ਸਾਡੇ ਦੁਸ਼ਮਣਾਂ ਦੀ ਮੱਦਦ ਕਰਨ ਵਾਲੇ ਸਾਡੇ ਦੋਸਤ ਨਹੀਂ : ਅਮਰੀਕਾ

0


ਵਾਸ਼ਿੰਗਟਨ (ਆਵਾਜ਼ ਬਿਊਰੋ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਪਾਕਿਸਤਾਨ ਨੂੰ ਦਿੱਤੀ ਜਾ ਰਹੀ ਸੁਰੱਖਿਆ ਵਿੱਤੀ ਸਹਾਇਤਾ ਰੋਕੇ ਜਾਣ ਤੋਂ ਬਾਅਦ ਵਾਈਟ ਹਾਊਸ ਵਿੱਚ ਅੱਜ ਇੱਕ ਨਵਾਂ ਬਿਆਨ ਜਾਰੀ ਕਰਦਿਆਂ ਪਾਕਿਸਤਾਨ ਨੂੰ ਸਿੱਧੀ ਚਿਤਾਵਨੀ ਦਿੱਤੀ ਹੈ ਕਿ ਸਾਡੇ ਦੁਸ਼ਮਣਾਂ ਨਾਲ ਮੇਲ ਮਿਲਾਪ ਰੱਖਣ ਵਾਲੇ ਅਤੇ ਉਨ੍ਹਾਂ ਦੀ ਹਰ ਸਮੇਂ ਮਦਦ ਕਰਨ ਵਾਲੇ ਕਦੀ ਵੀ ਅਮਰੀਕਾ ਦੇ ਦੋਸਤ ਨਹੀਂ ਹੋ ਸਕਦੇ। ਪਿਛਲੇ ਮਹੀਨੇ ਟਰੰਪ ਪ੍ਰਸ਼ਾਸਨ ਨੂੰ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਦੋ ਅਰਬ ਡਾਲਰ ਦੀ ਸੁਰੱਖਿਆ ਮੱਦਦ ਰੋਕਦਿਆਂ ਦੋਸ਼ ਲਗਾਇਆ ਸੀ ਕਿ ਪਾਕਿਸਤਾਨ ਨੇ ਅੱਤਵਾਦ ਦੇ ਖਿਲਾਫ ਲੜਾਈ ਵਿੱਚ ਇਸ ਪੈਸੇ ਦੀ ਵਰਤੋਂ ਨਹੀਂ ਕੀਤੀ। ਵਾਈਟ ਹਾਊਸ ਨੇ ਅੱਜ ਫਿਰ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਰਾਸ਼ਟਰਪਤੀ ਟਰੰਪ ਇਹ ਸਪੱਸ਼ਟ ਸੋਚ ਰੱਖਦੇ ਹਨ ਕਿ ਜੋ ਦੇਸ਼ ਅੱਤਵਾਦੀਆਂ ਨਾਲ ਮੇਲਮਿਲਾਪ ਕਰਦੇ ਹਨ ਅਤੇ ਉਨ੍ਹਾਂ ਦੀ ਹਰ ਪੱਖੋਂ ਮੱਦਦ ਕਰਦੇ ਹਨ, ਉੁਹ ਦੇਸ਼ ਅਮਰੀਕਾ ਦੇ ਦੋਸਤ ਨਹੀਂ ਹੋ ਸਕਦੇ। ਵਾਈਟ ਹਾਊਸ ਮੁਤਾਬਕ ਟਰੰਪ ਕੱਟੜਪੰਥੀ ਇਸਲਾਮਕ ਅੱਤਵਾਦ ਅਤੇ ਇਸ ਦੀ ਵਿਚਾਰਧਾਰਾ ਦਾ ਖਾਤਮਾ ਕਰਨ ਅਤੇ ਉਸ ਦਾ ਸਾਹਮਣਾ ਕਰਨ ਦੇ ਯਤਨਾਂ ਨੂੰ ਪਹਿਲ ਦੇਣਗੇ।

Share.

About Author

Leave A Reply