ਕੈਂਸਰ ਦਾ 5ਵਾਂ ਚੈਕਅੱਪ ਕੈਂਪ 17 ਫਰਵਰੀ ਨੂੰ ਪਿੰਡ ਚਕਰ ਚ

0

ਹਠੂਰ ਇੱਕਜੋਤ ਸਿੰਘ ਚੀਮਾ
ਵਰਲਡ ਕੈਂਸਰ ਕੈਅਰ ਚੈਰੀਟੇਬਲ ਟਰੱਸਟ ਵੱਲੋਂ ਸਮੂਹ ਗ੍ਰਾਮ ਪੰਚਾਇਤ ਨਗਰ ਨਿਵਾਸੀ,ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਐਨ.ਆਰ.ਆਈ ਵੀਰਾ ਦੇ ਸਹਿਯੋਗ ਸਦਕਾ 5ਵਾਂ ਕੈਂਸਰ ਚੈਕਅੱਪ ਕੈਂਪ 17 ਫਰਵਰੀ ਨੂੰ ਦਿਨ ਸਨੀਵਾਰ ਪਿੰਡ ਚਕਰ ਦੇ ਗੁਰਦੁਆਰਾ ਸਾਹਿਬ ਵਿਖੇ ਲਗਵਾਇਆ ਜਾ ਰਿਹਾ ਹੈ।ਇਸ ਚੈਕਅੱਪ ਕੈਂਪ ਦਾ ਪੋਸਟਰ ਜਾਰੀ ਕਰਦਿਆਂ ਸਰਪੰਚ ਮੇਜਰ ਸਿੰਘ ਚਕਰ ਨੇ ਕਿਹਾ ਕਿ ਇਸ ਕੈਂਪ ਵਿੱਚ ਮਰਦਾਂ ਦੇ ਗਦੂਦਾਂ ਦੇ ਕੈਂਸਰ ਅਤੇ ਔਰਤਾ ਦੀ ਬੱਚੇਦਾਨੀ ਦੇ ਕੈਂਸਰ,ਮੂੰਹ ਦੇ ਕੈਂਸਰ ਦੇ ਸਾਰੇ ਟੈਸਟ ਫਰੀ ਕੀਤੇ ਜਾਣਗੇ ਅਤੇ ਦਵਾਈਆਂ ਵੀ ਫਰੀ ਦਿੱਤੀਆਂ ਜਾਣਗੀਆਂ।ਸੂਗਰ,ਬਲੱਡ ਪ੍ਰੈਸਰ,ਅਤੇ ਜਨਰਲ ਚੈਕਅੱਪ ਲਈ ਡਾਕਟਰ ਰੂਪ ਦਾਸ ਮਾਣੂੰਕੇ ਵਾਲੇ ਕਰਨਗੇ ਤੇ ਲੋੜਬੰਦ ਇਸ ਕੈਂਪ ਦਾ ਪੂਰਾ ਪੂਰਾ ਲਾਭ ਉਠਾ ਸਕਦੇ ਹਨ।ਉਹਨਾਂ ਕਿਹਾ ਕਿ ਇਸ ਕੈਂਪ ਲਈ ਵੱਡਾ ਸਹਿਯੋਗ ਦੇਣ ਲਈ ਜਗਵੀਰ ਸਿੰਘ ਜੱਗਾ ਚਕਰ ਦਾ ਬਹੁਤ ਧੰਨਵਾਦੀ ਹਾਂ।ਇਸ ਮੌਕੇ ਸਰਪੰਚ ਮੇਜਰ ਸਿੰਘ ਚਕਰ,ਬਲੋਸਮ ਪਬਲਿਕ ਸਕੂਲ ਚਕਰ ਦੇ ਪਿੰਸੀਪਲ ਸਤਨਾਮ ਸਿੰਘ ਚਕਰ,ਮਾਸਟਰ ਜਸਵਿੰਦਰ ਸਿੰਘ,ਸਨਦੀਪ ਬਾਵਾ,ਮਾਸਟਰ ਹਰਦੀਪ ਸਿੰਘ,ਸੈਬੀ ਕਿੰਗਰਾ,ਐਨ.ਆਰ.ਆਈ ਹਰਪ੍ਰੀਤ ਸਿੰਘ ਸਿੱਧੂ,ਸਕੱਤਰ ਭੁਪਿੰਦਰ ਸਿੰਘ ਅਤੇ ਸਮੂਹ ਨਗਰ ਪੰਚਾਇਤ ਹਾਜਰ ਸੀ।

Share.

About Author

Leave A Reply