ਸ਼ਿਵਰਾਤਰੀ ਦੇ ਸਬੰਧ’ਚ ਆਯੋਜਿਤ 10ਵੇਂ ਭੰਡਾਰੇ ਵਿੱਚ ਹੋਵੇਗਾ ਭਗਵਾਨ ਭੋਲ਼ੇ ਨਾਥ ਦਾ ਰੁਦਰਾਭਿਸ਼ੇਕ

0

ਲੁਧਿਆਣਾ ਅਸ਼ੋਕ ਪੁਰੀ
ਸ਼ਿਵ ਵੈਲਫੇਅਰ ਸੋਸਾਇਟੀ ਵੱਲੋਂ 15 ਫਰਵਰੀ ਨੂੰ ਰੇਲਵੇ ਸਟੇਸ਼ਨ ਦੇ ਨੇੜੇ ਆਯੋਜਿਤ 10ਵੇਂ ਭੰਡਾਰੇ ਵਿੱਚ ਦੀਪਕ ਬਜਾਜ਼ ਪਰਿਵਾਰ ਭਗਵਾਨ ਭੋਲ਼ੇ ਨਾਥ ਦਾ ਰੁਦਰਾਭਿਸ਼ੇਕ ਕਰਕੇ ਅਸ਼ੀਰਵਾਦ ਲਵੇਗਾ । ਉਪਰੋਕਤ ਜਾਣਕਾਰੀ ਸੋਸਾਇਟੀ ਪ੍ਰਧਾਨ ਬਿੱਟੂ ਗੁੰਬਰ,ਚੇਅਰਮੈਨ ਅਸ਼ਵਨੀ ਤਰੇਹਣ ਅਤੇ ਵਾਈਸ ਚੇਅਰਮੈਨ ਰਾਮ ਚੰਦਰ ਬੰਗਾਲੀ ਨੇ ਪੰਜਾਬ ਪ੍ਰਦੇਸ਼ ਕਾਂਗਰਸ ਜਨਰਲ ਸੱਕਤਰ ਕੁਲਵੰਤ ਸਿੱਧੂ,ਭਾਵਾਧਸ ਨੇਤਾ ਅਸ਼ਵਨੀ ਸਹੋਤਾ,ਸੀਨੀਅਰ ਕਾਂਗਰਸੀ ਨੇਤਾ ਨਰੇਸ਼ ਧੀਂਗਾਨ,ਲੁਧਿਆਣਾ ਭਲਾਈ ਰੰਗ ਮੰਚ ਦੇ ਪ੍ਰਧਾਨ ਗੋਪਾਲ ਕਿ੍ਰਸ਼ਨ ਰਾਜੂ ਅਤੇ ਜਨਰਲ ਸੱਕਤਰ ਨਿਰਮਲ ਕੈੜਾ ਅਤੇ ਬਜਾਜ਼ ਪਰਿਵਾਰ ਨੂੰ ਭੰਡਾਰੇ ਦਾ ਸੱਦਾ ਪੱਤਰ ਦੇਣ ਦੇ ਉਪਰੰਤ ਦਿੱਤੀ । ਬਿੱਟੂ ਗੁੰਬਰ ਨੇ ਦੱਸਿਆ ਕਿ ਭੰਡਾਰਾ ਵਾਲੀ ਥਾਂ ਤੇ ਬਜਾਜ਼ ਪਰਿਵਾਰ ਭਗਵਾਨ ਸ਼ਿਵ ਦਾ ਰੁਦਰਾਭਿਸ਼ੇਕ ਕਰਕੇ ਆਰਤੀ ਉਤਾਰੇਗਾ ।ਮਹਿਲਾ ਵਿੰਗ ਪ੍ਰਧਾਨ ਸ਼੍ਰੀਮਤੀ ਪ੍ਰਵੀਨ ਨਾਂਰਗ ਨੇ ਦੱਸਿਆ ਕਿ ਭੰਡਾਰੇ ਦੇ ਦੌਰਾਨ ਨਾਰੀ ਉਥਾਨ ਲਈ ਯਤਨ ਕਰਨ ਵਾਲੀਆਂ ਮਹਿਲਾਵਾਂ ਨੂੰ ਵਿਸ਼ੇਸ਼ ਸਨਮਾਨ ਵਲੋਂ ਸਨਮਾਨਿਤ ਕੀਤਾ ਜਾਵੇਗਾ । ਇਸ ਮੌਕੇ ਤੇ ਰਾਜੇਸ਼ ਹੈਪੀ , ਰਾਮ ਚੰਦਰ ਬੰਗਾਲੀ , ਰਾਜੂ ਗੁੰਬਰ , ਅਨਿਲ ਕੁਮਾਰ,ਰਾਕੇਸ਼ ਕੁਮਾਰ ਗੋਲਡੀ , ਆਨੰਦ ਪ੍ਰਕਾਸ਼ ਲਾਟੂ , ਅਜੈ ਸ਼ਰਮਾ ਸੋਨੀ , ਅਮਿਤ ਕੁਮਾਰ ਕਾਲ਼ਾ , ਰਾਕੇਸ਼ ਕਪੂਰ , ਕਮਲ ਸ਼ਰਮਾ , ਕੇਦਾਰ ਨਾਥ ਚੌਧਰੀ , ਅਸ਼ੋਕ ਸਰਸਵਾਲ , ਜਤਿੰਦਰ ਸਿੰਘ ਬੰਟੀ, ਚੰਦਰਮੋਹਨ , ਜੋਗਿੰਦਰ ਕਪੂਰ , ਰੋਹਿਤ ਗੁੰਬਰ , ਅਮਿਤ ਆਹੂਜਾ , ਵਿੱਕੀ ਤਰੇਹਣ , ਸ਼੍ਰੀਮਤੀ ਪ੍ਰਵੀਨ ਨਾਂਰਗ, ਈਸ਼ਾਨ ਗੁੰਬਰ , ਗੁਰਸ਼ਰਣ ਸਿੰਘ ਵਾਲਿਆ , ਕਸਤੂਰੀ ਲਾਲ ਪੱਪੂ , ਲੱਕੀ ਟਿੱਕਾ , ਅਸ਼ਵਨੀ ਤਰੇਹਣ, ਰਾਮ ਚੰਦਰ ਬੰਗਾਲੀ , ਲਲਿਤ ਕੁਮਾਰ ਖੇੜਾ, ਹਰੀ ਚੰਦ ਗੁੰਬਰ ਅਤੇ ਜਗਦੀਸ਼ ਗੁੰਬਰ , ਕਿਸ਼ਨ ਲਾਲ ਵੀ ਮੌਜੂਦ ਸਨ ।

Share.

About Author

Leave A Reply