ਗੰਨਿਆਂ ਦੀ ਟਰਾਲੀ ਤੇ ਕਾਰ ’ਚ ਟੱਕਰ, ਇੱਕ ਦੀ ਮੌਤ

0


ਧੂਰੀ / ਮਨੋਹਰ ਸਿੰਘ ਸੱਗੂ
ਸਥਾਨਕ ਕੱਕੜਵਾਲ ਚੌਕ ਵਿਖੇ ਇੱਕ ਗੰਨਿਆਂ ਦੀ ਭਰੀ ਟਰਾਲੀ ਅਤੇ ਇੱਕ ਅਲਟੋ ਕਾਰ ਦੇ ਹੋਏ ਐਕਸੀਡੈਟ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਸਿਟੀ ਧੂਰੀ ਦੇ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਵੱਲੋ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਕੜਵਾਲ ਚੌਕ ਵਿੱਚ ਅਲਟੋ ਕਾਰ ਸਵਾਰ ਅਮਰੀਕ ਸਿੰਘ ਵਾਸੀ ਮੱਲੂਮਾਜਰਾ ਦੀ ਗੰਨਿਆਂ ਦੀ ਭਰੀ ਟਰਾਲੀ ਨਾਲ ਇਹ ਹਾਦਸਾ ਉਸ ਵੇਲੇ ਵਾਪਰਿਆ, ਜਦੋ ਗੰਨਿਆਂ ਦੀ ਭਰੀ ਟਰਾਲੀ ਬਗੈਰ ਰਿਫਲੈਕਟਰ ਤੇ ਲਾਇਟਾਂ ਤੋ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ ਅਮਰੀਕ ਸਿੰਘ ਵਾਸੀ ਮੱਲੂਮਾਜਰਾ ਦੀ ਮੌਤ ਹੋ ਗਈ। ਉਨ੍ਹਾ ਦੱਸਿਆ ਕਿ ਮੁਲਜ਼ਮ ਦੇ ਖਿਲਾਫ਼ ਮੁੱਕਦਮਾ ਨੰ; 14 ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ।

Share.

About Author

Leave A Reply