ ਪੈਣ ਤੇ ਉਹ ਅਦਾਲਤ ਦਾ ਸਹਾਰਾ ਵੀ ਲੈ ਸਕਦੇ ਹਨ।

Share.

About Author

Leave A Reply