ਅਲਾਇੰਸ ਕਲੱਬ ਕੋਟਕਪੂਰਾ ਵਿਸ਼ਵਾਸ ਦੀ ਬੋਰਡ ਮੀਟਿੰਗ ਹੋਈ

0

ਕੋਟਕਪੂਰਾ ਸੁਭਾਸ਼ ਮਹਿਤਾ
ਅਲਾਇੰਸ ਕਲੱਬ ਕੋਟਕਪੂਰਾ ਵਿਸਵਾਸ ਦੀ ਬੋਰਡ ਮੀਟਿੰਗ ਐਲੀ ਚਰਨਦਾਸ ਗਰਗ ਦੀ ਪ੍ਰਧਾਨਗੀ ਹੇਠ ਹੋਈ ।ਜਿਸ ਵਿੱਚ ਕਲੱਬ ਦੇ ਸਾਰੇ ਅਹੁਦੇਦਾਰਾਂ ਅਤੇ ਸਮੂਹ ਮੈਂਬਰਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਪ੍ਰਧਾਨ ਚਰਨਦਾਸ ਗਰਗ ਨੇ ਇਸ ਵਿਸ਼ੇਸ਼ ਮੀਟਿੰਗ ਵਿੱਚ ਹੁਣ ਤੱਕ ਕੀਤੇ ਗਏ ਸਮਾਜ ਸੇਵੀ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ ਅਤੇ ਆਉਣ ਵਾਲੇ ਦਿਨਾਂ ‘ਚ ਕੀਤੇ ਜਾਣ ਵਾਲੇ ਵੱਖ-ਵੱਖ ਸੇਵਾ ਕਾਰਜਾਂ ਬਾਰੇ ਸਲਾਹ ਮਸ਼ਵਰਾ ਕੀਤਾ ਗਿਆ। ਇਸ ਮੀਟਿੰਗ ਵਿੱਚ 14 ਫਰਵਰੀ ਨੂੰ ਦੁਨੀਆਂ ਵਿੱਚ ਪਿਆਰ ਦੇ ਦਿਨ ਵਜੋਂ ਮਨਾਏ ਜਾਂਦੇ ਵੈਲੇਨਟਾਈਨ ਡੇ ਨੂੰ ਨਾ ਮਨਾਂ ਕੇ ਸ਼ਹੀਦ ਭਗਤ ਸਿੰਘ ਜੀ ਅਤੇ ਉਹਨਾਂ ਦੇ ਸਾਥੀਆਂ ਨੂੰ ਸ਼ਰਧਾਂਜਲੀ ਦੇਣ ਲਈ ਗਰੀਬ ਲੋਕਾਂ ਦੀਆਂ ਬਸਤੀਆਂ ਵਿੱਚ ਗਰਮ ਕੱਪੜੇ ਵੰਡਣ ਦਾ ਪ੍ਰੋਗਰਾਮ ਉਲੀਕਿਆ ਗਿਆ। ਉਨਾਂ ਵਾਤਾਵਰਨ ਦੀ ਸਾਂਭ-ਸੰਭਾਲ ਅਤੇ ਖਰਚੀਲੇ ਅਨੰਦ ਕਾਰਜਾਂ ਦੀ ਥਾਂ ਸਾਦਗੀ ਨੂੰ ਅਪਣਾਉਣ ਦੀ ਅਪੀਲ ਕੀਤੀ। ਇਸ ਮੌਕੇ ਕਲੱਬ ਦੇ ਇਸ ਮੋਕੇ ਕਲੱਬ ਦੇ ਜਨਰਲ ਸਕੱਤਰ ਉਦੇ ਰੰਦੇਵ, ਕੈਸੀਅਰ ਚੰਦਰ ਗਰਗ, ਪ੍ਰੈਸ ਸਕੱਤਰ ਸਤਨਾਮ ਸਿੰਘ, ਪ੍ਰੋਜੈਕਟ ਇੰਚਾਰਜ ਜਗਦੀਸ਼ ਕਪੂਰ, ਚੰਦਰ ਅਰੋੜਾ, ਫਸਟ ਵੀ.ਪੀ. ਰਕੇਸ ਕੁਮਾਰ, ਸੈਕਡ ਵੀ.ਪੀ. ਵਿਨੋਦ ਸਰਮਾ, ਐਡਵਾਈਜਰ ਜਤਿੰਦਰ ਚਾਵਲਾ, ਜਗਦੀਸ਼ ਛਾਬੜਾ, ਅਤੇ ਮੈਬਰ ਹਰਜੀਤ ਬਰਾੜ, ਮਨਵੀਰ ਰੰਗਾ, ਮੋਹਿਤ ਮਹਿਤਾ, ਪਵਨ ਭਾਰਤੀ, ਹਰਵਿੰਦਰ ਅਰੋੜਾ ਆਦਿ ਹਾਜਰ ਸਨ।

Share.

About Author

Leave A Reply