ਸੈਰ ਸਪਾਟਾ ਸਿਟੀ ਰੋਟੋਰੂਆ ਨੇ ਖਿੱਚੇ ਭਾਰਤੀ 62 ਲੋਕਾਂ ਸਿਟੀਜ਼ਨਸ਼ਿੱਪ ਲੈ ਵਿਸ਼ਵ ਉਡਾਰੀ ਦੇ ਲਾਏ ਖੰਭ

0

ਔਕਲੈਂਡ / ਹਰਜਿੰਦਰ ਸਿੰਘ ਬਸਿਆਲਾ
ਵਿਦੇਸ਼ ਦੀ ਧਰਤੀ ਉਤੇ ਪਹਿਲਾਂ ਪੱਕੀ ਰਿਹਾਇਸ਼ ਅਤੇ ਫਿਰ ਦੇਸ਼ ਦੀ ਨਾਗਰਿਕਤਾ ਪ੍ਰਾਪਤ ਕਰਨਾ ਹਰ ਪ੍ਰਵਾਸੀ ਦਾ ਸੁਪਨਾ ਹੁੰਦਾ ਹੈ। ਨਿਊਜ਼ੀਲੈਂਡ ਦੇ ਵਿਚ ਭਾਰਤੀ ਲੋਕ ਮਿਹਨਤ ਮੁਸ਼ੱਕਤ ਦੇ ਨਾਲ ਵੱਖ-ਵੱਖ ਸ਼ਹਿਰਾਂ ਦੇ ਵਿਚ ਆਪਣੇ ਨਾਂਅ ਦੀਆਂ ਪਲੇਟਾਂ ਲਾ ਕੇ ਇਸ ਦੇਸ਼ ਨੂੰ ਆਪਣਾ ਘਰ ਬਣਾ ਰਹੇ ਹਨ। ਅੱਜ ਰੋਟੋਰੂਆ ਵਿਖੇ ਸਿਟੀਜ਼ਨ ਸ਼ਿੱਪ ਦੇ ਹੋਏ ਸਮਾਰੋਹ ਵਿਚ ਨੈਸ਼ਨਲ ਮੀਡੀਆ ਨੇ ਵਿਸ਼ੇਸ਼ ਰਿਪੋਰਟ ਪੇਸ਼ ਕੀਤੀ। ਜਿਸ ਤੋਂ ਪਤਾ ਲਗਦਾ ਹੈ ਕਿ ਹੁਣ ਰੋਟੋਰੂਆ ਵਿਖੇ ਰੋਟੀਆਂ ਦੀ ਜਿਆਦਾ ਖੁਸ਼ਬੂ ਆਇਆ ਕਰੇਗੀ ਕਿਉਂਕਿ ਇਥੇ ਅੱਜ 62 ਲੋਕਾਂ ਨੇ ਨਾਗਰਿਕਤਾ ਪ੍ਰਾਪਤ ਕਰਕੇ ਇਹ ਸਾਬਿਤ ਕੀਤਾ ਕਿ ਉਹ ਇਸ ਨੂੰ ਆਪਣਾ ਪੱਕਾ ਘਰ ਬਣਾ ਚੁੱਕੇ ਹਨ। ਪਿਛਲੇ ਸਾਲ ਸਿਰਫ 28 ਪਰਿਵਾਰਾਂ ਨੇ ਰੋਟੋਰੂਆ ਵਿਖੇ ਨਾਗਰਿਕਤਾ ਪ੍ਰਾਪਤ ਕੀਤੀ। ਇਸ ਵਾਰ ਦੁਗਣੇ ਤੋਂ ਵੀ ਜਿਆਦਾ ਹੈ। ਇਨ੍ਹਾਂ ਤੋਂ ਇਲਾਵਾ 35 ਫੀਜ਼ੀਅਨ ਲੋਕਾਂ ਨੇ ਵੀ ਨਾਗਰਿਕਤਾ ਹਾਸਿਲ ਕੀਤੀ।  ਪੰਜਾਬੀ ਕਮਿਊਨਿਟੀ ਦੀ ਜਾਣੀ-ਪਹਿਚਾਣੀ ਸਖਸ਼ੀਅਤ ਸ੍ਰੀ ਰਾਜੀਵ ਬਾਜਵਾ ਨੇ ਅੱਜ ਨਾਗਰਿਕਤਾ ਪ੍ਰਾਪਤ ਕਰਨ ਬਾਅਦ ਨੈਸ਼ਨਲ ਮੀਡੀਆ ਨੂੰ ਵਿਸ਼ੇਸ਼ ਜਾਣਕਾਰੀ ਵੀ ਦਿੱਤੀ। ਉਹ ਆਪਣੇ ਪਰਿਵਾਰ ਸਮੇਤ ਉਥੇ ਵਧੀਆ ਬਿਜ਼ਨਸ ਕਰ ਰਹੇ ਹਨ ਅਤੇ ਮੀਡੀਆ ਕਰਮੀ ਦੇ ਤੌਰ ਉਤੇ ਵੀ ਆਪਣਾ ਬਣਦਾ ਯੋਗਦਾਨ ਪਾਉਂਦੇ ਰਹਿੰਦੇ ਹਨ। ਵਿਸ਼ਵ ਉਡਾਰੀ ਦੇ ਖੰਬ: ਨਿਊਜ਼ੀਲੈਂਡ ਪਾਸਪੋਰਟ ਪ੍ਰਾਪਤ ਕਰਨ ਬਾਅਦ ਇਥੇ ਦਾ ਨਾਗਰਿਕ ਵਿਸ਼ਵ ਦੇ 171 ਦੇਸ਼ਾਂ ਦੇ ਵਿਚ ਬਿਨਾਂ ਵੀਜ਼ਾ ਜਾਂ ਪਹੁੰਚਣ ਉਤੇ ਵੀਜ਼ਾ ਸਹੂਲਤ ਦੇ ਨਾਲ ਸੈਰ ਸਪਾਟੇ ਵਾਸਤੇ ਉਡਾਰੀ ਮਾਰ ਸਕਦਾ ਹੈ। ਨਿਊਜ਼ੀਲੈਂਡ ਪਾਸਪੋਰਟ ਵਿਸ਼ਵ ਰੈਂਕਿੰਗਦੇ ਵਿਚ 7ਵੇਂ ਨੰਬਰ ਉਤੇ ਆਉਂਦਾ ਹੈ।

Share.

About Author

Leave A Reply