ਸ੍ਰੀ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ‘ਤੇ ਪਿੰਡ ਸੀੜ੍ਹਾ ਵਿਖੇ ਨਗਰ ਕੀਰਤਨ ਸਜਾਇਆ

0

ਲੁਧਿਆਣਾ / ਲਵਦੀਪ ਸਿੰਘ, ਅਸ਼ੋਕ ਪੁਰੀ
ਗੁਰਦੁਆਰਾ ਸਾਹਿਬ ਪਿੰਡ ਸੀੜ੍ਹਾ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ  ਅਤੇ  ਪੰਜ ਪਿਆਰਿਆਂ ਦੀ ਅਗਵਾਈ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਢੱਕੀ ਸਾਹਿਬ ਵਾਲੇ ਸੰਤ ਵੀ ਨਗਰ ਕੀਰਤਨ ਵਿੱਚ ਸ਼ਾਮਿਲ ਹੋਏ ਅਤੇ ਸਮੂਹ ਸੰਗਤ ਵੱਲੋਂ ਵੱਖ-ਵੱਖ ਥਾਵਾਂ ਤੇ ਲੰਗਰ ਲਗਾਏ ਗਏ। ਇਹ ਨਗਰ ਕੀਰਤਨ ਪਿੰਡ ਸੀੜ੍ਹਾ ਤੋਂ ਚੱਲ ਕੇ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਆਖਿਰ ਗੁਰਦੁਆਰਾ ਸਾਹਿਬ ਆ ਕੇ ਸੰਪੂਰਨ ਹੋਇਆ। ਪਿੰਡ ਦੇ  ਨੋਜਵਾਨਾਂ  ਨੇ   ਵੀ ਝਾੜੂ ਦੀ ਸੇਵਾ ਅਤੇ ਫੁੱਲਾਂ ਦੀ ਵਰਖਾ ਕੀਤੀ। ਸਮੂਹ ਸੰਗਤਾਂ ਨੇ ਬਹੁਤ  ਉਤਸਾਹ ਨਾਲ ਨਗਰ ਕੀਰਤਨ ਮਨਾਇਆ। ਸਕੂਲ ਦੇ ਬੱਚਿਆਂ ਨੇ ਵੀ ਵੱਧ ਚੜ੍ਹ ਕੇ ਵਿਸ਼ਾਲ ਨਗਰ ਕੀਰਤਨ ਵਿੱਚ ਹਾਜ਼ਰੀ ਲਗਾਈ। ਸਾਬਕਾ   ਪੰਚ   ਸ.ਸੰਤੋਖ   ਸਿੰਘ ਜੀ  ਨੇ ਨੋਜਵਾਨਾਂ  ਅਤੇ ਸਮੂਹ ਸੰਗਤਾਂ ਨੂੰ ਇਸ ਤਰ੍ਹਾਂ ਹੀ ਗੁਰੂ ਜੀ ਦੀ ਦੇ ਚਰਨਾ ਨਾਲ ਜੁੜੇ ਰਹਿਣ ਦੀ ਬੇਨਤੀ ਕੀਤੀ ਨਾਲ ਹੀ ਨਸ਼ਿਆ ਤੋਂ ਦੂਰ ਰਹਿਣ ਅਤੇ ਇਕ   ਸੋਹਣਾ   ਪੰਜਾਬ   ਵਸਾਉਣ   ਦਾ   ਪ੍ਰਚਾਰ ਕੀਤਾ। ਉਥੇ ਹੀ ਗਗਨਦੀਪ ਸਰਾਂ, ਅਰਮਾਨ ਜਸਲ, ਕੁਲਦੀਪ ਸਰਾਂ, ਰਣਜੀਤ   ਸਰਾਂ, ਗੋਗੀ  ਸੰਧੂ, ਭੁਪਿੰਦਰ ਸਿੰਘ ਗਰੇਵਾਲ, ਰਮਨਾ, ਹਰਪ੍ਰੀਤ ਗਰੇਵਾਲ, ਪਿੰਦੀ ਗਰੇਵਾਲ, ਅਤੇ ਵਰਿੰਦਰ ਸਰਾਂ ਨੇ ਆਈਆਂ ਸਮੂਹ ਸੰਗਤਾਂ ਦਾ ਦਿਲੋਂ ਧੰਨਵਾਦ ਕੀਤਾ ।

Share.

About Author

Leave A Reply