ਸਿੱਖ ਵਿਰਸਾ ਕੌਂਸਲ ਦੀ ਹਰ ਮੁਹਿੰਮ ਸਮਾਜਿਕ ਬੁਰਾਈਆਂ ਖਿਲਾਫ

0


ਸ੍ਰੀ ਮੁਕਤਸਰ ਸਾਹਿਬ (ਭਜਨ ਸਮਾਘ)-ਪਿਛਲੇ ਦਿਨੀਂ ਸਿੱਖ ਵਿਰਸਾ ਕੌਂਸਲ ਦੇ ਜਸਵੀਰ ਸਿੰਘ ਵੱਲੋਂ ਫੇਸ ਬੁੱਕ ਤੇ ਵਾਇਰਲ ਕੀਤੀ ਵੀਡੀਓ ਦੇ ਵਿਵਾਦ ਨੂੰ ਲੈ ਕੇ ਸਿੱਖ ਵਿਰਸਾ ਕੌਂਸਲ ਦੇ ਜਸਵੀਰ ਸਿੰਘ ‘ਤੇ ਵਾਲੀਮਿਕ ਸਮਾਜ ਵੱਲੋਂ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਦੋਸ਼ ਲਗਾ ਕੇ ਧਾਰਾ 295 ਤਹਿਤ ਮੁਕੱਦਮਾ ਦਰਜ਼ ਕਰਵਾਇਆ ਗਿਆ ਸੀ। ਜਿਸਦੀ ਸ਼ੁੱਕਰਵਾਰ 9 ਫਰਵਰੀ ਨੂੰ ਜਮਾਨਤ ਹੋਣ ਦੇ ਬਾਅਦ ਦੁਪਹਿਰ ਸਿੱਖ ਵਿਰਸਾ ਕੌਂਸਲ ਦੇ ਮਲੋਟ ਰੋਡ ਸਥਿਤ ਦਫ਼ਤਰ ‘ਚ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਸਵੀਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਸ੍ਰੀ ਮੁਕਤਸਰ ਸਾਹਿਬ ਦੇ ਬਾਜ਼ਾਰ ‘ਚ ਜੋ ਸਾਧੂ ਪਹਿਰਾਵੇ ‘ਚ ਵਿਅਕਤੀ ਮੰਗਣ ਦਾ ਕੰਮ ਕਰ ਰਹੇ ਸਨ ਦੀ ਵੀਡੀਓ ਅਪਲੋਡ ਕਰਕੇ ਫੇਸ ਬੁੱਕ ‘ਤੇ ਪਾਈ ਸੀ ਜਿਸਤੇ ਵਾਲੀਮਿਕ ਸਮਾਜ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਾਇਆ ਸੀ ਪਰ ਸਾਡਾ ਮਕਸਦ ਕਿਸੇ ਵੀ ਧਰਮ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਅਤੇ ਅਸੀਂ ਹਰ ਧਰਮ ਤੇ ਹਰ ਵਰਗ ਦਾ ਸਤਿਕਾਰ ਕਰਦੇ ਹਾਂ ਪਰ ਸਾਧੂ ਪਹਿਰਾਵੇ ‘ਚ ਕੁਝ ਵਿਅਕਤੀ ਢੋਂਗ ਰਚਾ ਕੇ ਲੋਕਾਂ ਦੀ ਲੁੱਟ ਕਰਦੇ ਹਨ ਤੇ ਰੱਬ ਦੇ ਨਾਂ ਤੇ ਮੰਗ ਕੇ ਨਸ਼ੇ ਦੇ ਆਦੀ ਹੋ ਰਹੇ ਹਨ, ਜਿਸ ਖਿਲਾਫ਼ ਆਵਾਜ਼ ਉਠਾਈ ਗਈ ਸੀ ਤਾਂ ਜੋ ਲੋਕ ਇਸ ਪ੍ਰਤੀ ਸੁਚੇਤ ਹੋ ਸਕਣ।  ਇਸ ਮੌਕੇ ਪ੍ਰਿਤਪਾਲ ਸਿੰਘ, ਹਰਮੀਤ ਸਿੰਘ, ਹਰਵਿੰਦਰ ਸਿੰਘ, ਗਗਨਦੀਪ ਸਿੰਘ, ਰਵਿੰਦਰ ਸਿੰਘ, ਹਰਪਿੰਦਰ ਸਿੰਘ, ਕਰਨ ਸਿੰਘ, ਗੁਰਜਿੰਦਰ ਸਿੰਘ, ਹਰਭਗਵਾਨ ਸਿੰਘ, ਮਨਵਿੰਦਰ ਸਿੰਘ, ਅਮਨਦੀਪ ਆਦਿ ਹਾਜ਼ਰ ਸਨ।

Share.

About Author

Leave A Reply