ਆਰੀਆ ਸਮਾਜ ਖਰੜ ਦੀ ਮੀਟਿੰਗ ਹੋਈ

0

ਖਰੜ ਸੁਖਵਿੰਦਰ ਸਿੰਘ
ਅੱਜ ਆਰੀਆ ਸਮਾਜ ਖਰੜ ਦੀ ਇਕ ਵਿਸ਼ੇਸ਼ ਮੀਟਿੰਗ ਸ਼੍ਰੀ ਵਿਸ਼ਵ ਬੰਧੁ ਪ੍ਰਧਾਨ ਆਰੀਆ ਸਮਾਜ ਖਰੜ ਦੀ ਪ੍ਰਧਾਨਗੀ ਹੇਠ ਹੋਈ ਇਸ ਵਿਚ ਸ਼੍ਰੀ ਨਰੇਂਦਰ ਰਾਣਾ ਜਿਲਾ ਮੀਤ ਪ੍ਰਧਾਨ ਭਾਜਪਾ ਖਰੜ ਤੇ ਰੋਹਿਤ ਮਿਸ਼ਰਾ ਜਿਲਾ ਪ੍ਰਧਾਨ ਹੁਨਰ ਤੇ ਰੋਜ਼ਗਾਰ ਸੈੱਲ ਭਾਜਪਾ ਖਰੜ ਵਿਸੇਸ ਤੋਰ ਤੇ ਹਾਜ਼ਰ ਹੋਏ . ਇਸ ਮੀਟਿੰਗ ਦੀ ਸ਼ੁਰੂਆਤ ਸ਼੍ਰੀ ਵਿਸ਼ਵ ਬੰਧੁ ਜੀ ਨੇ ਹਵਨ ਜੱਗ ਕਰ ਕੇ ਕੀਤੀ ਇਸ ਵਿਚ ਸ਼ਿਵਰਾਤਰੀ ਦੇ ਮੌਕੇ ਤੇ ਰਿਸ਼ੀ ਬੋਧ ਉਤਸਵ ਮਨਾਉਣ ਦਾ ਫੈਸਲਾ ਲਿਆ ਗਿਆ ਇਹ ਉਤਸਵ ਆਰੀਆ ਸਮਾਜ ਖਰੜ ਵਲੋਂ ਆਰੀਆ ਕਾਲਜ ਖਰੜ ਦੇ ਸਹਿਜੋਗ ਨਾਲ ਆਰੀਆ ਕਾਲਜ ਵਿਚ ਮਨਾਇਆ ਜਾਵੇਗਾ ਜਿਸ ਦੀ ਮੀਤਿ 13 ਫਰਬਰੀ ਸਵੇਰੇ 9 ਵਾਜੇ ਤੋਂ 11 ਵਾਜੇ ਤਕ ਰੱਖਿਆ ਗਿਆ ਹੈ ਇਸ ਵਿਚ ਹਵਨ ਜੱਗ , ਭਜਨ ਉਪਦੇਸ਼ ਦਾ ਕਾਰੈਕਰਾਮ ਰੱਖਿਆ ਗਿਆ ਹੈ ਮੀਟਿੰਗ ਵਿਚ ਮੌਜੂਦ ਸ਼੍ਰੀ ਵਿਸ਼ਨੂੰ ਭਗਵਾਨ ਮਿੱਤਲ ਪ੍ਰਧਾਨ ਭਾਰਤ ਵਿਕਾਸ ਪਰਿਸ਼ਦ ਜੀ ਨੇ ਕਿਹਾ ਕਿ ਸਾਡੀ ਸੰਸਕਿ੍ਰਤੀ ਤੇ ਸਾਡੇ ਸੰਸਕਾਰਾਂ ਨੂੰ ਬਚਾਉਣ ਲਾਇ ਅਜਿਹੇ ਪ੍ਰੋਗਰਾਮ ਬਹੁਤ ਜਰੂਰੀ ਹਨ ਤੇ ਭਾਰਤ ਵਿਕਾਸ ਪਰਿਸ਼ਦ ਇਸ ਵਿਚ ਪੂਰਾ ਸਹਿਜੋਗ ਕਰੇਗਾ . ਇਸ ਤੋਂ ਇਲਾਵਾ ਇਸ ਵਿਚ ਸ਼੍ਰੀ ਵਿਸ਼ਨੂੰ ਮਿੱਤਲ ਪ੍ਰਧਾਨ ਭਾਰਤ ਵਿਕਾਸ ਪਰਿਸ਼ਦ ਖਰੜ ,ਡਾ ਪ੍ਰਤਿਭਾ ਮਿਸ਼ਰਾ ਪ੍ਰਧਾਨ ਮਹਿਲਾ ਵਿੰਗ ਭਾਰਤ ਵਿਕਾਸ ਪਰਿਸ਼ਦ ਖਰੜ ,ਵਿਜੈ ਅੱਗਰਵਾਲ , ਵਿਕਾਸ ਗਰਗ , ਰਾਜਿੰਦਰ ਅਰੋੜਾ ਅਤੇ ਹੋਰ ਆਰੀਆ ਸਮਾਜ ਦੇ ਮੇਂਬਰੱਸ ਮੌਜੂਦ ਸਨ।

Share.

About Author

Leave A Reply