ਫਿਜ਼ੀ ਦੇ ਦੱਖਣੀ ਪ੍ਰਾਇਦੀਪਾਂ ‘ਚ ‘ਗੀਤਾ’ ਚੱਕਰਵਾਤ ਕਾਰਨ ਹੋਇਆ ਫਸਲਾਂ ਦਾ ਨੁਕਸਾਨ

0

ਵਟੋਆ / ਆਵਾਜ਼ ਬਿਊਰੋ
ਫਿਜ਼ੀ ਦੇ ਦੱਖਣੀ ਪ੍ਰਾਇਦੀਪਾਂ ਦੇ ਕੁੱਝ ਦੂਰ-ਦੁਰਾਡੇ ਖੇਤਰਾਂ ਨਾਲ ਮੰਗਲਵਾਰ ਨੂੰ ਸ਼ਕਤੀਸ਼ਾਲੀ ‘ਗੀਤਾ’ ਚੱਕਰਵਾਤ ਟਕਰਾਇਆ ਪਰ ਇਹ ਸਭ ਤੋਂ ਵਧ ਆਬਾਦੀ ਵਾਲੇ ਖੇਤਰਾਂ ‘ਚ ਅਜੇ ਨਹੀਂ ਪੁੱਜ ਸਕਿਆ। ਸੂਤਰਾਂ ਮੁਤਾਬਕ ਵਟੋਆ ਅਤੇ ਓਨੋ-ਈ-ਲਾਊ ਪ੍ਰਾਇਦੀਪ ‘ਚ ਡਾਕਟਰਾਂ ਦੀ ਕਮੀ ਹੈ। ਫਿਜ਼ੀ ਦੇ ਮੌਸਮ ਵਿਭਾਗ ਨੇ ਇਸ ਖੇਤਰ ‘ਚ 195 ਕਿਲੋਮੀਟਰ ਪ੍ਰਤੀ ਘੰਟੇ ਦੀ ਔਸਤ ਰਫਤਾਰ ਦੀਆਂ ਹਵਾਵਾਂ ਚੱਲਣ ਦਾ ਅਨੁਮਾਨ ਲਗਾਇਆ ਹੈ।
ਇਸ ਦੀ ਚੌਥੀ ਕਲਾਸ ‘ਚ ਰਾਤ ਦੇ ਸਮੇਂ ‘ਚ ਚੱਕਰਵਾਤ ਦੀ ਰਫਤਾਰ 275 ਕਿਲੋ ਮੀਟਰ ਪ੍ਰਤੀ ਘੰਟਾ ਹੋ ਜਾਂਦੀ ਹੈ। ਇਸ ਤੂਫਾਨ ਨਾਲ ਭਾਵੇਂ ਅਜੇ ਤਕ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਸ ਦੇ ਕਹਿਰ ਤੋਂ ਖੇਤੀਬਾੜੀ ਪ੍ਰਭਾਵਿਤ ਹੋਈ ਹੈ। ਕਿਸਾਨਾਂ ਨੇ ਦੱਸਿਆ ਕਿ ਤੂਫਾਨ ਨੇ ਉਨ੍ਹਾਂ ਦੀਆਂ ਫਸਲਾਂ ਖਰਾਬ ਕਰ ਦਿੱਤੀਆਂ ਹਨ। ਉਨ੍ਹਾਂ ਦੀ ਕਈ ਮਹੀਨਿਆਂ ਦੀ ਮਿਹਨਤ ਕੁੱਝ ਦਿਨਾਂ ‘ਚ ਬਰਬਾਦ ਹੋ ਗਈ। ਕਈ ਘਰਾਂ ਦੀਆਂ ਇਮਾਰਤਾਂ ਬਰਬਾਦ ਹੋ ਚੁੱਕੀਆਂ ਹਨ। ਗੀਤਾ ਚੱਕਰਵਾਤ ਨੇ ਅਮਰੀਕਾ ਦੇ ਸਮੋਆ ਦੇ ਸੂਬੇ ‘ਚ ਇਕ ਹਫਤਾ ਪਹਿਲਾਂ ਤਬਾਹੀ ਮਚਾਈ ਸੀ ਅਤੇ ਮੰਗਲਵਾਰ ਰਾਤ ਨੂੰ ਟੋਂਗਾ ‘ਚ ਦਾਖਲ ਹੋ ਗਿਆ ਸੀ, ਜਿਸ ਕਾਰਨ ਭਾਰੀ ਨੁਕਸਾਨ ਹੋਇਆ ਕਿਉਂਕਿ ਇੱਥੇ ਹੜ੍ਹ ਆ ਗਿਆ ਸੀ। ਰਾਹਤ ਕਰਮਚਾਰੀਆਂ ਨੂੰ ਪ੍ਰਭਾਵਿਤ ਇਲਾਕਿਆਂ ‘ਚ ਭੇਜਿਆ ਗਿਆ ਹੈ। ਲੋਕਾਂ ਨੂੰ ਵਧੇਰੇ ਧਿਆਨ ਰੱਖਣ ਦੀ ਅਪੀਲ ਕੀਤੀ ਗਈ ਹੈ। ਆਸਟਰੇਲੀਆ ਅਤੇ ਨਿਊਜ਼ੀਲੈਂਡ ਨੇ ਟੋਂਗਾ ਨੂੰ ਆਰਥਿਕ ਮਦਦ ਦੇਣ ਦਾ ਵਾਅਦਾ ਕੀਤਾ ਹੈ।

Share.

About Author

Leave A Reply