ਰਾਸ਼ਟਰੀ ਮੁਕਤੀ ਦਿਨ ਦੇ ਤਹਿਤ ਬੱਚਿਆਂ ਨੂੰ ਦਿਤੀਆਂ ਅਲਬੈਂਡਾਜ਼ੋਲ ਦੀਆਂ ਗੋਲੀਆਂ

0

ਜੰਡਿਆਲਾ ਗੁਰੂ – ਰਾਮਸ਼ਰਨਜੀਤ ਸਿੰਘ
ਇਥੋਂ ਨੇੜਲੇ ਸਰਕਾਰੀ ਹਸਪਤਾਲ ਮਾਨਾਂਵਾਲਾ ਦੇ ਐਸਐਮਓ ਸੁਮੀਤ ਸਿੰਘ ਦੀ ਦੇਖ ਰੇਖ ਹੇਠ ਰਾਸ਼ਟਰੀ ਮੁਕਤੀ ਦਿਨ ਦੇ ਤਹਿਤ ਬੱਚਿਆਂ ਦੇ ਪੇਟ ਦੇ ਕੀੜੇ ਖਤਮ ਕਰਨ ਲਈ ਅਲਬੈਂਡਾਜੋਲ ਦੀਆਂ ਗੋਲੀਆਂ ਸਰਕਾਰੀ ਐਲੀਮੈਂਟਰੀ ਸਕੂਲ ‘ਤੇ ਆਂਗਣਵਾੜੀ ਸੈਂਟਰ ਬਸ਼ੰਬਰਪੂਰਾ ਦੇ ਵਿਦਿਆਰਥੀਆਂ ਨੂੰ ਦਿੱਤੀਆਂ ਗਈਆਂ। ਇਸ ਮੌਕੇ ਡਾਕਟਰ ਸੁਮੀਤ ਸਿੰਘ ਨੇ ਦੱਸਿਆ ਕੇ ਇਥੋਂ ਨਜ਼ਦੀਕੀ ਹਰੇਕ ਪ੍ਰਾਈਵੇਟ, ਸਰਕਾਰੀ ਅਤੇ ਆਂਗਣਵਾੜੀ ਸੈਂਟਰਾਂ ਦੇ ਇਕ ਸਾਲ ਤੋਂ ਲੈ ਕੇ ਉਨੀ ਸਾਲ ਤੱਕ ਦੇ ਬੱਚਿਆਂ ਨੂੰ ਇਹ ਗੋਲੀਆਂ ਖਵਾਈਆਂ ਗਈਆਂ। ਕਿਉਂਕੇ ਪੇਟ ਦੇ ਕੀੜਿਆਂ ਕਾਰਨ ਬੱਚੇ ਕੁਪੋਸ਼ਣ ਅਤੇ ਖੂਨ ਦੀ ਕਮੀ ਦੇ ਕਾਰਨ ਉਨ੍ਹਾਂ ਦੇ ਸਰੀਰਕ ‘ਤੇ ਮਾਨਸਿਕ ਵਿਕਾਸ ਵਿੱਚ ਰੁਕਾਵਟ ਆਉਂਦੀ ਹੈ। ਇਸ ਵਾਸਤੇ ਕੁਝ ਖਾਸ ਧਿਆਨ ਦੇਣ ਯੋਗ ਗੱਲਾਂ ਜਿਵੇਂ ਸਾਨੂੰ ਆਪਣੇ ਆਸ-ਪਾਸ ਸਫਾਈ ਰੱਖਣੀ ਚਾਹੀਦੀ ਹੈ, ਫਲ ਸਬਜ਼ੀਆਂ ਨੂੰ ਸਾਫ ਪਾਣੀ ਨਾਲ ਧੋ ਕੇ ਵਰਤੋ, ਸ਼ੁਧ ਪਾਣੀ ਦਾ ਪ੍ਰਯੋਗ ਕਰੋ ਅਤੇ ਖਾਣ ਪੀਣ ਲੱਗੀਆਂ ਹੱਥਾਂ ਦੀ ਸਫਾਈ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਇਸ ਤਰੵਾ ਅਸੀਂ ਤੰਦਰੁਸਤ ਸਮਾਜ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ। ਇਸ ਮੌਕੇ ਉਨ੍ਹਾਂ ਦੇ ਨਾਲ ਡਾਕਟਰ ਐਸਪੀ ਸਿੰਘ, ਡਾਕਟਰ ਸਰੀਤਾ ਅਰੋੜਾ, ਚਰਨਜੀਤ ਸਿੰਘ ਬੀਈਈ, ਪਿ੍ਰਤਪਾਲ ਸਿੰਘ ਹਾਜ਼ਰ ਸਨ।

Share.

About Author

Leave A Reply