ਵਿਦੇਸ਼ਾਂ ‘ਚ ਕੁੜੀਆਂ ਨੇ ਮਾਰੀਆਂ ਮੱਲਾਂ ਆਕਸਫੋਰਡ ਯੂਨੀਵਰਸਿਟੀ ‘ਚ ਰਚਿਆ ਇਤਿਹਾਸ

0

ਲੰਡਨ / ਆਵਾਜ਼ ਬਿਊਰੋ
ਦੁਨੀਆ ਦੀ 6ਵੀਂ ਸਭ ਤੋਂ ਵੱਡੀ ਤੇ ਪ੍ਰਸਿੱਧ ਯੂਨੀਵਰਸਿਟੀ ਆਕਸਫੋਰਡ ‘ਚ ਪਹਿਲੀ ਵਾਰ ਵਿਦਿਆਰਥੀਆਂ ਦੀ ਗਿਣਤੀ ਵਿਚ ਕੁੜੀਆਂ ਨੇ ਬਾਜ਼ੀ ਮਾਰੀ ਹੈ ਕਿਉਂਕਿ ਵਧੇਰੇ ਕੁੜੀਆਂ ਨੇ ਦਾਖਲੇ ਲਈ ਕੁਆਲੀਫਾਈ ਕੀਤਾ ਹੈ। ਆਕਸਫੋਰਡ ਯੂਨੀਵਰਸਿਟੀ ਦੇ 922 ਸਾਲ ਦੇ ਇਤਿਹਾਸ ਵਿਚ ਇੰਝ ਵਾਰ ਹੋਇਆ ਹੈ। ਬ੍ਰਿਟੇਨ ਦੀ ਯੂਨੀਵਰਸਿਟੀ ਐਂਡ ਕਾਲਜ ਐਡਮਿਸ਼ਨ ਬਾਡੀ ਨੇ ਦੱਸਿਆ ਕਿ ਇਸ ਵਾਰ ਦੇ ਅੰਡਰਗ੍ਰੈਜੂਏਟ ਕੋਰਸ ਵਿਚ 1025 ਲੜਕੇ ਜਦੋਂਕਿ 1070 ਲੜਕੀਆਂ ਨੇ ਦਾਖਲਾ ਲਿਆ ਹੈ। ਕੋਰਸ ‘ਚ ਦਾਖਲੇ ਲਈ ਅਪਲਾਈ ਕਰਨ ਵਾਲਿਆਂ ਵਿਚ ਵੀ ਲੜਕੀਆਂ ਅੱਗੇ ਸਨ। 1275 ਲੜਕੀਆਂ, ਜਦੋਂਕਿ 1165 ਲੜਕਿਆਂ ਨੇ ਕੋਰਸ ਲਈ ਅਪਲਾਈ ਕੀਤਾ ਸੀ।
ਇਸ ਤੋਂ ਪਹਿਲਾਂ ਵੀ ਆਕਸਫੋਰਡ ਇਸ ਫਰਕ ਨੂੰ ਖਤਮ ਕਰਨ ਲਈ ਕਦਮ ਚੁੱਕਦਾ ਰਿਹਾ ਹੈ। ਯੂਨੀਵਰਸਿਟੀ ਨਾਲ ਜੁੜੇ 38 ਵਿਚੋਂ 13 ਕਾਲਜਾਂ ਵਿਚ ਮਹਿਲਾ ਪ੍ਰਿੰਸੀਪਲ ਹੈ। 2016 ਵਿਚ ਯੂਨੀਵਰਸਿਟੀ ਨੇ ਵੀ ਪਹਿਲੀ ਮਹਿਲਾ ਵਾਈਸ ਚਾਂਸਲਰ ਅਤੇ ਪਹਿਲੀ ਮਹਿਲਾ ਵਾਰਡਨ ਦੀ ਨਿਯੁਕਤੀ ਕੀਤੀ ਸੀ। ਬਲੈਕ ਬ੍ਰਿਟਿਸ਼ ਵਿਦਿਆਰਥੀਆਂ ਦੇ ਦਾਖਲੇ ਕਾਰਨ ਆਕਸਫੋਰਡ ਦੀ ਆਲੋਚਨਾ ਹੁੰਦੀ ਰਹੀ ਹੈ। ਇਸ ਦਿਸ਼ਾ ਵਿਚ ਵੀ ਸੁਧਾਰ ਕਰਦੇ ਹੋਏ ਇਸ ਵਾਰ 65 ਬਲੈਕ ਬ੍ਰਿਟਿਸ਼ ਵਿਦਿਆਰਥੀਆਂ ਨੂੰ ਦਾਖਲਾ ਦਿੱਤਾ ਗਿਆ ਹੈ। ਆਕਸਫੋਰਡ ਜਿੰਨੀ ਪੁਰਾਣੀ ਅਤੇ ਪ੍ਰਸਿੱਧ ਯੂਨੀਵਰਸਿਟੀ ਕੈਂਬ੍ਰਿਜ ਵਿਚ ਲੜਕੇ-ਲੜਕੀਆਂ ਦਾ ਅਨੁਪਾਤ ਅਜੇ 1440 ਅਤੇ 1405 ਦਾ ਹੈ। ਯਾਨੀ ਕੈਂਬ੍ਰਿਜ ਅਜੇ ਲੜਕੇ-ਲੜਕੀਆਂ ਦੇ ਅਨੁਪਾਤ ਵਿਚ ਸੁਧਾਰ ਨਹੀਂ ਕਰ ਸਕਿਆ ਹੈ। ਹਾਲਾਂਕਿ ਆਕਸਫੋਰਡ ਦੇ ਇਤਿਹਾਸ ਨੂੰ ਦੇਖਦੇ ਹੋਏ ਲੜਕੇ-ਲੜਕੀਆਂ ਦਾ ਅਨੁਪਾਤ ਬਰਾਬਰ ਹੋਣਾ ਅਹਿਮ ਹੈ। ਆਕਸਫੋਰਡ ਯੂਨੀਵਰਸਿਟੀ 1096 ਨਾਲ ਹੋਂਦ ਵਿਚ ਹੈ। ਇਥੇ ਕੁਲ 29 ਨੋਬਲ ਜੇਤੂ, 27 ਬ੍ਰਿਟਿਸ਼ ਪ੍ਰਧਾਨ ਮੰਤਰੀ ਪਾਸ ਆਊਟ ਹੋਏ ਹਨ।

Share.

About Author

Leave A Reply