ਬਾਰ੍ਹਵੀਂ ਜਮਾਤ ਦੇ ਵਿਦਾਇਗੀ ਸਮਾਗਮ ਦਾ ਆਯੋਜਨ ਕੀਤਾ ਗਿਆ

0

ਲੁਧਿਆਣਾ – ਸੁਰੇਸ਼ ਕੁਮਾਰ
ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵਿਖੇ ਬਾਰ੍ਹਵੀਂ ਜਮਾਤ ਦੇ ਵਿਦਾਇਗੀ ਸਮਾਗਮ ਦਾ ਆਯੋਜਨ ਕੀਤਾ ਗਿਆ। ਵਿਦਿਆਰਥਣਾਂ ਦੁਆਰਾ ਸੰਸਥਾ ਦੇ ਕਾਰਜਕਾਰੀ ਪਿ੍ਰੰਸੀਪਲ ਸ਼੍ਰੀਮਤੀ ਸ਼ਰਨਜੀਤ ਕੌਰ ਨੂੰ ਪ੍ਰੇਮ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਪਰਮਾਤਮਾ ਨੂੰ ਯਾਦ ਕਰਦਿਆਂ ਹੋਇਆ ਸ਼ਬਦ ਗਾਇਨ ਨਾਲ ਹੋਈ। ਇਸ ਤੋਂ ਇਲਾਵਾ ਪੰਜਾਬੀ ਅਤੇ ਪੱਛਮੀ ਗੀਤਾਂ ਉੱਪਰ ਵਿਦਿਆਰਥਣਾਂ ਨੇ ਆਪਣੀ ਨਿ੍ਰਤ ਪੇਸ਼ਕਾਰੀ ਦਿੱਤੀ। ਇਸ ਮੌਕੇ ਤੇ ਮਿਸ ਫੇਅਰਵੈਲ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ ਗਿਆ। ਇਸ ਪ੍ਰਤੀਯੋਗਿਤਾ ਵਿੱਚ ਮਿਸ ਫੇਅਰਵੈਲ ਰੁਬਲਪ੍ਰੀਤ ਕੌਰ ਅਤੇ ਪਹਿਲੀ ਰਨਰ ਅਪ ਖੁਸ਼ਪ੍ਰੀਤ ਕੌਰ ਰਹੀ, ਜੈਸਮੀਨ ਨੂੰ ਦੂਜੀ ਰਨਰ ਅੱਪ ਵਜੋਂ ਸਨਮਾਨਿਆ ਗਿਆ। ”ਮਿਸ ਕੈਟਵਾਕ” ਅਪਰਜਿਤਾ ਕੁਮਾਰੀ ਅਤੇ ”ਮਿਸ ਸ਼ਾਨਦਾਰ” ਮਨਜੋਤ ਕੌਰ ਨੇ ਜਿੱਤਿਆ। ਇਸ ਮੌਕੇ ਡਾ. ਮੰਜੂ ਸਾਹਨੀ, ਸ਼੍ਰੀਮਤੀ ਕਿਰਪਾਲ ਕੌਰ ਅਤੇ ਡਾ. ਮਮਤਾ ਕੋਛੜ ਵੀ ਹਾਜ਼ਰ ਸਨ। ਅੰਤ ਵਿੱਚ ਕਾਰਜਕਾਰੀ ਪਿ੍ਰੰਸੀਪਲ ਸ਼੍ਰੀਮਤੀ ਸ਼ਰਨਜੀਤ ਕੌਰ ਨੇ ਵਿਦਿਆਰਥਣਾਂ ਨੂੰ ਸੰਬੋਧਿਤ ਕੀਤਾ ਅਤੇ ਆਉਣ ਵਾਲੇ ਇਮਤਿਹਾਨਾਂ ਲਈ ਸ਼ੁਭਕਾਮਨਾਵਾਂ ਦਿੱਤੀਆ।

Share.

About Author

Leave A Reply