ਭਾਰਤ-ਪਾਕਿ ਨੇ ਦੁਬਈ ‘ਚ ਨਿਵੇਸ਼ ਦੇ ਮਾਮਲੇ ਵਿੱਚ  ਬਾਕੀ ਦੇਸ਼ਾਂ ਨੂੰ ਛੱਡਿਆ ਪਿੱਛੇ

0

ਦੁਬਈ/ਨਵੀਂ ਦਿੱਲੀ / ਆਵਾਜ਼ ਬਿਊਰੋ
ਨਿਵੇਸ਼ ਦੇ ਲਿਹਾਜ਼ੇ ਤੋਂ ਦੁਬਈ ਭਾਰਤੀ ਤੇ ਪਾਕਿਸਤਾਨੀ ਕਾਰੋਬਾਰੀਆਂ ਲਈ ਸਭ ਤੋਂ ਆਕਰਸ਼ਕ ਸਥਾਨਾਂ ‘ਚ ਬਣਿਆ ਹੋਇਆ ਹੈ। ਦੁਬਈ ‘ਚ ਜਨਵਰੀ ਮਹੀਨੇ ਵਪਾਰ ਸ਼ੁਰੂ ਕਰਨ ਦੇ ਮਾਮਲੇ ‘ਚ ਇਨ੍ਹਾਂ ਦੋਵਾਂ ਦੇਸ਼ਾਂ ਦੇ ਨਾਗਰਿਕ ਚੋਟੀ ‘ਤੇ ਹਨ। ਦੁਬਈ ਇਕਨਾਮੀ ਦੇ ਹਾਲ ਹੀ ‘ਚ ਜਾਰੀ ਅੰਕੜਿਆਂ ਦੇ ਮੁਤਾਬਕ ਦੁਬਈ ‘ਚ ਜਨਵਰੀ ਮਹੀਨੇ ‘ਚ ਨਿਵੇਸ਼ ਦੇ ਮਾਮਲਿਆਂ ‘ਚ ਭਾਰਤ-ਪਾਕਿਸਤਾਨ ਤੋਂ ਬਾਅਦ ਮਿਸਰ, ਜਾਰਡਨ, ਬ੍ਰਿਟੇਨ, ਸਾਊਦੀ ਅਰਬ ਤੇ ਚੀਨੀ ਕਾਰੋਬਾਰੀਆਂ ਦਾ ਸਥਾਨ ਹੈ। ਦੁਬਈ ਦੀ ਇਕ ਅਖਬਾਰ ਦੀ ਖਬਰ ਮੁਤਾਬਕ ਦੁਬਈ ਇਕਨਾਮੀ ਨੇ ਜਨਵਰੀ ‘ਚ 23,626 ਰਜਿਸਟ੍ਰੇਸ਼ਨ ਤੇ ਲਾਇਸੰਸ ਟ੍ਰਾਂਜੈਕਸ਼ਨ ‘ਚ 1,638 ਨਵੇਂ ਲਾਈਸੰਸ ਜਾਰੀ ਕੀਤੇ ਹਨ। ਇਨ੍ਹਾਂ ‘ਚੋਂ 58 ਫੀਸਦੀ ਕਮਰਸ਼ੀਅਲ ਲਾਇਸੰਸ ਤੇ 39.9 ਫੀਸਦੀ ਪ੍ਰੋਫੈਸ਼ਨਲ ਲਾਇਸੰਸ ਜਾਰੀ ਕੀਤੇ ਗਏ ਹਨ। ਇੰਡਸਟ੍ਰੀਅਲ ਲਾਇਸੰਸ ਦਾ ਹਿੱਸਾ 1.1 ਫੀਸਦੀ ਤੇ ਟੂਰਿਜ਼ਮ ਲਾਇਸੰਸ ਦਾ ਹਿੱਸਾ 1 ਫੀਸਦੀ ਹੈ। ਸਭ ਤੋਂ ਜ਼ਿਆਦਾ ਲਾਇਸੰਸ ਟ੍ਰੇਡ ਤੇ ਰਿਪੇਅਰ ਸੇਵਾਵਾਂ ਦੇ ਲਈ ਜਾਰੀ ਹੋਏ ਹਨ। ਇਸ ਤੋਂ ਬਾਅਦ ਰਿਅਲ ਅਸਟੇਟ, ਲੀਜ਼ਿੰਗ ਤੇ ਬਿਜ਼ਨਸ ਸੇਵਾਵਾਂ, ਕਮਿਊਨਿਟੀ ਸੇਵਾਵਾਂ, ਨਿਰਮਾਣ, ਹੋਟਲ, ਟ੍ਰਾਂਸਪੋਰਟੇਸ਼ਨ ਆਦੀ ਦਾ ਹਿੱਸਾ ਹੈ। ਜ਼ਿਕਰਯੋਗ ਹੈ ਕਿ ਯੂਏਈ ‘ਚ 30 ਲੱਖ ਤੋਂ ਜ਼ਿਆਦਾ ਭਾਰਤੀ ਰਹਿੰਦੇ ਹਨ ਤੇ ਇਨ੍ਹਾਂ ਦਾ ਸਭ ਤੋਂ ਵੱਡਾ ਹਿੱਸਾ ਉਥੋਂ ਦੇ ਤਿੰਨ ਵੱਡੇ ਸ਼ਹਿਰਾਂ ਆਬੂ ਧਾਬੀ, ਦੁਬਈ ਤੇ ਸ਼ਾਰਜਾਹ ‘ਚ ਰਹਿੰਦਾ ਹੈ।

Share.

About Author

Leave A Reply