ਬੰਗਲਾ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਨੂੰ ਭਰਿਸ਼ਟਾਚਾਰ ਦੇ ਦੋਸ਼ ਵਿੱਚ 5 ਸਾਲ ਦੀ ਜੇਲ੍ਹ

0


*ਅਗਲੀ ਚੋਣ ਨਹੀਂ ਲੜ ਸਕੇਗੀ
ਢਾਕਾ (ਆਵਾਜ਼ ਬਿਊਰੋ)-ਬੰਗਲਾ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜੀਆ ਨੇ ਭਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਦੋਸ਼ੀ ਕਰਾਰ ਦਿੰਦਿਆਂ ਪੰਜ ਸਾਲ ਜੇਲ੍ਹ ਦੀ ਸਜਾ ਸੁਣਾਈ ਗਈ ਹੈ। ਸਜਾ ਯਾਫਤਾ ਹੋ ਜਾਣ ਕਰਕੇ ਉਹ ਅਗਲੀਆਂ ਚੋਣਾਂ ਨਹੀਂ ਲੜ ਸਕੇਗੀ। ਸਜਾ ਦੇ ਫੈਸਲੇ ਤੋਂ ਬਾਅਦ ਬੰਗਲਾ ਦੇਸ਼ ਵਿੱਚ ਤਣਾਅ ਦਾ ਮਾਹੌਲ ਹੈ। ਦੇਸ਼ ਵਿੱਚ ਅੱਜ ਸਵੇਰ ਤੋਂ ਹੀ ਲੋਕਾਂ ਦੇ ਇੱਕ ਥਾਂ ਇਕੱਠੇ ਹੋਣ ਉੱਪਰ ਪਾਬੰਦੀ ਲਗਾਉਂਦਿਆਂ ਥਾਂ-ਥਾਂ  ਪੁਲਿਸ ਅਤੇ ਸੁਰੱਖਿਆ ਦਸਤੇ ਤਾਇਨਾਤ ਕਰ ਦਿੱਤੇ ਗਏ ਸਨ। ਅਦਾਲਤ ਦੇ ਫੈਸਲੇ ਤੋਂ ਪਹਿਲਾਂ ਹੀ ਖਾਲਿਦਾ ਜੀਆ ਦੇ ਹਜਾਰਾਂ ਹਮਾਇਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।  ਖਾਲਿਦਾ ਜੀਆ ਦੀ ਪਾਰਟੀ ਬੰਗਲਾ ਦੇਸ਼ ਨੈਸ਼ਨਲਿਸਟ ਪਾਰਟੀ ਦੇਸ਼ ਦੀ ਮੁੱਖ ਵਿਰੋਧੀ ਪਾਰਟੀ ਹੈ।  72 ਸਾਲਾ ਖਾਲਿਦਾ ਜੀਆ ਅਤੇ ਉਸ ਦੇ ਪੁੱਤਰ, ਪਾਰਟੀ ਦੇ ਸੀਨੀਅਰ ਉਪ ਪ੍ਰਧਾਨ ਤਾਰਿਕ ਅਹਿਮਾਨ ਸਮੇਤ ਪੰਜ ਲੋਕਾਂ ਉੱਪਰ 1.62 ਕਰੋੜ ਰੁਪਏ ਦਾ ਗਬਨ ਕਰਨ ਦਾ ਦੋਸ਼ ਹੈ। ਪਾਕਿਸਤਾਨ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਕਿਹਾ ਹੈ ਕਿ ਖਾਲਿਦਾ ਜੀਆ ਦੇ ਹਮਾਇਤੀਆਂ ਨੇ ਕਾਨੂੰਨ ਹੱਥ ਵਿੱਚ ਲੈਂਦਿਆਂ ਉਪੱਦਰ ਫੈਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਸਖਤ ਸਬਕ ਸਿਖਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਿਸ ਅਤੇ ਸੁਰੱਖਿਆ ਦਸਤੇ ਅਮਨ ਕਾਨੂੰਨ ਕਾਇਮ ਰੱਖਣ ਲਈ ਹਰ ਕਾਰਵਾਈ ਕਰਨਗੇ। ਇਸੇ ਦੌਰਾਨ ਖਾਲਿਦਾ ਜੀਆ ਦੇ ਹਮਾਇਤੀਆਂ ਦਾ ਦੋਸ਼ ਹੈ ਕਿ ਖਾਲਿਦਾ ਨੂੰ ਆ ਰਹੀਆਂ ਚੋਣਾਂ ਤੋਂ ਦੂਰ ਰੱਖਣ ਦੀ ਹਸੀਨਾ ਦੀ ਅਵਾਮੀ ਲੀਗ ਦੀ ਇਹ ਸਾਜਿਸ਼ ਹੈ। ਉਨ੍ਹਾਂ ਕਿਹਾ ਕਿ ਇਸ ਸਾਜਿਸ਼ ਖਿਲਾਫ ਉਹ ਸੜਕਾਂ ਤੇ ਉਤਰਨਗੇ।

Share.

About Author

Leave A Reply