ਮਾਤਾ ਸਾਹਿਬ ਕੌਰ ਗਰਲਜ਼ ਕਾਲਜ, ਗਹਿਲ ਵੱਲੋਂ ਸਮਾਜ ਸੇਵੀ ਬਿੱਟੂ ਯੂ.ਐਸ.ਏ. ਸਨਮਾਨਿਤ

0

ਮਹਿਲ ਕਲਾਂ – ਬਲਵਿੰਦਰ ਸਿੰਘ ਵਜੀਦਕੇ
ਪੇਂਡੂ ਇਲਾਕੇ ਵਿੱਚ ਲੜਕੀਆਂ ਨੂੰ ਉੱਚ ਵਿਦਿਆ ਪ੍ਰਦਾਨ ਕਰਨ ਵਿੱਚ ਅਹਿਮ ਭੂਿੁਮਕਾ ਨਿਭਾ ਰਹੀ ਨਾਮਵਰ ਵਿੱਦਿਅਕ ਸੰਸਥਾ ਮਾਤਾ ਸਾਹਿਬ ਕੌਰ ਗਰਲਜ਼ ਕਾਲਜ, ਗਹਿਲ (ਬਰਨਾਲਾ) ਵਿਖੇ ਵਿਸ਼ੇਸ਼ ਤੌਰ ’ਤੇ ਪਹੁੰਚੇ ਉੱਘੇ ਸਮਾਜ ਸੇਵੀ ਸ: ਜਗਰੂਪ ਸਿੰਘ ਬਿੱਟੂ ਯੂਐਸਏ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਵਾਸੀ ਭਾਰਤੀ ਜਗਰੂਪ ਸਿੰਘ ਨੇ ਸੰਸਥਾ ਦੇ ਪਿ੍ਰੰਸੀਪਲ ਡਾ.ਗੁਰਵੀਰ ਸਿੰਘ ਅਤੇ ਸਮੁੱਚੀ ਮੈਨੇਜਮੈਂਟ ਕਮੇਟੀ ਨਾਲ ਸੰਸਥਾ ਦੀਆ ਸਰਗਰਮੀਆਂ ਅਤੇ ਬਿਹਤਰੀ ਸਬੰਧੀ ਵੱਖ-ਵੱਖ ਵਿਸ਼ਿਆਂ ’ਤੇ ਵਿਚਾਰ ਵਟਾਂਦਰਾ ਕਰਨ ਉਪਰੰਤ ਸੰਸਥਾ ਨੂੰ 11000 ਰੁਪਏ ਦਾਨ ਵਜੋਂ ਦਿੱਤੇ ਇਸ ਤੋਂ ਇਲਾਵਾ ਵਿਦਿਆਰਥਣਾਂ ਨੂੰ ਖੇਡਾਂ ਦੀ ਸਿੱਖਿਆ ਦੇਣ ਦੇ ਖੇਤਰ ’ਚ ਅਣਥੱਕ ਸੇਵਾਵਾਂ ਨਿਭਾਅ ਰਹੇ ਸੀਨੀਅਰ ਕੋਚ ਕਰਨੈਲ ਸਿੰਘ ਸੰਧੂ ਡੀ.ਪੀ. ਨੂੰ 5100 ਰੁਪਏ ਅਤੇ ਬੈੱਸਟ ਐਥਲੀਟ ਜਸਪ੍ਰੀਤ ਕੌਰ ਨੂੰ 3100 ਰੁਪਏ ਦਾ ਵਿਸ਼ੇਸ਼ ਇਨਾਮ ਦਿੱਤਾ ਗਿਆ। ਸਮੂਹ ਸਟਾਫ਼ ਅਤੇ ਪ੍ਰਬੰਧਕ ਕਮੇਟੀ ਵੱਲੋਂ ਸਮਾਜ ਸੇਵੀ ਜਗਰੂਪ ਸਿੰਘ ਬਿੱਟੂ ਯੂ.ਐਸ.ਏ. ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਥੇ: ਨਿਸ਼ਾਨ ਸਿੰਘ, ਗੁਰਵਿੰਦਰ ਸਿੰਘ ਧਾਲੀਵਾਲ, ਸੁਖਮੰਦਰ ਸਿੰਘ ਧਾਲੀਵਾਲ, ਬਖਸੀਸ ਸਿੰਘ, ਸੁਖਦਰਸ਼ਨ ਸਿੰਘ ਫਿਜ਼ੀਵਾਲਾ, ਬੂਟਾ ਸਿੰਘ, ਜਗਦੇਵ ਸਿੰਘ ਸੰਧੂ, ਪ੍ਰੋ: ਜਨਮੀਤ ਸਿੰਘ, ਪ੍ਰੋ: ਗੁਰਦੀਪ ਕੌਰ, ਹਰਜੋਤ ਕੌਰ ਲਾਇਬ੍ਰੇਰੀਅਨ, ਪ੍ਰੋ: ਸੰਦੀਪ ਕੌਰ, ਪ੍ਰੋ: ਰਣਦੀਪ ਕੌਰ, ਪ੍ਰੋ: ਲਵਲੀਨ ਕੌਰ, ਪ੍ਰੋ: ਦਿਲਰਾਜ ਕੌਰ, ਪ੍ਰੋ: ਚਰਨਜੀਤ ਕੌਰ, ਪ੍ਰੋ: ਗੁਰਪ੍ਰੀਤ ਕੌਰ, ਪ੍ਰੋ: ਮਨਦੀਪ ਕੌਰ, ਗੁਰਜੰਟ ਸਿੰਘ ਗਹਿਲ ਸਮੂਹ ਸਟਾਫ਼ ਅਤੇ ਵਿਦਿਆਰਥਣਾਂ ਹਾਜ਼ਰ ਸਨ ।

Share.

About Author

Leave A Reply