ਮਨਜੀਤ ਸਿੰਘ ਤ੍ਰਿਣਮੂਲ ਕਾਂਗਰਸ ਪੰਜਾਬ ਦੇ ਕਨਵੀਨਰ ਨਿਯੁਕਤ

0


ਚੰਡੀਗੜ੍ਹ (ਗੁਰਨਾਮ ਸਾਗਰ)-ਆਲ ਇੰਡੀਆ ਤ੍ਰਿਣਾਮੂਲ ਕਾਂਗਰਸ ਦੇ ਪੰਜਾਬ ਪ੍ਰਭਾਰੀ ਸ਼੍ਰੀ ਅਰਜੁਨ ਸਿੰਘ (ਵਿਧਾਇਕ) ਪੱਛਮੀ ਬੰਗਾਲ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਪੰਜਾਬ ਤ੍ਰਿਣਮੂਲ ਕਾਂਗਰਸ ਦੀ ਪੰਜਾਬ ਇਕਾਈ ਦੀ ਘੋਸ਼ਣਾ ਕਰਦਿਆਂ ਮਨਜੀਤ ਸਿੰਘ ਨੂੰ ਪੰਜਾਬ ਦਾ ਕਨਵੀਨਰ ਨਿਯੁਕਤ ਕੀਤਾ ਇਸ ਦੇ ਨਾਲ ਹੀ ਸਰਦਾਰ ਬਲਜੀਤ ਸਿੰਘ ਨੂੰ ਯੂਥ ਦਾ ਕਨਵੀਨਰ ਨਿਯੁਕਤ ਕੀਤਾ ਗਿਆ। ਸ਼੍ਰੀ ਅਰਜੁਨ ਸਿੰਘ ਜੀ ਨੇ ਦਸਿਆ ਕਿ ਮਨਜੀਤ ਸਿੰਘ ਨੂੰ ਤ੍ਰਿਣਮੂਲ ਕਾਂਗਰਸ ਪੰਜਾਬ ਵਿਚ ਪੂਰੇ ਜੋਸ਼ ਨਾਲ ਆਪਣੀ ਪਾਰਟੀ ਦਾ ਪ੍ਰਸਾਰ ਅਤੇ ਆਧਾਰ ਮਜਬੂਤ ਕਰਨ ਲਈ ਮੁਕੰਮਲ ਅਤੇ ਆਜ਼ਾਦ ਤੋਰ ਤੇ ਤਾਕਤਾਂ ਦਿਤੀਆਂ ਜਾਂਦੀਆਂ ਹਨ ਅਤੇ 2019 ਵਿਚ ਲੋਕਸਭਾ ਦੀਆਂ ਸਾਰੀਆਂ 13 ਸੀਟਾਂ ਤੋਂ ਚੋਣ ਲੜਨ ਲਈਂ ਯੋਗ ਉਮੀਦਵਰ ਲਭਣ ਅਤੇ ਉਨ੍ਹਾਂ ਦੀ ਜਿੱਤ ਨੂੰ ਯਕੀਨੀ ਬਨਾਉਣ ਲਈ ਪੂਰਾ ਸੰਗਠਨ ਤਿਆਰ ਕਰਨ ਦੇ ਅਧਿਕਾਰ ਦਿਤੇ ਜਾਂਦੇ ਹਨ ਅੱਜ ਦੀ ਕਾਨਫਰੰਸ ਵਿਚ ਸ਼ਾਮਿਲ ਹੋਏ ਪਾਰਟੀ ਟਿਕਟ ਤੇ 2017 ਵਿਚ ਚੋਣ ਲੜ ਚੁਕੇ ਉਮੀਦਵਾਰਾ ਵਿਚੋਂ ਸਰਦਾਰ ਮਨਜੀਤ ਸਿੰਘ, ਬਲਜੀਤ ਸਿੰਘ, ਗੁਰਪ੍ਰੀਤ ਸਿੰਘ ਚੋਹਾਨ, ਤਰਨਦੀਪ ਸਿੰਘ ਸਨੀ ,ਭਾਈ ਪਾਲ ਸਿੰਘ, ਸੰਪੂਰਨ ਸਿੰਘ, ਸੁਰਿੰਦਰ ਸਿੰਘ ਸੋਮੀ ਤੁੰਗਵਾਲੀਆ, ਅਵਤਾਰ ਸਿੰਘ ਸਹੋਤਾ, ਲੱਛਮਣ ਸਿੰਘ ਬੁਢਲਾਡਾ, ਪਰਮਿੰਦਰ ਸਿੰਘ ਝੁਨੀਰ ,ਸੰਦੀਪ ਸਿੰਘ ਰੁਪਾਲੋਂ ਤੋਂ ਬਿਨਾ ਬੀਬਾ ਅੰਮ੍ਰਿਤ ਕੌਰ ਗਿੱਲ,ਉਪਮਾਜੀਤ ਸਿੰਘ ਸੰਧੂ ,ਭੁਪਿੰਦਰ ਸਿੰਘ ਨਾਗਰਾ ਮਹਿੰਦਰਪਾਲ ਸਿੰਘ ,ਪ੍ਰਿੰਸੀਪਲ ਸੁਰਜੀਤ ਸਿੰਘ ਰੰਧਾਵਾ ,ਸਰਦੂਲ ਸਿੰਘ , ਡਾਕਟਰ ਧੀਰ ਬੰਗਾ ,ਸੁਸ਼ੀਲ ਕਪੂਰ ਲਕੀ ਸ਼ਾਮਿਲ ਹੋਏ।

Share.

About Author

Leave A Reply