ਓਨਟਾਰੀਓ ਨੂੰ ਹਾਈਡਰੋ ਵੰਨ ਦੀ ਹਿੱਸੇਦਾਰੀ ਵੇਚਣੀ ਪਈ ਮਹਿੰਗੀ

0

ਟੋਰਾਂਟੋ / ਆਵਾਜ਼ ਬਿਊਰੋ
ਓਨਟਾਰੀਓ ਦੇ ਫਾਇਨਾਂਸ਼ੀਅਲ ਵਾਚਡੌਗ ਦਾ ਕਹਿਣਾ ਹੈ ਕਿ ਰਵਾਇਤੀ ਕਰਜ਼ ਰਾਹੀਂ ਇਨਫਰਾਸਟ੍ਰਕਚਰ ਪ੍ਰੋਜੈਕਟਸ ਨੂੰ ਫਾਇਨਾਂਸ ਕੀਤੇ ਜਾਣ ਨਾਲ ਸਰਕਾਰ ਨੂੰ ਹਾਈਡਰੋ ਵੰਨ ਦੇ ਨਿਜੀਕਰਨ ਨਾਲੋਂ ਘੱਟ ਘਾਟਾ ਪੈਣਾ ਸੀ। ਫਾਇਨਾਂਸ਼ੀਅਲ ਅਕਾਊਂਟੇਬਿਲਿਟੀ ਆਫਿਸ ਦਾ ਕਹਿਣਾ ਹੈ ਕਿ ਜੇ ਸਰਕਾਰ ਇਸ ਕੰਮ ਲਈ ਫੰਡ ਮੁਹੱਈਆ ਕਰਵਾਉਣ ਲਈ ਰਵਾਇਤੀ ਕਰਜ਼ ਦਾ ਉਪਰਾਲਾ ਕਰਦੀ ਤਾਂ ਟੈਕਸਦਾਤਾਵਾਂ ਦੇ 1.8 ਬਿਲੀਅਨ ਡਾਲਰ ਦੀ ਬਚਤ ਹੋ ਸਕਦੀ ਸੀ। ਹਾਈਡਰੋ ਵੰਨ ਨੂੰ ਨਵੰਬਰ 2015 ‘ਚ ਪਬਲਿਕ ਕਰ ਦਿੱਤਾ ਗਿਆ। ਪ੍ਰੋਵਿੰਸ ਦਾ ਉਸ ਸਮੇਂ ਇਹ ਕਹਿਣਾ ਸੀ ਕਿ ਉਹ ਸ਼ੇਅਰਾਂ ਦੀ ਵਿੱਕਰੀ ਨਾਲ ਟ੍ਰਾਂਜ਼ਿਟ ਅਤੇ ਇਨਫਰਾਸਟ੍ਰਕਚਰ ਪ੍ਰੋਜੈਕਟਸ ਨੂੰ ਫੰਡ ਕਰਨ ਦੀ ਯੋਜਨਾ ਬਣਾ ਰਹੀ ਹੈ। ਐੱਫ. ਏ. ਓ. ਦਾ ਕਹਿਣਾ ਹੈ ਕਿ ਅੰਸ਼ਕ ਨਿਜੀਕਰਨ ਦੇ ਪਹਿਲੇ ਤਿੰਨ ਸਾਲਾਂ ‘ਚ ਪ੍ਰੋਵਿੰਸ ਨੂੰ ਇਸ ਡੀਲ ਤੋਂ 3.8 ਬਿਲੀਅਨ ਡਾਲਰ ਦਾ ਕੁੱਲ ਫਾਇਦਾ ਹੋਇਆ। ਪਰ 2018-19 ‘ਚ 1.1 ਬਿਲੀਅਨ ਡਾਲਰ ਦਾ ਘਾਟਾ ਵੀ ਪਿਆ ਹੈ ਕਿਉਂਕਿ ਪ੍ਰੋਵਿੰਸ ਨੇ ਇਕ ਸਮੇਂ ਦੇ ਚਾਰਜਿਜ਼ ਦਾ ਬੋਝ ਆਪ ਝੱਲਿਆ ਅਤੇ ਕੰਪਨੀ ‘ਚ ਲਾਏ ਆਪਣੇ ਮੁੱਢਲੇ ਸਰਮਾਏ ਤੋਂ ਪ੍ਰੋਵਿੰਸ ਨੂੰ ਕੋਈ ਆਮਦਨ ਨਹੀਂ ਹੋਈ।

Share.

About Author

Leave A Reply