ਭਾਈਰੂਪਾ ਪੋਲ ਖੋਲ ਰੈਲੀ ਚ ਸੁਖਬੀਰ ਬਾਦਲ, ਮਜੀਠੀਆ ਅਤੇ ਮਲੂਕਾ ਨੇ ਕਾਂਗਰਸ ਨੂੰ ਲਾਏ ਰਗੜੇ

0


*ਕੈਪਟਨ ਸਾਨੂੰ ਸੰਭਾਲੇ ਸਰਕਾਰ, ਲੋਕਾਂ ਨੂੰ ਸਾਰੀਆਂ ਸਹੁਲਤਾਂ ਕਰ ਦਵਾਗੇ ਬਹਾਲ-ਸੁਖਬੀਰ ਬਾਦਲ
*ਲੋਕ ਜੀ ਐਸ ਟੀ ਟੈਕਸ ਤੇ ਘੱਟ ਜੋਜੋ ਟੈਕਸ ਤੋਂ ਵੱਧ ਦੁੱਖੀ-ਬਿਕਰਮ ਮਜੀਠੀਆ
*ਕਾਨੂੰਨ ਨੂੰ ਸ਼ਿੱਕੇ ਢੰਗ ਕੰਮ ਕਰਨ ਵਾਲੇ ਅਧਿਕਾਰੀਆਂ ਨੂੰ  ਦੇਣ ਪਵੇਗਾ ਹਿਸਾਬ –ਮਲੂਕਾ
ਭਾਈਰੂਪਾ/ਬਠਿੰਡਾ (ਗੌਰਵ ਕਾਲੜਾ, ਸਿਕੰਦਰ ਜੰਡੂ, ਪਰਮਦੀਪ ਢਿੱਲੋਂ)-ਝੂਠੇ ਵਾਅਦਿਆ ਰਾਹੀ ਪੰਜਾਬ ਦੇ ਲੋਕਾਂ ਨੂੰ ਗੁਮੰਰਾਹ ਕਰ ਸੱਤਾ ਦਾ ਨਿਗ ਮਾਣ ਰਹੀ ਕੈਪਟਨ ਸਰਕਾਰ ਦੇ ਦਿਨ ਹੁਣ ਪੁੱਗ ਚੁੱਕੇ ਹਨ ਕਿਉਕਿ ਪੰਜਾਬ ਵਾਸੀਆ ਹੁਣ ਕੈਪਟਨ ਸਰਕਾਰ ਦਾ ਅਸਲੀ ਰੂਪ ਦੇਖ ਚੁੱਕੇ ਹਨ ਇਨਾਂ ਗੱਲਾਂ ਦਾ ਪ੍ਰਗਟਾਵਾਂ ਅੱਜ ਜਿਲਾ ਬਠਿੰਡਾ ਦੇ ਭਾਈ ਰੂਪਾ ਵਿਖੇ ਸ੍ਰੋਮਣੀ ਅਕਾਲੀ ਦਲ -ਭਾਜਪਾ ਵੱਲੋ ਕਰਵਾਈ ਗਈ ਪੋਲ ਖੋਲ ਰੈਲੀ ਦੌਰਾਨ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਵੱਲੋ ਕੀਤਾ ਗਿਆ। ਲੋਕਾਂ ਦੇ ਭਰਵੇ ਇੱਕਠ ਨੂੰ ਸੰਬੋਧਨ ਕਰਦਿਆ ਸ ਬਾਦਲ ਨੇ ਕਿਹਾ ਕਿ ਖਜਾਨਾਂ ਖਾਲੀ ਹੋਣ ਡਰਾਮਾਂ ਕਰਨ ਵਾਲੀ ਕੈਪਟਨ ਸਰਕਾਰ ਨੂੰ ਸ੍ਰੋਮਣੀ ਅਕਾਲੀ ਦਲ ਵੱਲੋ ਖੁੱਲੀ ਚਣੌਤੀ ਹੈ ਕਿ ਸਾਨੂੰ ਇੱਕ ਮਹੀਨੇ ਦਾ ਸਮਾਂ ਦੇਵੇ ਕੈਪਟਨ ਸਰਕਾਰ ਅਸੀ ਨਾ ਸਿਰਫ ਬੰਦ ਕੀਤੀਆ ਸਾਰੀਆ ਲੋਕ ਭਲਾਈ ਸਕੀਮਾਂ ਨੂੰ ਮੁੜ ਸੁਰੂ ਕਰਾਗੇ ਬਲਕਿ ਪੰਜਾਬ ਦੇ ਹਰ ਹਲਕੇ ਇੱਕ ਇੱਕ ਕਰੋੜ ਰੁਪਏ ਵਿਕਾਸ ਕਾਰਜਾਂ ਲਈ ਦਿੱਤੇ ਜਾਣਗੇ,  ਉਨਾਂ ਕੈਪਟਨ ਸਰਕਾਰ ਤੇ ਤਿੱਖਾ ਹਮਲਾ ਕਰਦਿਆ ਕਿਹਾ ਕਿ ਅਸਲ ਵਿਚ ਕਾਂਗਰਸ ਵੱਲੋ ਸੱਤਾ ਹਾਸਿਲ ਕਰਨ ਲਈ ਪੰਜਾਬ ਦੇ ਲੋਕਾਂ ਨੂੰ ਝੂਠੇ ਵਾਅਦਿਆ ਰਾਹੀ ਗੁਮੰਰਾਹ ਕੀਤਾ ਗਿਆ। ਪਰ ਹੁਣ ਕੀਤੇ ਵਾਅਦਿਆ ਨੂੰ ਪੂਰਾ ਕਰਨ ਦੀ ਬਜਾਏ ਕੈਪਟਨ ਆਪਣੀਆ ਮਹਿਫਲਾ ਵਿਚ ਮਸਤ ਹੈ ਅਤੇ ਪੰਜਾਬ ਦੇ ਲੋਕਾਂ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ।  ਉਨਾਂ ਕੈਪਟਨ ਸਰਕਾਰ ਵੱਲੋ ਗਠਿਤ ਕੀਤੇ ਕਮਿਸ਼ਨਾਂ ਨੂੰ ਨਿਰਾ ਡਰਾਮਾਂ ਕਰਾਰ ਦੱਸਦਿਆ ਆਖਿਆ ਕਿ  ਜੇਕਰ ਜਾਂਚ ਕਰ ਰਹੇ ਕਮਿਸ਼ਨ ਵੱਲੋ ਕੋਈ ਵੀ ਗਲਤ ਫੈਸਲਾ ਲਿਆ ਗਿਆ ਤਾਂ ਸਰਕਾਰ ਆਉਣ ਤੇ ਉਕਤ ਕਮਿਸ਼ਨ ਵਿਚ ਸ਼ਾਮਲ ਅਧਿਕਾਰੀਆ ਖਿਲਾਫ ਬਣਦੀ ਕਰਵਾਈ ਕੀਤੀ ਜਾਵੇਗੀ। ਸ੍ਰ. ਬਾਦਲ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਕਬੱਡੀ ਕੱਪ ਕਰਵਾਏ ਗਏ ਅਤੇ ਪਿੰਡਾਂ ‘ਚ ਜਿੰਮ ਖੋਲਣ ਤੋਂ ਇਲਾਵਾ ਖੇਡ ਕਿੱਟਾ ਵੰਡੀਆਂ ਗਈਆਂ ਅਤੇ ਮੌਜੂਦਾ ਕੈਪਟਨ ਸਰਕਾਰ ਦੇ ਵਿਧਾਇਕ ਹਰਿਆਣੇ ਤੋਂ ਸ਼ਰਾਬ ਲਿਆ ਕੇ ਪੰਜਾਬ ‘ਚ ਵੇਚ ਰਹੇ ਹਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੀ ਲਤ ਲਾ ਰਹੇ ਹਨ। ਸ੍ਰ. ਬਾਦਲ ਨੇ ਬਿਨ੍ਹਾਂ ਸਰਕਾਰੀ ਸਹਾਇਤਾਂ ਤੋਂ ਇਕੱਲੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਲਦ ਹੀ ਵਰਲਡ ਕਬੱਡੀ ਕੱਪ ਕਰਵਾਉਣ ਦਾ ਐਲਾਨ ਕੀਤਾ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਅਤੇ ਮੌਜੂਦਾ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਕੈਪਟਨ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਵਰਦਿਆ ਆਖਿਆ ਕਿ ਪੰਜਾਬ ਦਾ ਖਜਾਨਾਂ ਖਾਲੀ ਹੋਣ ਦੀ ਦੋਹਾਈ ਦੇਣ ਵਾਲਾ ਮਨਪ੍ਰੀਤ ਬਾਦਲ ਅਸਲ ਵਿਚ ਇੱਕ ਬਿਮਾਰ ਮਾਨਸਿਕਤਾ ਵਾਲਾ ਵਿਅਕਤੀ ਹੈ। ਜੋ ਕਿ ਹਮੇਸ਼ਾ ਹੀ ਕਿਸਾਨ , ਵਿਉਪਾਰੀ ਅਤੇ ਹੋਰ ਵਰਗਾਂ ਨੂੰ ਮਿਲਣ ਵਾਲੀਆ ਸਹੂਲਤਾ ਦੇ ਖਿਲਾਫ ਰਿਹਾ ਹੈ । ਉਸਦੀ ਮਾੜੀ ਸੋਚ ਕਾਰਨ ਹੀ ਸ੍ਰੋਮਣੀ ਅਕਾਲੀ ਦਲ ਵੱਲੋ ਬਾਹਰ ਦਾ ਰਾਸਤਾ ਵਿਖਾਇਆ ਗਿਆ ਸੀ।  ਕੈਪਟਨ ਸਰਕਾਰ ਦੇ ਕਿਸਾਨ ਵਿਰੋਧੀ ਫੈਸਲੇ ਮੋਟਰਾਂ ਤੇ ਬਿਜਲੀ ਮੀਟਰ ਲਾਉਣ ਦਾ ਵਿਰੋਧ ਕਰਦਿਆ ਆਖਿਆ ਕਿ ਇਹ ਮੀਟਰ ਕਿਸੇ ਵੀ ਕੀਮਤ ਤੇ ਨਹੀ ਲੱਗਣ ਦਿੱਤੇ ਜਾਣਗੇ। ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਪੰਜਾਬ ਦੇ ਵਿਕਾਸ ਲਈ ਲਗਾਏ ਗਏ ਪ੍ਰੋਜੈਕਟ ਕਾਂਗਰਸੀਆਂ ਦੇ ਗੁੰਡਾ ਟੈਕਸ ਵਸੂਲੀ ਤਂ ਤੰਗ ਆ ਕੇ ਬੰਦ ਹੋਣ ਕਿਨਾਰੇ ਖੜੇ ਹਨ ਅਤੇ ਬਠਿੰਡਾ ‘ਚ ਵਿਸ਼ੇਸ਼ ਤੌਰ ‘ਤੇ ਜੋਜੋ ਟੈਕਸ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।  ਇਸ ਮੌਕੇ ਸ੍ਰੋਮਣੀ ਅਕਾਲੀ ਦੇ ਸਾਬਕਾ ਕੈਬਨਿਟ ਮੰਤਰੀ ਸਿੰਕਦਰ ਸਿੰਘ ਮਲੂਕਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋ ਇਸ ਹਲਕੇ ਵਿਚ ਗੁੱਟਕਾ ਸਾਹਿਬ ਦੀ ਸੌ ਚੱਕ ਕੇ ਲੋਕਾਂ ਨਾਲ ਪੂਰਣ ਕਰਜਾ ਮੁਆਫੀ , ਘਰ ਘਰ ਰੁਜਗਾਰ ਅਤੇ ਨਸ਼ਿਆ ਨੂੰ ਬੰਦ ਕਰਨ ਦੀ ਗੱਲ ਆਖੀ ਗਈ ਸੀ ਤੇ ਪੰਜਾਬ ਦੇ ਭੋਲੇ ਭਾਲੇ ਲੋਕ ਕੈਪਟਨ ਦੀਆ ਮਿੱਠੀਆ ਗੱਲਾ ਵਿਚ ਆ ਗਏ। ਪਰ ਸਰਕਾਰ ਬਣਦਿਆ ਹੀ ਕੈਪਟਨ ਵੱਲੋ ਕੀਤੇ ਵਾਅਦਿਆ ਨੂੰ ਵਿਸਾਰ ਦਿੱਤਾ । ਉਲਟਾ ਅਕਾਲੀ -ਭਾਜਪਾ ਕਾਰਜਕਾਲ ਦੌਰਾਨ ਸੁਰੂ ਕੀਤੀਆ ਲੋਕਾ ਭਲਾਈ ਸਕੀਮਾਂ ਬੰਦ ਕਰ ਦਿੱਤੀਆ । ਜਿਸ ਕਾਰਨ ਅੱਜ ਪੰਜਾਬ ਦਾ ਹਰ ਵਰਗ ਕੈਪਟਨ ਸਰਕਾਰ ਨੂੰ ਪਾਣੀ ਪੀ ਪੀ ਕੋਸ ਰਿਹਾ ਹੈ। ਉਨਾਂ ਕੈਪਟਨ ਸਰਕਾਰ ਵਿਚ ਸਿਆਸੀ ਵਿਰੋਧਤਾ ਦੇ ਚੱਲਦੇ ਦਰਜ ਕੀਤੇ ਜਾ ਰਹੇ ਮਾਮਲਿਆ ਦਾ ਜਿਕਰ ਕਰਦਿਆ ਸ ਮਲੂਕਾ ਨੇ ਕਿਹਾ ਕਿ ਕਾਨੂੰਨ ਨੂੰ ਸ਼ਿੱਕੇ ਢੰਗ ਕੰਮ ਕਰਨ ਵਾਲੇ ਕਿਸੇ ਅਧਿਕਾਰੀ  ਸਰਕਾਰ ਆਉਣ ਤੇ ਨਹੀ ਬਖ਼ਸ਼ਿਆ ਜਾਵੇਗਾ। ਇਸ ਤੋ ਇਲਾਵਾ ਰੈਲੀ ਨੂੰ ਬੀਬੀ ਜਗੀਰ ਕੌਰ, ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ, ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ, ਅਜੀਤ ਸਿੰਘ ਸਾਂਤ, ਬਲਵੀਰ ਸਿੰਘ ਘੁੰਨਸ, ਭਾਜਪਾ ਦੇ ਸੀਨੀਅਰ ਆਗੂ ਮੱਖਣ ਸਿੰਘ, ਡਾ. ਹਰਜਿੰਦਰ ਜੱਖੂ, ਰਣਦੀਪ ਸਿੰਘ ਮਲੂਕਾ ਵੱਲੋਂ ਵੀ ਸੰਬੋਧਨ ਕੀਤਾ ਗਿਆ। ਇਸ ਮੌਕੇ ਬੀਬੀ ਸੁਰਜੀਤ ਕੌਰ ਮਲੂਕਾ, ਸਤਨਾਮ ਸਿੰਘ ਭਾਈਰੂਪਾ, ਗੁਰਾ ਸਿੰਘ ਤੁੰਗਵਾਲੀ, ਰੌਕੀ ਕਾਂਸਲ, ਗੁਰਤੇਜ ਸਿੰਘ ਢੱਡੇ, ਤੇਜਿੰਦਰ ਮਿੱਡੂਖੇੜਾ, ਅਮਿਤ ਰਤਨ, ਮੇਅਰ ਬਲਵੰਤ ਰਾਏਨਾਥ, ਜਸਵੰਤ ਸਿੰਘ ਭਾਈਰੂਪਾ, ਗਗਨਦੀਪ ਗਰੇਵਾਲ, ਮਨਜੀਤ ਸਿੰਘ ਧੁੰਨਾ, ਸੁਨੀਲ ਬਿੱਟਾ, ਮੋਹਨ ਭਗਤਾ,ਗੁਰਬਿੰਦਰ ਸਿੰਘ ਭਗਤਾ,ਰਾਕੇਸ਼ ਗੋਇਲ, ਗੁਰਪ੍ਰੀਤ ਸਿੰਘ ਪੀਰਕੋਟ, ਮੀਡੀਆ ਇੰਚਾਰਜ਼ ਰਤਨ ਸ਼ਰਮਾ ਮਲੂਕਾ, ਪ੍ਰੈਸ ਸਕੱਤਰ ਡਾ. ਓਮ ਪ੍ਰਕਾਸ਼, ਰਾਕੇਸ਼ ਗੋਇਲ, ਸੁਖਵੀਰ ਜੱਸੀ ਪੌਵਾਲੀ, ਬਲਕਾਰ ਬਰਾੜ, ਸੁਰਜੀਤ ਭਾਈਰੂਪਾ, ਬੂਟਾ ਸਿੰਘ ਭਾਈਰੂਪਾ, ਦੀਪਾ ਘੋਲੀਆ, ਬੰਤ ਸਿੱਧੂ,ਹਰਪਾਲ ਢਿੱਲੋਂ,ਮੱਖਣ ਸਿੰਘ,ਹਰਜੀਤ ਮਲੂਕਾ, ਮਨਦੀਪ ਸ਼ਰਮਾ ਮਲੂਕਾ, ਮਨਦੀਪ ਲਾਡੀ ਤੋਂ ਇਲਾਵਾ ਵੱਡੀ ਗਿਣਤੀ ‘ਚ ਅਕਾਲੀ ਆਗੂ ਅਤੇ ਵਰਕਰ ਹਾਜ਼ਰ ਸਨ।

Share.

About Author

Leave A Reply