ਬੈਂਕਾਂ ‘ਚੋਂ ਹੈਕਰਾਂ ਨੇ ਉਡਾਏ 111 ਕਰੋੜ ਰੁਪਏ

0

ਮਾਸਕੋ / ਆਵਾਜ਼ ਬਿਊਰੋ
ਦੁਨੀਆ ਦੇ ਕਈ ਦੇਸ਼ਾਂ ‘ਚ ਹੈਕਿੰਗ ਦੇ ਦੋਸ਼ਾਂ ‘ਚ ਘਿਰੇ ਰੂਸ ਨੇ ਖੁਦ ਨੂੰ ਇਸ ਤੋਂ ਪੀੜਤ ਦੱਸਿਆ ਹੈ। ਰੂਸ ਨੇ ਕਿਹਾ ਕਿ ਹੈਕਰਾਂ ਨੇ ਉਸ ਦੀਆਂ ਕਈ ਬੈਂਕਾਂ ਨੂੰ ਨਿਸ਼ਾਨਾ ਬਣਾਇਆ ਅਤੇ ਇਕ ਅਰਬ ਰੂਬਲ (111 ਕਰੋੜ ਰੁਪਏ) ਉਡਾ ਲਏ ਗਏ। ਰੂਸ ਸਮਰਥਿਤ ਹੈਕਰਾਂ ‘ਤੇ ਅਮਰੀਕਾ ਅਤੇ ਯੂਰਪ ‘ਚ ਕਈ ਸਾਈਬਰਾਂ ਹਮਲਿਆਂ ਨੂੰ ਅੰਜ਼ਾਮ ਦੇਣ ਦੇ ਦੋਸ਼ ਲੱਗੇ ਹਨ। ਇਸ ‘ਚ ਰੂਸ ਦੀ ਭੂਮਿਕਾ ਨੂੰ ਲੈ ਕੇ ਇਨ੍ਹਾਂ ਦੇਸ਼ਾਂ ‘ਚ ਜਾਂਚ ਚੱਲ ਰਹੀ ਹੈ। ਰੂਸ ਨੇ ਹਾਲਾਂਕਿ ਆਪਣੀ ਕਿਸੇ ਵੀ ਤਰ੍ਹਾਂ ਦੀ ਭੂਮਿਕਾ ਤੋਂ ਇਨਕਾਰ ਕੀਤਾ ਹੈ। ਅਜਿਹੀ ਸਥਿਤੀ ‘ਚ ਰੂਸ ਦੇ ਅਧਿਕਾਰੀ ਹੁਣ ਇਹ ਦਿਖਾਉਣਾ ਚਾਹੁੰਦੇ ਹਨ ਕਿ ਉਨ੍ਹਾਂ ਦਾ ਦੇਸ਼ ਵੀ ਸਾਈਬਰ ਅਪਰਾਧ ਤੋਂ ਪ੍ਰਭਾਵਿਤ ਹੈ। ਇਸ ਨਾਲ ਨਜਿੱਠਣ ਲਈ ਉਹ ਸਖਤ ਮਹਿਨਤ ਕਰ ਰਹੇ ਹਨ। ਰੂਸ ਦੇ ਸੇਂਟ੍ਰਲ ਬੈਂਕ ਦੇ ਡਿਪਟੀ ਗਵਰਨਰ ਦਮਿਤ੍ਰੀ ਸਕੋਬੇਲਕਿਨ ਨੇ ਰੂਸ ਦੇ ਮੈਗੀਨੋਟੋਗੋਸਰਕ ਸ਼ਹਿਰ ‘ਚ ਇਕ ਸੁਰੱਖਿਆ ਸੰਮੇਲਨ ‘ਚ ਕਿਹਾ ਕਿ ਪਿਛਲੇ ਸਾਲ ਕੋਬਾਲਟ ਸਟ੍ਰਾਈਕ ਸਕਿਊਰਿਟੀ-ਟੈਸਟਿੰਗ ਟੂਲ ਦੇ ਜ਼ਰੀਏ 21 ਸਾਈਬਰ ਹਮਲੇ ਕੀਤੇ ਗਏ। ਇਨ੍ਹਾਂ ਹਮਲਿਆਂ ‘ਚ 240 ਕ੍ਰੈਡਿਟ ਆਰਗੀਨਾਈਜੇਸ਼ਨ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਦੇ ਜ਼ਰੀਏ ਕਰੀਬ 1 ਅਰਬ ਰੂਬਲ ਤੋਂ ਜ਼ਿਆਦਾ ਦੀ ਚੋਰੀ ਕੀਤੀ ਗਈ। ਕੋਬਾਲਟ ਸਟ੍ਰਾਈਕ ਇਕ ਤਰ੍ਹਾਂ ਦਾ ਸਕਿਊਰਿਟੀ ਟੂਲ ਹੈ। ਇਸ ਦਾ ਇਸਤੇਮਾਲ ਕਿਸੇ ਸੰਗਠਨ ਦੀ ਸਾਈਬਰ ਸੁਰੱਖਿਆ ਸਮਰਥਾ ਜਾਣਨ ਲਈ ਕੀਤਾ ਜਾਂਦਾ ਹੈ ਪਰ ਹੈਕਰਜ਼ ਰੂਸ ਅਤੇ ਯੂਰਪ ਦੀਆਂ ਬੈਂਕਾਂ ‘ਤੇ ਹਮਲਾ ‘ਚ ਇਸ ਦਾ ਇਸਤੇਮਾਲ ਕਰਦੇ ਹਨ।

Share.

About Author

Leave A Reply