ਰਾਮਪੁਰਾ ਸ਼ਹਿਰ ’ਚ ਝੱਪਟਮਾਰਾਂ ਦੀ ਦਹਿਸ਼ਤ, ਪੁਲਿਸ ਬੇਵੱਸ

0


ਰਾਮਪੁਰਾ ਫੂਲ / ਸੁਰਿੰਦਰ ਕਾਂਸਲ
ਸਥਾਨਕ ਸ਼ਹਿਰ ਅੰਦਰ ਘਰਾਂ ਦੇ ਬਾਰ ਮੂਹਰੇ ਬੈਠੀਆਂ ਔਰਤਾਂ ਦੇ ਕੰਨਾਂ ਚ ਪਾਈਆਂ ਸੋਨੇ ਦੇ ਗਹਿਣੇ ਝੱਪਟਣ ਵਾਲੇ ਗਰੋਹ ਪੂਰੀ ਤਰ੍ਹਾਂ ਸਰਗਰਮ ਹਨ । ਪਿਛਲੇ ਇੱਕ ਮਹੀਨੇ ਵਿੱਚ ਹੀ ਅੱਧੀ ਦਰਜਨ ਦੇ ਕਰੀਬ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਪਰੰਤੂ ਪੁਲਿਸ ਦੇ ਹੱਥ ਉਕਤ ਗਰੋਹ ਦਾ ਇੱਕ ਵੀ ਸਰਗਣਾ ਹੱਥ ਨਹੀ ਲੱਗਿਆ ਜਿਸ ਕਾਰਨ ਸ਼ਹਿਰ ਵਾਸੀਆਂ ’ਚ ਦਹਿਸ਼ਤ ਦਾ ਮਹੌਲ ਬਣਿਆ ਹੋਇਆ ਹੈ। ਉਕਤ ਘਟਨਾਵਾਂ ਬੇਖੌਫ ਹੋ ਕੇ ਅੰਜਾਮ ਦੇਣ ਵਾਲਿਆ ਦੇ ਹੌਂਸਲੇ ਬੁਲੰਦ ਹਨ । ਜਿਸ ਕਾਰਨ ਅੱਜ ਤਕਰੀਬਨ ਦੁਪਹਿਰੋ ਬਾਅਦ ਨਿਊ ਭਗਤ ਸਿੰਘ ਕਲੌਨੀ ਦੀ ਗਲੀ ਨੰਬਰ ਸੱਤ ਜੋ ਚੋਰ ਰਾਸਤੇ ਵੱਜੋਂ ਮਸ਼ਹੂਰ ਹੈ। ਉਕਤ ਗਲੀ ’ਚ ਰਹਿਣ ਵਾਲੇ ਜਨ ਕਲਿਆਣ ਸਭਾ ਦੇ ਪ੍ਰਧਾਨ ਸੀਤਾ ਰਾਮ ਦੀਪਕ ਦੀ ਪਤਨੀ ਸਸੀਬਾਲਾ (56) ਸਾਲ ਜੋ ਗਠੀਆ ਦੀ ਬੀਮਾਰੀ ਤੋਂ ਪੀੜਤ ਹੈ ਤੇ ਵੀਲ੍ਹ ਚੇਅਰ ਤੇ ਆਪਣੇ ਘਰ ਅੱਗੇ ਬੈਠੀ ਤੇ ਦੋ ਨੌਜਵਾਨ ਖਾਲੀ ਪਏ ਪਲਾਟ ਚੋਂ ਆਕੇ ਉਸ ਦੀਆਂ ਸੋਨੇ ਦੀਆਂ ਵਾਲੀਆਂ ਝੱਪਟ ਕੇ ਮੋਟਰਸਾਈਕਲ ਤੇ ਫਰਾਰ ਹੋ ਗਏ । ਭਾਵੇਂ ਪਰਿਵਾਰ ਵੱਲੋਂ ਰੌਲਾ ਪਾਕੇ ਉਹਨਾਂ ਦਾ ਪਿੱਛਾ ਵੀ ਕੀਤਾ ਪਰੰਤੂ ਉਹ ਭੱਜਣ ਚ ਕਾਮਯਾਬ ਹੋ ਗਏ। ਉਕਤ ਪਰਿਵਾਰ ਨੇ ਇਸ ਦੀ ਸੂਚਨਾਂ ਥਾਣਾ ਸਿਟੀ ਰਾਮਪੁਰਾ ਫੂਲ ਵਿਖੇ ਦੇ ਦਿੱਤੀ ਪੁਲਿਸ ਨੇ ਆਕੇ ਮੌਕਾ ਵਾਰਦਾਤ ਦਾ ਨਿਰੀਖਣ ਕੀਤਾ ਪਰਤੂੰ ਇਸ ਸਬੰਧੀ ਜਦੋਂ ਥਾਣਾ ਇੰਨਚਾਰਜ ਨਾਲ ਗੱਲ ਕੀਤੀ ਤਾ ਉਹਨਾਂ ਕਿਹਾ ਕਿ ਹਾਲੇ ਤਫਤੀਸ਼ ਜਾਰੀ ਹੈ ਉਸ ਤੋਂ ਬਾਅਦ ਕੇਸ ਦਰਜ਼ ਕੀਤਾ ਜਾਵੇਗਾ। ਜਿਕਰਯੋਗ ਹੈ ਕਿ ਰਾਮਪੁਰਾ ਸ਼ਹਿਰ ’ਚ ਪੁਲਿਸ ਦੀ ਕਾਰਜ਼ਗੁਜਾਰੀ ਤੇ ਸੁਆਲੀਆ ਨਿਸਾਨ ਲੱਗ ਰਹੇ ਹਨ । ਇਸ ਤੋ ਪਹਿਲਾਂ ਭਾਵੇ ਪੁਲਿਸ ਨੇ ਖਾਨਾਪੂਰਤੀ ਕਰਦਿਆਂ ਕੁੱਝ ਚੋਰਾਂ ਨੂੰ ਫੜਿਆ ਵੀ ਹੈ ਪਰੰਤੂ ਸ਼ਹਿਰ ’ਚ ਚੋਰਾਂ ਤੇ ਝੱਪਟਮਾਰਾਂ ਦੀ ਦਹਿਸ਼ਤ ਬਰਕਰਾਰ ਹੈ।

Share.

About Author

Leave A Reply