ਕੀ ਇਹ ਹੈ ਡਿਜੀਟਲ ਇੰਡੀਆ?

0

ਮੰਡੀ ਕਿਲਿਆਵਾਲੀ (ਡਾ. ਗਜਰਾਜ ਸਿੰਘ)-ਬੀਐਸਐਨਐਲ ਦੀ ਕੋਈ ਸ਼ਿਕਾਇਤ ਹੈ ਤਾਂ ਥੋੜਾ ਸੰਭਲ ਕੇ ਕਰੇ ਕਿਉਂਕਿ ਆਪ ਦੀ ਸ਼ਿਕਾਇਤ ਨੂੰ ਮਰੇ ਹੋਏ ਕਰਮਚਾਰੀ ਦੇ ਕੋਲ ਭੇਜਿਆਂ ਜਾ ਸਕਦਾ ਹੈ। ਇਸ ਤਰ੍ਹਾਂ ਮਾਮਲਾ ਮੰਡੀ ਡੱਬਵਾਲੀ ਵਿੱਚ ਸਾਹਮਣੇ ਆਇਆ ਹੈ। ਜਦੋ ਇੱਥੇ ਦੇ ਕੌਸਲਰ ਵਿਨੋਦ ਬਾਂਸਲ ਨੇ ਬਰਾਡਬੈਂਡ ਨਾ ਚੱਲਣ ਦੀ ਸ਼ਿਕਾਇਤ ਦਰਜ ਕਰਵਾਈ ਤਾਂ ਬੀਐਸਐਨਐਲ ਨੇ ਸਬੰਧਿਤ ਕਰਮਚਾਰੀ ਦਾ ਨਾਮ ਅਤੇ ਮੋਬਾਇਲ ਨੰਬਰ ਲਿਖ ਕੇ ਮੈਸਿਜ ਭੇਜ ਦਿੱਤਾ ਕਿ ਸੰਬਧਿਤ ਕਰਮਚਾਰੀ ਆਪ ਦੀ ਸਮੱਸਿਆ ਦਾ ਦੇਖ ਰਿਹਾ ਹੈ। ਸ਼ਿਕਾਇਤ ਕਰਤਾ ਨੇ ਕਈ ਵਾਰ ਕਾਲ ਕੀਤਾ ਤਾਂ ਕਾਲ ਨਹੀ ਲੱਗੀ। ਟੈਲੀਫੋਨ ਐਕਸਚੈਂਜ ਵਿੱਚ ਜਾ ਕੇ ਸੰਬਧਿਤ ਕਰਮਚਾਰੀ ਰਾਮ ਸ਼ੰਕਰ ਮੈਥਿਲ ਗੱਲ ਕਰਨੀ ਚਾਹੀ ਤਾਂ ਪਤਾ ਲੱਗਿਆ ਕਿ ਉਸ ਦਾ ਇੱਕ ਸਾਲ ਪਹਿਲਾ ਹੀ ਦੇਹਾਂਤ ਹੋ ਗਿਆ ਸੀ। ਲਾਈਨਮੈਨ ਨੂੰ ਜੋ ਵਾਕੀ ਟਾਕੀ ਦਿੱਤੀ ਗਈ ਸੀ ਉਹ ਕਰੀਬ ਤਿੰਨ ਚਾਰ ਸਾਲ ਪਹਿਲਾਂ ਹੀ ਵਿਭਾਗ ਨੇ ਵਾਪਿਸ ਲੈ ਲਈ ਸੀ।ਬਾਂਸਲ ਅਨੁਸਾਰ ਸਰਕਾਰ ਡਿਜੀਟਲ ਇੰਡੀਆਂ ਦਾ ਸੁਪਨਾ ਦਿਖਾਉਦੇ ਹੋਏ ਲੈਣ ਦੇਣ ਨੂੰ ਉਤਸਾਹ ਕਰ ਰਹੀ ਹੈ। ਦੂਜੇ ਪਾਸੇ ਇੰਟਰਨੈੱਟ ਵਰਗੀਆਂ ਸੁਵਿਧਾਵਾਂ ਦੇਣ ਵਿੱਚ ਕੇਂਦਰ ਸਰਕਾਰ ਦਾ ਮਹਿਕਮਾਂ ਹੀ ਫਲਾਪ ਸੋ ਹੋ ਰਿਹਾ ਹੈ। ਇਹ ਨਹੀ ਸ਼ਿਕਾਇਤ ਵੀ ਮਰੇ ਹੋਏ ਕਰਮਚਾਰੀ ਨੂੰ ਦੇ ਦਿੰਦੇ ਹੋਏ ਸਾਲ ਪਹਿਲੇ ਬੰਦ ਹੋਏ ਮੋਬਾਇਲ ਨੰਬਰ ਜਰਨੇਟਰ ਕਰ ਰਿਹਾ ਹੈ। ਕੀ ਇਹ ਡਿਜੀਟਲ ਇੰਡੀਆਂ ਹੈ?

Share.

About Author

Leave A Reply