ਦਿੱਲੀ ਵਿੱਚ ਜੋ 70 ਸਾਲਾਂ ‘ਚ ਨਹੀਂ ਹੋਇਆ, ਤਿੰਨ ਸਾਲ ਵਿੱਚ ਕਰ ਦਿੱਤਾ : ਕੇਜਰੀਵਾਲ

0


*ਵੈਲਨਟਾਈਨ ਦਿਵਸ ਮੌਕੇ ਲੋਕਾਂ ਨੂੰ ਖੁੱਲ੍ਹੀਆਂ ਗੱਲਾਂ ਕਰਨ ਲਈ ਮੁਫਤ ਵਾਈ-ਫਾਈ
*ਇੰਟਰਨੈੱਟ ਸੇਵਾ ਦੇਣ ਦਾ ਕੀਤਾ ਐਲਾਨ
ਨਵੀਂ ਦਿੱਲੀ (ਆਵਾਜ਼ ਬਿਊਰੋ)-ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦੇ ਅੱਜ ਤਿੰਨ ਸਾਲ ਪੂਰੇ ਹੋ ਚੁੱਕੇ ਹਨ। ਮੁੱਖ ਮੰਤਰੀ ਨੇ ਤਿੰਨ ਸਾਲ ਪੂਰੇ ਹੋਣ ਸਬੰਧੀ ਕਿਹਾ ਕਿ ਉਨ੍ਹਾਂ ਨੇ ਉਹ ਕੰਮ ਤਿੰਨ ਸਾਲ ਵਿੱਚ ਕਰ ਦਿੱਤੇ ਹਨ। ਜੋ ਕੰਮ ਪਿਛਲੀਆਂ ਕਾਂਗਰਸ ਅਤੇ ਭਾਜਪਾ ਦੀਆਂ ਸਰਕਾਰਾਂ 70 ਸਾਲਾਂ ਵਿੱਚ ਨਹੀਂ ਕਰ ਸਕੀਆਂ। ਮੋਦੀ ਨੇ ਆਪਣੀ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ਅਤੇ ਵੈਲਨਟਾਈਨ ਦਿਵਸ ਦੇ ਮੌਕੇ ਇਹ ਵੀ ਕਿਹਾ ਕਿ ਲੋਕਾਂ ਨੂੰ ਇੰਟਰਨੈੱਟ ਉੱਪਰ ਖੁੱਲ੍ਹੀਆਂ ਲੰਬੀਆਂ ਗੱਲਾਂ ਕਰਨ ਲਈ ਮੁਫਤ ਵਾਈ-ਫਾਈ ਇੰਟਰਨੈੱਟ ਸੇਵਾ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਮੁਫਤ ਵਾਈ-ਫਾਈ ਇੰਟਰਨੈੱਟ ਸਹੂਲਤ ਲਾਗੂ ਕਰਨ ਦੀ ਮਿਤੀ ਐਲਾਨ ਕੀਤੀ ਜਾਵੇਗੀ।
ਕੇਜਰੀਵਾਲ ਨੇ ਇਹ ਵੀ ਕਿਹਾ ਕਿ ਦਿੱਲੀ ਦੇਸ਼ ਦਾ ਅਜਿਹਾ ਪਹਿਲਾ ਸੂਬਾ ਹੈ, ਜਿੱਥੇ ਸਰਕਾਰੀ ਹਸਪਤਾਲਾਂ ਵਿੱਚ ਮਰੀਜਾਂ ਨੂੰ ਮੁਫਤ ਵਿੱਚ ਇਲਾਜ ਦਵਾਈ, ਜਾਂਚ ਅਤੇ ਸਰਜਰੀ ਦੀਆਂ ਸਹੂਲਤਾਂ ਉੁਪਲੱਬਧ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਬਹੁਤੀ ਭੀੜ ਹੋਣ ਕਾਰਨ ਸਰਕਾਰ ਨੇ ਆਪਣੇ ਖਰਚ ਉੱਪਰ ਨਿੱਜੀ ਹਸਪਤਾਲਾਂ ਵਿੱਚ ਜਾਂਚ ਦੀ ਸਹੂਲਤ ਦਿੱਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦਿੱਲੀ ਸਰਕਾਰ ਨੇ ਸੜਕ ਹਾਦਸਿਆਂ ਵਿੱਚ ਜਖਮਂੀਂ ਹੋਣ ਵਾਲਿਆਂ ਲਈ ਵੀ ਮੁਫਤ ਇਲਾਜ ਦੀ ਸਹੂਲਤ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਤਿੰਨ ਸਾਲ ਤੋਂ ਇਮਾਨਦਾਰੀ ਨਾਲ ਸਰਕਾਰ ਚਲਾਈ ਅਤੇ ਲੋਕਾਂ ਨੂੰ ਬਿਜਲੀ, ਪਾਣੀ, ਤਿੰਨ ਸਾਲ ਪਹਿਲਾਂ ਵਾਲੇ ਰੇਟਾਂ ਉੱਪਰ ਹੀ ਦਿੱਤਾ ਜਾ ਰਿਹਾ ਹੈ।

Share.

About Author

Leave A Reply