ਤੂਫਾਨ ਨੇ ਤਬਾਹ ਕੀਤਾ 100 ਸਾਲ ਪੁਰਾਣਾ ਸੰਸਦ ਭਵਨ, ਆਸਟ੍ਰੇਲੀਆ ਹੋਇਆ ਸੁਚੇਤ

0

ਵੇਲਿੰਗਟਨ / ਆਵਾਜ਼ ਬਿਊਰੋ
ਪ੍ਰਸ਼ਾਂਤ ਮਹਾਸਾਗਾਰ ਖੇਤਰ ‘ਚ ਸਥਿਤ ਦੇਸ਼ ਟੋਂਗਾ ‘ਚ ਚੱਕਰਵਾਤੀ ਤੂਫਾਨ ਨੇ ਭਾਰੀ ਤਬਾਹੀ ਮਚਾ ਦਿੱਤੀ। ਤੂਫਾਨ ਕਾਰਨ ਦੇਸ਼ ਦਾ 100 ਸਾਲ ਪੁਰਾਣਾ ਸੰਸਦ ਭਵਨ ਵੀ ਤਬਾਹ ਹੋ ਗਿਆ ਹੈ। ਪਿਛਲੇ 6 ਦਹਾਕਿਆਂ ਦੇ ਇਸ ਸਭ ਤੋਂ ਭਿਆਨਕ ਤੂਫਾਨ ਕਾਰਨ ਕਈ ਇਲਾਕਿਆਂ ‘ਚ ਹੜ੍ਹ ਆਇਆ ਗਿਆ ਹੈ। ਪਿਛਲੇ ਕਈ ਘੰਟਿਆਂ ਟੋਂਗਾ ‘ਚ ਬਿਜਲੀ ਵੀ ਠੱਪ ਹੋ ਗਈ ਹੈ ਅਤੇ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਤੂਫਾਨ ਆਉਣ ਤੋਂ ਬਾਅਦ ਕਰੀਬ 5,700 ਲੋਕਾਂ ਨੂੰ ਸੁਰੱਖਿਅਤ ਥਾਂ ‘ਤੇ ਪਹੁੰਚਾਇਆ ਗਿਆ ਹੈ। ਕਲਾਸ-4 ਦੇ ਇਸ ਤੂਫਾਨ ‘ਚ ਹਵਾਵਾਂ 200 ਕਿ. ਮੀ. ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਰਹੀਆਂ ਹਨ। ਹਾਲਾਂਕਿ ਅਜੇ ਤੱਕ ਕਿਸੇ ਦੀ ਮੌਤ ਦੀ ਕੋਈ ਜਾਣਕਾਰੀ ਨਹੀਂ ਹੈ ਪਰ ਕਈ ਲੋਕਾਂ ਬੁਰੀ ਤਰ੍ਹਾਂ ਜ਼ਖਮੀ ਹੋਏ ਹਨ।ਨਿਊਜ਼ੀਲੈਂਡ ਅਤੇ ਆਸਟੇਰਲੀਆ ਦੀ ਸਰਕਾਰ ਨੇ ਟੋਂਗਾ ਨੂੰ ਸਹਾਇਤਾ ਰਾਸ਼ੀ ਪ੍ਰਦਾਨ ਕਰਨ ਦਾ ਐਲਾਨ ਕੀਤਾ ਹੈ। ਮੌਸਮ ਵਿਭਾਗ ਦੇ ਮਾਹਿਰਾਂ ਨੇ ਦੱਸਿਆ ਕਿ ਇਹ ਤੂਫਾਨ ਹੁਣ ਫਿਜ਼ੀ ਵੱਲ ਵਧ ਰਿਹਾ ਹੈ। ਇਸ ਦੇ ਨਾਲ ਇਹ ਹੋਰ ਭਿਆਨਕ ਰੂਪ ਲੈ ਕੇ ਕਲਾਸ-5 ‘ਚ ਪਹੁੰਚ ਸਕਦਾ ਹੈ। ਪੂਰਬੀ ਫਿਜ਼ੀ ਅਤੇ ਉੱਤਰੀ ਨਿਊਜ਼ੀਲੈਂਡ ਦੇ ਵਿਚਾਲੇ ਇਹ 170 ਦੀਪਾਂ ਨਾਲ ਮਿਲ ਕੇ ਬਣਿਆ ਹੈ। ਜ਼ਿਕਰਯੋਗ ਹੈ ਕਿ ਆਸਟਰੇਲੀਆ ਅਤੇ ਨਿਊਜ਼ੀਲੈਂਡ ਇਸ ਤੂਫਾਨ ਨੂੰ ਲੈ ਕੇ ਕਾਫੀ ਸੁਚੇਤ ਹੋ ਗਏ ਹਨ, ਕਿਉਂਕਿ ਜੇਕਰ ਫਿਜ਼ੀ ‘ਚ ਕਲਾਸ-5 ਦਾ ਤੂਫਾਨ ਆਉਂਦਾ ਹੈ ਤਾਂ ਉਹ ਆਸਟਰੇਲੀਆ ਜਾਂ ਨਿਊਜ਼ੀਲੈਂਡ ‘ਚ ਦਾਖਲ ਹੋ ਭਾਰੀ ਤਬਾਹੀ ਮਚਾ ਸਕਦਾ ਹੈ।

Share.

About Author

Leave A Reply