ਕਿਸਾਨ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ

0

ਝਬਾਲ ਕਿਰਪਾਲ ਸੋਹਲ
ਅੱਜ ਕਿਸਾਨ ਸ਼ੰਘਰਸ਼ ਕਮੇਟੀ ਦੀ ਅਗੁਵਾਈ ਵਿੱਚ ਸੈਂਕੜੇ ਕਿਸਾਨਾਂ, ਮਜ਼ਦੂਰਾਂ ਅਤੇ ਬੀਬੀਆਂ ਵਲੋਂ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਵਿਰੁੱਧ ਝਬਾਲ ਤੋਂ ਅਟਾਰੀ (ਪੁਲ ਨਹਿਰ ਦੋਦੇ) ਮੁੱਖ ਮਾਰਗ ਪੂਰੀ ਤਰਾਂ ਜ਼ਾਮ ਕਰਕੇ ਪੰਜਾਬ ੳਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਤੇ ਜ਼ੰਮ ਕੇ ਨਾੳਰੇਬਾਜ਼ੀ ਕੀਤੀ।ਇਸ ਮੌਕੇ ਵਿਸਾਲ ਇਕੱਟ ਨੂੰ ਸੰਬੋਧਨ ਕਰਦਿਆਂ ਸੁਵਿੰਦਰ ਸਿੰਘ ਚੁਤਾਲਾ, ਗੁਰਲਾਲ ਸਿੰਘ ਪੰਡੋਰੀ, ਹਰਪ੍ਰੀਤ ਸਿੰਘ ਸਿੱਧਵਾਂ, ਗੁਰਜੀਤ ਸਿੰਘ ਗੰਡੀਵਿੰਡ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਪੂਰੀ ਤਰਾਂ ਨੰਗਾ ਹੋ ਚੁੱਕਾ ਹੈ। ਕੇਂਦਰ ਸਰਕਾਰ ਡਾ. ਸੁਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦੇ ਵਾਅਦੇ ਦੇ ਉਲਟ ਵਿਸ਼ਵ ਬੈਂਕ ਤੇ ਡਬਲਿਊ. ਟੀ. ਓ. ਦੇ ਦਬਾਅ ਹੇਠ ਖੇਤੀ ਮੰਡੀ ਤੋੜ ਕੇ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਦੇਸ਼ੀ-ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦੇ ਮਨਸੂਬੇ ਘੜ ਚੁੱਕੀ ਹੈ।ਪੰਜਾਬ ਦੀ ਕਾਂਗਰਸ ਸਰਕਾਰ ਵੀ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕਰਨ ਸਮੇਤ ਹੋਰ ਵੀ ਜੋ ਵਾਅਦੇ ਕੀਤੇ ਸਨ ਚੋਣਾਂ ਸਮੇਂ, ਤੋਂ ਭੱਜ ਕੇ ਧੱੱਕੇ ਨਾਲ ਕਰਜ਼ੇ ਉਗਰਾਹੁਣ, ਜ਼ਮੀਨਾਂ ਦੀ ਕੁਰਕੀ, ਮੋਟਰਾਂ ਉੱਤੇ ਮੀਟਰ ਲਗਾ ਕੇ ਬਿੱਲ ਲੈਣ ਆਦਿ ਨਾਦਰਸ਼ਾਹੀ ਫੁਰਮਾਣ ਜਾਰੀ ਕਰਕੇ ਲੋਕਾਂ ਵਿੱਚ ਆਪਣਾ ਆਧਾਰ ਗੁਵਾ ਚੁੱਕੀ ਹੈ।ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਖੇਤੀ ਕਿੱਤਾ ਪਹਿਲਾਂ ਹੀ ਘਾਟੇ ਵਿੱਚ ਜਾ ਚੁੱਕਾ ਹੈ।ਕਿਸਾਨ ਮਜ਼ਦੁਰ ਕਰਜ਼ੇ ਹੇਠਾਂ ਦੱਬੇ ਹੋਏ ਹਨ।ਜਿਸ ਕਾਰਨ ਕਿਸਾਨ ਹਰ ਰੋਜ਼ ਹੀ ਖੁਦਕੁਸ਼ੀਆਂ ਕਰ ਰਹੇ ਹਨ।ਉਨਾਂ੍ਹ ਕਿਹਾ ਕਿ ਪਿੰਡਾਂ ਵਿੱਚ ਕਰਜ਼ਾ ਉਗਰਾਹੁਣ, ਜ਼ਮੀਨਾਂ ਦੀ ਕੁਰਕੀ ਅਤੇ ਮੋਟਰਾਂ ਤੇ ਮੀਟਰ ਲਗਾੳਣ ਆਏ ਅਧਿਕਾਰੀਆਂ ਦੇ ਘਿਰਾਓ ਕੀਤੇ ਜਾਣਗੇ।ਕਿਸਾਨ ਆਗੂਆਂ ਨੇ ਸਰਕਾਰ ਪਾਸੋਂ ਜ਼ੋਰਦਾਰ ਮੰਗ ਕੀਤੀ ਕਿਕਿਸਾਨਾਂ, ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮੁਆਫ ਕੀਤਾ ਜਾਵੇ, ਸੁਵਾਮੀਨਾਥਨ ਦੀ ਰਿਪੋਰਟ ਤਰੁੰਤ ਲਾਗੂ ਕਰਕੇ ਫਸਲਾਂ ਦੇ ਰੇਟ ਲਾਗਤ ਖਰਚਿਆਂ ਵਿੱਚ 50% ਮੁਨਾਫਾ ਜੋੜ ਕੇ ਐਲਾਨੇ ਜਾਣ। ਅਤੇ ਸਰਕਾਰੀ ਖ੍ਰੀਦ ਦੀ ਗ੍ਰੰਟੀ ਦਿੱਤੀ ਜਾਵੇ।ਮੋਟਰਾਂ ਉੱਤੇ ਮੀਟਰ ਲਗਾਉਣ ਦਾ ਹੁਕਮ ਵਾਪਸ ਲਵੇ ਸਰਕਾਰ, ਨੌਜੁਆਨਾਂ ਨੂੰ ਤਰੁੰਤ ਰੁਜ਼ਗਾਰ ਦਿੱਤਾ ਜਾਵੇ।ਅਤੇ ਪੰਜਾਬ ਸਰਕਾਰ ਚੋਣਾਂ ਸਮੇਂ ਕੀਤੇ ਵਾਅਦੇ ਪੂਰੇ ਕਰੇ।ਇਸ ਮੌਕੇ ਮੰਗਲ ਸਿੰਘ,ਮੇਜਰ ਸਿੰਘ,ਕਸ਼ਮੀਰ ਸਿੰਘ,ਕੁਲਦੀਪ ਸਿੰਘ,ਦਲਬੀਰ ਸਿੰਘ, ਰਾਮ ਸਿੰਘ,ਬਲਕਾਰ ਸਿੰਘ,ਜਗੀਰ ਸਿੰਘ,ਬਲਵਿੰਦਰ ਸਿੰਘ,ਗੱਜਣ ਸਿੰਘ,ਗੁਰਪ੍ਰੀਤ ਸਿੰਘ,ਹਰਪਾਲ ਸਿੰਘ,ਬਾਜ਼ ਸਿੰਘ,ਕਸ਼ਮੀਰ ਸਿੰਘ,ਲਖਵਿੰਦਰ ਸਿੰਘ ਤੇ ਵੱਡੀ ਗਿਣਤੀ ਵਿੱਚ ਕਿਸਾਨ, ਮਜ਼ਦੂਰ ਹਾਜ਼ਿਰ ਸਨ।

Share.

About Author

Leave A Reply