ਆਰ.ਪੀ.ਐਫ ਨੇ ਚੱਲਦੀ ਗੱਡੀ ’ਚੋਂ ਚਾਵਲਾਂ ਦੀਆਂ ਬੋਰੀਆਂ ਚੋਰੀ ਕਰਨ ਵਾਲੇ ਗਿਰੋਹ ਦੇ 7 ਮੈਂਬਰ ਕੀਤੇ ਕਾਬੂ

0


ਧੂਰੀ / ਮਨੋਹਰ ਸਿੰਘ ਸੱਗ
ਰੇਲਵੇ ਸੁਰੱਖਿਆ ਫੋਰਸ ਚੌਂਕੀ ਧੂਰੀ ਵੱਲੋਂ ਚੱਲਦੀ ਟਰੇਨ ’ਚੋਂ ਚਾਵਲਾਂ ਦੀਆਂ ਬੋਰੀਆਂ ਚੋਰੀ ਕਰਨ ਵਾਲੇ ਗਿਰੋਹ ਦੇ 7 ਮੈਂਬਰਾਂ ਨੂੰ ਰੰਗੇ ਹੱਥੀ ਗਿ੍ਰਫਤਾਰ ਕੀਤੇ ਜਾਣ ਦੀ ਖਬਰ ਹੈ। ਅੱਜ ਆਰ.ਪੀ.ਐਫ ਪਟਿਆਲਾ ਦੇ ਇੰਚਾਰਜ ਇੰਸਪੈਕਟਰ ਜੀ.ਐੱਸ. ਆਹਲੂਵਾਲੀਆ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਲੰਬੀ 26/27 ਜਨਵਰੀ ਦੀ ਰਾਤ ਨੂੰ ਫੋਰਸ ਨੂੰ ਸੂਚਨਾਂ ਮਿਲੀ ਸੀ ਕਿ ਧੂਰੀ-ਸੰਗਰੂਰ ਰੇਲਵੇ ਲਾਇਨ ’ਤੇ ਧੂਰੀ ਤੋਂ ਚੱਲੀ ਚਾਵਲਾਂ ਦੀ ਭਰੀ ਮਾਲ ਗੱਡੀ ’ਚੋਂ ਸ਼ਹਿਰੋ ਬਾਹਰ ਬਸੰਤ ਕਾਲੋਨੀ ਲਾਗੇ ਚੱਲਦੀ ਗੱਡੀ ’ਚੋਂ ਬੋਰੀਆਂ ਚੋਰੀ ਕਰਨ ਵਾਲੇ ਗਿਰੋਹ ਨੇ ਚਾਵਲਾਂ ਦੀਆਂ ਕਾਫੀ ਬੋਰੀਆਂ ਉਤਾਰ ਕੇ ਲਾਇਨ ਕਿਨਾਰੇ ਰੱਖੀਆਂ ਹੋਈਆਂ ਹਨ ਅਤੇ ਜਦੋਂ ਉਨ੍ਹਾਂ ਦੀ ਅਗਵਾਈ ਹੇਠ ਆਰ.ਪੀ.ਐਫ ਚੌਂਕੀ ਧੂਰੀ ਦੇ ਇੰਚਾਰਜ ਨਿਤੀਸ਼ ਸਾਲਵੀ, ਥਾਣੇਦਾਰ ਸੁਮਨ ਠਾਕੁਰ, ਹੌਲ. ਗੁਰਪ੍ਰੀਤ ਸਿੰਘ, ਬਲਵਿੰਦਰ ਸਿੰਘ, ਸਤੀਸ ਕੁਮਾਰ, ਸੱਤਪਾਲ, ਜਸਵਿੰਦਰ ਸਿੰਘ, ਕਿ੍ਰਸ਼ਨ ਸਿੰਘ ਅਤੇ ਜਸਵਿੰਦਰ ਸਿੰਘ ਮੌਕੇ ਤੇ ਪੁੱਜੇ ਤਾਂ ਚੋਰੀ ਕੀਤੀਆਂ ਬੋਰੀਆਂ ਚੁੱਕਣ ਦੀ ਤਾਕ ਵਿੱਚ ਖੜੇ ਚੋਰ ਗਿਰੋਹ ਦੇ ਮੈਂਬਰਾਂ ਨੇ ਨਿਤੇਸ਼ ਸਾਲਵੀ ਅਤੇ ਉਸਦੇ ਇੱਕ ਮੈਂਬਰ ਤੇ ਹਮਲਾ ਕਰਕੇ ਜਖਮੀ ਕਰ ਦਿੱਤਾ, ਪਰ ਉਨ੍ਹਾਂ ਹਿੰਮਤ ਦਿਖਾਉਂਦਿਆਂ ਚੋਰ ਗਿਰੋਹ ਦੇ 7 ਮੈਂਬਰਾਂ ਨੂੰ ਕਾਬੂ ਕਰ ਲਿਆ, ਜਦੋਂਕਿ ਉਨ੍ਹਾਂ ਦਾ ਇੱਕ ਸਾਥੀ ਮੌਕੇ ਤੋ ਭੱਜਣ ਵਿੱਚ ਸਫ਼ਲ ਹੋ ਗਿਆ। ਉਨ੍ਹਾਂ ਦੱਸਿਆ ਕਿ ਚੋਰ ਗਿਰੋਹ ਦੇ ਕਾਬੂ ਕੀਤੇ ਗਏ ਮੰਗਾ, ਕੇਵਲ, ਸੰਜੂ ਤੇ ਸ਼ੰਟੀ ਵਾਸੀ ਧੂਰੀ ਅਤੇ ਸੋਨੂੰ, ਮੁਰਲੀ ਤੇ ਅਮਨ, ਕੱਲੂ ਵਾਸੀ ਬੁਢਲਾਡਾ ਦੇ ਖਿਲਾਫ਼ 3 ਆਰ.ਪੀ. (ਯੂ.ਪੀ.) ਐਕਟ ਤਹਿਤ ਮੁੱਕਦਮਾ ਦਰਜ਼ ਕਰ ਲਿਆ ਗਿਆ, ਜਦੋਂਕਿ ਫਰਾਰ ਹੋਏ ਵਿੱਕੀ ਉਰਫ ਵਿਕੀਆ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Share.

About Author

Leave A Reply