ਗੱਤਕਾ ਖਿਡਾਰੀਆਂ ਨੇ ਕੱਢਿਆ ਪੈਦਲ ਮਾਰਚ, 1984 ਦੇ ਪਾਪੀਆਂ ਨੂੰ ਦੰਡ ਮਿਲੇ ਇਹ ਹੁਣ ਆਵਾਜ਼ੇ ਖਲਕ ਹੈ : ਜੀ.ਕੇ.

0


ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ)-1984 ਸਿੱਖ ਕਤਲੇਆਮ ਦੇ ਦੋਸ਼ੀਆਂ ਖਿਲਾਫ਼ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਏ ਗਏ ਮੋਰਚੇ ਦੀ ਕਾਮਯਾਬੀ ਲਈ ਦਿੱਲੀ ਦੇ ਗੱਤਕਾ ਖਿਡਾਰੀਆਂ ਨੇ ਅਰਦਾਸ ਕੀਤੀ। ਇਸਦੇ ਨਾਲ ਹੀ ਦਿੱਲੀ ਗੱਤਕਾ ਐਸੋਸੀਏਸ਼ਨ ਦੇ ਬੈਨਰ ਹੇਠ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਗੁਰਦੁਆਰਾ ਬੰਗਲਾ ਸਾਹਿਬ ਤਕ ਪੈਦਲ ਮਾਰਚ ਵੀ ਕੱਢਿਆ ਗਿਆ। ਸ਼੍ਰੋਮਣੀ ਅਕਾਲੀ ਦਲ ਅਤੇ ਸ੍ਰ. ਮਨਜੀਤ ਸਿੰਘ ਜੀ.ਕੇ. ਵੱਲੋਂ ਨਿਧੜਕ ਤਰੀਕੇ ਨਾਲ ਕੌਮ ਦੇ ਕਾਤਲਾਂ ਖਿਲਾਫ਼ ਸ਼ੁਰੂ ਕੀਤੀ ਗਈ ਕਾਨੂੰਨੀ ਤੇ ਸਮਾਜਿਕ ਲੜਾਈ ਨੂੰ ਨੈਤਿਕ ਸਮਰਥਨ ਦੇਣ ਲਈ ਅਤੇ ਮੋਰਚੇ ਦੀ ਕਾਮਯਾਬੀ ਲਈ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅਰਦਾਸ ਵੀ ਹੋਈ। ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਰਾਣਾ ਅਤੇ ਤੇਗ ਮਾਰਸ਼ਲ ਆਰਟ ਐਕਾਦਮੀ ਦੇ ਜੋਰਾਵਰ ਸਿੰਘ ਨੇ ਕੌਮੀ ਲੜਾਈ ‘ਚ ਬੱਚਿਆਂ ਦੀ ਭਾਵਨਾਵਾਂ ਨੂੰ ਜੀ.ਕੇ. ਦੇ ਨਾਲ ਸਾਂਝਾ ਕੀਤਾ। ਜੀ.ਕੇ. ਨੇ ਕਿਹਾ ਕਿ ਦਿੱਲੀ ਕਮੇਟੀ ਅਤੇ ਅਕਾਲੀ ਦਲ ਕੌਮ ਦੀ ਲੜਾਈ ਲੜ ਰਿਹਾ ਹੈ। ਇਸ ਲਈ ਇਸ ਲੜਾਈ ‘ਚ ਹਰ ਸਿੱਖ ਦਾ ਸਮਰਥਨ ਸਾਨੂੰ ਪ੍ਰੇਰਣਾ ਕਰਦਾ ਹੈ। ਜਗਦੀਸ਼ ਟਾਈਟਲਰ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਕਿਸੇ ਚੌਂਕ ਵਿਖੇ ਹੱਥ ‘ਚ ਬੋਰਡ ਫੜਕੇ ਬੈਠੇ ਇੱਕਲੇ ਸਿੰਘ ਕੁਲਵੰਤ ਸਿੰਘ ਦੀ ਵਾਇਰਲ ਹੋਈ ਫੋਟੋ ਦਾ ਹਵਾਲਾ ਦਿੰਦੇ ਹੋਏ ਜੀ.ਕੇ. ਨੇ ਕਿਹਾ ਕਿ ਜਦੋਂ ਅਸੀ ਹਾਂ ਪੱਖੀ ਸੋਚ ਨੂੰ ਅਪਣਾਵਾਂਗੇ ਤਦ ਹੀ ਇਨਸਾਫ਼ ਦੀ ਪ੍ਰਾਪਤੀ ਹੋਵੇਗੀ। ਇਸ ਸਬੰਧੀ ਉਨ੍ਹਾਂ ਨੇ ਸਿੱਖ ਨੂੰ ਫੋਨ ਕਰਨ ਦੀ ਵੀ ਜਾਣਕਾਰੀ ਦਿੱਤੀ।
ਜੀ.ਕੇ. ਦਾ ਮੰਨਣਾ ਹੈ ਕਿ ਪਾਪੀਆਂ ਨੂੰ ਦੰਡ ਮਿਲੇ ਇਹ ਹੁਣ ਆਵਾਜ਼ੇ ਖਲਕ ਹੈ। ਇਸ ਲਈ ਜਦੋਂ ਸਾਰੀ ਕੌਮ ਇਸ ਮਸਲੇ ‘ਤੇ ਇੱਕਜੁਟ ਹੋਵੇਗੀ ਤਾਂ ਇਹ ਆਵਾਜ਼ ਖੁਦਾ ਦੀ ਆਵਾਜ਼ ਬਣ ਜਾਵੇਗੀ। ਨੈਤਿਕ ਸਮਰਥਨ ਦੇਣ ਆਏ ਸਾਰੇ ਸਿੱਖਾਂ ਦਾ ਜੀ.ਕੇ. ਨੇ ਧੰਨਵਾਦ ਕੀਤਾ। ਇਸ ਮੌਕੇ ਦਿੱਲੀ ਕਮੇਟੀ ਮੈਂਬਰ ਵਿਕਰਮ ਸਿੰਘ ਰੋਹਿਣੀ ਅਤੇ ਪਰਮਜੀਤ ਸਿੰਘ ਚੰਢੋਕ ਵੀ ਮੌਜੂਦ ਸਨ।

Share.

About Author

Leave A Reply