ਨਸ਼ੀਲੀਆਂ ਗੋਲੀਆਂ ਸਣੇ ਚੜਿਆ ਪੁਲਿਸ ਅੜਿੱਕੇ

0


ਅਹਿਮਦਗੜ੍ਹ / ਰੂਪੀ ਰਛੀਨ
ਪੰਜਾਬ ਵਿੱਚ ਦਿਨੋ-ਦਿਨ ਵੱਧ ਰਹੇ ਨਸ਼ੇ ਨੂੰ ਰੋਕਣ ਲਈ ਜਿੱਥੇ ਪੰਜਾਬ ਸਰਕਾਰ ਯਤਨ ਕਰ ਰਹੀ ਹੈ ਉੱਥੇ ਹੀ ਪੁਲਿਸ ਵੱਲੋਂ ਹਰ ਰੋਜ ਨਸ਼ੇ ਦੇ ਤਸਕਰਾਂ ਨੂੰ ਕਾਬੂ ਕਰਕੇ ਜੇਲ ਭੇਜੇ ਜਾ ਰਹੇ ਹਨ । ਇਸੇ ਕੜੀ ਤਹਿਤ ਸਦਰ ਥਾਣਾ ਰਾਏਕੋਟ ਅਧੀਨ ਆਉਣੀ ਚੌਂਕੀ ਲੋਹਟਬੱਦੀ ਨੇ ਇਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ । ਇਸ ਸਬੰਧੀ ਜਾਣਕਾਰੀ ਚੌਂਕੀ ਲੋਹਟਬੱਦੀ ਦੇ ਇੰਨਚਾਰਜ ਸੁਖਵਿੰਦਰ ਸਿੰਘ ਦਿਓਲ ਨੇ ਸਦਰ ਥਾਣਾ ਰਾਏਕੋਟ ਦੀ ਪੁਲਿਸ ਪਾਰਟੀ ਨੇ ਗਸਤ ਦੌਰਾਨ ਦਾਣਾ ਮੰਡੀ ਲੋਹਟਬੱਦੀ ਤੋਂ ਜੋਗਿੰਦਰ ਸਿੰਘ ਉਰਫ ਬਚੀ ਪੇਂਟਰ ਪੁੱਤਰ ਹਰਬੰਸ ਸਿੰਘ ਭੈਣੀ ਬੜਿੰਗਾ ਨੂੰ ੩੯ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ । ਜਿਸ ਤੇ ਐਨ.ਡੀ.ਪੀ.ਸੀ ਤਹਿਤ ਮੁਕਦਮਾ ਨੰ: ੨੫/੧੮ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ । ਇਸ ਮੌਕੇ ਮੁਨਸ਼ੀ ਗੁਰਮੇਲ ਸਿੰਘ, ਹੌਲਦਾਰ ਦਲਵਿੰਦਰ ਸਿੰਘ ਤੇ ਸਿਪਾਹੀ ਸਵਰਨਦੀਪ ਸਿੰਘ ਹੋਰ ਪੁਲੀਸ ਮੁਲਾਜਮ ਹਾਜ਼ਰ ਸਨ ।

Share.

About Author

Leave A Reply